P. Note ਜ਼ਰੀਏ ਨਿਵੇਸ਼ ਅਪ੍ਰੈਲ ਦੇ ਅੰਤ ਤੱਕ ਵਧ ਕੇ 81,220 ਕਰੋੜ ਰੁਪਏ ਹੋਇਆ

05/30/2019 6:14:46 PM

ਨਵੀਂ ਦਿੱਲੀ — ਅਨੁਕੂਲ ਬਜ਼ਾਰ ਸਥਿਤੀਆਂ ਦੇ ਕਾਰਨ ਅਪ੍ਰੈਲ ਦੇ ਅੰਤ ਤੱਕ ਘਰੇਲੂ ਸ਼ੇਅਰ ਬਜ਼ਾਰ ਵਿਚ ਪਾਰਟੀਸਿਪੇਟਰੀ ਨੋਟਸ(P. Note) ਦੇ ਜ਼ਰੀਏ ਹੋਣ ਵਾਲਾ ਨਿਵੇਸ਼ ਵਧ ਕੇ 81,220 ਕਰੋੜ ਰੁਪਏ ਰਿਹਾ। P. Note ਰਜਿਸਟਰਡ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕ ਜਾਰੀ ਕਰਦੇ ਹਨ। ਇਹ ਭਾਰਤੀ ਬਜ਼ਾਰ ਵਿਚ ਨਿਵੇਸ਼ ਦੀ ਇੱਛਾ ਰੱਖਣ ਵਾਲੇ ਉਨ੍ਹਾਂ ਵਿਦੇਸ਼ੀ ਨਿਵੇਸ਼ਕਾਂ ਲਈ ਜਾਰੀ ਕੀਤੇ ਜਾਂਦੇ ਹਨ ਜਿਹੜੇ ਇਥੇ ਸਿੱਧੇ ਰਜਿਸਟਰੇਸ਼ਨ ਕਰਵਾਏ ਬਗੈਰ ਨਿਵੇਸ਼ ਕਰਨਾ ਚਾਹੁੰਦੇ ਹਨ। ਬਜ਼ਾਰ ਰੈਗੂਲੇਟਰੀ ਸੇਬੀ ਦੇ ਨਵੇਂ ਅੰਕੜਿਆਂ ਅਨੁਸਾਰ ਇਕਇਟੀ, ਕਰਜ਼ਾ ਅਤੇ ਡੈਰੀਵੇਟਿਵ ਸ਼੍ਰੇਣੀ ਵਿਚ ਮਿਲਾ ਕੇ P. Note ਜ਼ਰੀਏ ਅਪ੍ਰੈਲ ਦੇ ਅੰਤ ਤੱਕ ਕੁੱਲ 81,220 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਇਸ ਵਿਚ ਇਕੁਇਟੀ ਸ਼੍ਰੇਣੀ ਵਿਚ 58,820 ਕਰੋੜ ਰੁਪਏ, ਕਰਜ਼ਾ ਸ਼੍ਰੇਣੀ 'ਚ 21,542 ਕਰੋੜ ਰੁਪਏ ਡੈਰੀਵੇਟਿਵ ਸ਼੍ਰੇਣੀ ਵਿਚ 123 ਕਰੋੜ ਰੁਪਏ ਨਿਵੇਸ਼ ਕੀਤੇ ਗਏ। 

ਮਾਰਚ ਮਹੀਨੇ ਦੇ ਮੁਕਾਬਲੇ ਅਪ੍ਰੈਲ ਵਿਚ P. Note ਦੇ ਜ਼ਰੀਏ ਨਿਵੇਸ਼ 'ਚ 3.98 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਮਾਰਚ ਵਿਚ P. Note ਤੋਂ ਕੁੱਲ 78,110 ਦਾ ਨਿਵੇਸ਼ ਭਾਰਤੀ ਬਜ਼ਾਰ ਵਿਚ ਕੀਤਾ ਗਿਆ ਸੀ। WGC ਵੈਲਥ ਦੇ ਮੁੱਖ ਨਿਵੇਸ਼ ਅਧਿਕਾਰੀ ਰਾਜੇਸ਼ ਚੇਰੂਵੁ ਨੇ ਕਿਹਾ ਕਿ ਅਪ੍ਰੈਲ-2019 'ਚ ਹੋਰ ਸਾਰੀਆਂ ਸਾਰੀਆਂ ਐਫ.ਪੀ.ਆਈ. ਸੰਪਤੀਆਂ 'ਚ ਹੋਣ ਵਾਲੇ ਨਿਵੇਸ਼ ਵਿਚੋਂ ਵੀ P. Note ਤੋਂ ਕੀਤੇ ਜਾਣ ਵਾਲੇ ਨਿਵੇਸ਼ 'ਚ ਵਾਧਾ ਜ਼ਿਆਦਾ ਹੈ। ਇਸ ਦਾ ਇਕ ਪ੍ਰਮੁੱਖ ਕਾਰਨ ਦੇਸ਼ ਦੀ ਮੌਜੂਦਾ ਸੱਤਾਧਾਰੀ ਪਾਰਟੀ ਦੇ ਵਾਪਸ ਸੱਤਾ ਵਿਚ ਆਉਣ ਨੂੰ ਲੈ ਕੇ ਬੱਝੀ ਆਸ  ਅਤੇ ਨੀਤੀ ਅਤੇ ਸੁਧਾਰਾਂ ਦੇ ਜਾਰੀ ਰਹਿਣ ਨੂੰ ਲੈ ਕੇ ਇਕੁਇਟੀ ਵੰਡ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਭਾਰਤੀ ਜਨਤਾ ਪਾਰਟੀ ਨੇ 542 ਸੀਟਾਂ ਵਾਲੀਆਂ ਲੋਕ ਸਭਾ ਚੋਣਾਂ 'ਚ 300 ਤੋਂ ਜ਼ਿਆਦਾ ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਇਹ 1984 ਦੇ ਬਾਅਦ ਪਹਿਲੀ ਵਾਰ ਹੈ ਜਦੋਂ ਕਿਸੇ ਇਕ ਪਾਰਟੀ ਦੀ ਸਰਕਾਰ ਲਗਾਤਾਰ ਦੂਜੀ ਵਾਰ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੀ ਹੋਵੇ।


Related News