ਲਾਇਸੈਂਸ ਤੋਂ ਬਗ਼ੈਰ ਸਾਮਾਨ ਵੇਚਣ ’ਤੇ ਦੁਕਾਨਦਾਰ ਨੂੰ 30 ਹਜ਼ਾਰ ਜੁਰਮਾਨਾ

Monday, Jun 03, 2024 - 02:59 PM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਫੂਡ ਲਾਇਸੈਂਸ ਤੋਂ ਬਿਨਾਂ ਖਾਣ-ਪੀਣ ਦੀਆਂ ਵਸਤੂਆਂ ਵੇਚਣ ਦੇ ਮਾਮਲੇ ’ਚ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ (ਸੀ.ਜੀ.ਐੱਮ.) ਸਚਿਨ ਯਾਦਵ ਦੀ ਅਦਾਲਤ ਨੇ ਮੁਲਜ਼ਮ ਦੁਕਾਨਦਾਰ ਨੂੰ ਮੁਲਜ਼ਮ ਕਰਾਰ ਦਿੰਦਿਆਂ 30,000 ਰੁਪਏ ਦਾ ਜੁਰਮਾਨਾ ਲਾਇਆ ਹੈ। ਇਸ ਦੇ ਨਾਲ ਹੀ ਅਦਾਲਤ ਨੇ ਮੁਲਜ਼ਮ ਨੂੰ ਅਦਾਲਤ ਉੱਠਣ ਤੱਕ ਜੇਲ੍ਹ ਦੀ ਸਜ਼ਾ ਵੀ ਸੁਣਾਈ।

ਦਾਖ਼ਲ ਮਾਮਲੇ ਤਹਿਤ ਫੂਡ ਸੇਫਟੀ ਅਫ਼ਸਰ ਨੇ ਅਦਾਲਤ ’ਚ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਪਿਛਲੇ ਸਾਲ 21 ਅਗਸਤ ਨੂੰ ਉਨ੍ਹਾਂ ਨੇ ਆਪਣੀ ਟੀਮ ਨਾਲ ਮਨੀਮਾਜਰਾ ’ਚ ਦੁਕਾਨ ਦਾ ਨਿਰੀਖਣ ਕੀਤਾ ਸੀ, ਜਿੱਥੇ ਜਾਂਚ ਦੌਰਾਨ ਪਤਾ ਲੱਗਾ ਕਿ ਪੁਸ਼ਪਿੰਦਰ ਸਿੰਘ ਨਾਂ ਦਾ ਦੁਕਾਨਦਾਰ ਬਿਨਾਂ ਫੂਡ ਲਾਇਸੈਂਸ ਤੋਂ ਉਕਤ ਦੁਕਾਨ ’ਤੇ ਬਿਸਕੁਟ, ਰਸਕ, ਕਾਰਬੋਨੇਟਿਡ ਪਾਣੀ ਤੇ ਹੋਰ ਸਾਮਾਨ ਵੇਚ ਰਿਹਾ ਸੀ।

ਰਿਕਾਰਡ ’ਤੇ ਮੌਜੂਦ ਸਮੱਗਰੀ ਦੇ ਆਧਾਰ ’ਤੇ ਮੁਲਜ਼ਮ ਦੁਕਾਨਦਾਰ ਨੂੰ ਇਸ ਸਾਲ 29 ਮਈ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ’ਤੇ ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਕੀਤਾ ਅਤੇ ਮੁਕੱਦਮੇ ਦਾ ਦਾਅਵਾ ਨਹੀਂ ਕੀਤਾ। ਅਦਾਲਤ ਨੇ ਕਿਹਾ ਕਿ ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ, ਇਸ ਲਈ ਉਸ ਨੂੰ ਮੁਲਜ਼ਮ ਮੰਨਿਆ ਜਾਂਦਾ ਹੈ। ਅਦਾਲਤ ਨੇ ਉਸ ਨੂੰ ਮੁਲਜ਼ਮ ਮੰਨਦਿਆਂ ਅਦਾਲਤ ਉੱਠਣ ਤੱਕ ਜੇਲ੍ਹ ਤੇ 30 ਹਜ਼ਾਰ ਰੁਪਏ ਜੁਰਮਾਨਾ ਭਰਨ ਦੀ ਸਜ਼ਾ ਸੁਣਾਈ ਹੈ।
 


Babita

Content Editor

Related News