ਨਵਿਆਉਣਯੋਗ ਊਰਜਾ ਖੇਤਰ ’ਚ ਅਗਲੇ ਸਾਲ ਨਿਵੇਸ਼ 83 ਫੀਸਦੀ ਵਧ ਕੇ 16.5 ਅਰਬ ਡਾਲਰ ਹੋਣ ਦਾ ਅਨੁਮਾਨ

Tuesday, Dec 26, 2023 - 07:30 PM (IST)

ਨਵੀਂ ਦਿੱਲੀ (ਭਾਸ਼ਾ) – ਕਾਰਬਨ ਨਿਕਾਸ ’ਚ ਕਮੀ ਲਿਆਉਣ ਦੇ ਮਕਸਦ ਨਾਲ ਦੇਸ਼ ਵਿਚ ਗ੍ਰੀਨ ਊਰਜਾ ’ਤੇ ਜ਼ੋਰ ਦਰਮਿਆਨ ਅਗਲੇ ਸਾਲ ਨਵਿਆਉਣਯੋਗ ਊਰਜਾ ਯੋਜਨਾਵਾਂ ’ਚ 16.5 ਅਰਬ ਡਾਲਰ ਦਾ ਨਿਵੇਸ਼ ਹੋਣ ਦਾ ਅਨੁਮਾਨ ਹੈ। ਇਹ ਮੌਜੂਦਾ ਸਾਲ ਦੀ ਤੁਲਨਾ ’ਚ 83 ਫੀਸਦੀ ਵੱਧ ਹੈ। ਬਿਜਲੀ ਮੰਤਰਾਲਾ ਨੇ ਇਹ ਅਨੁਮਾਨ ਲਗਾਇਆ ਹੈ। ਇਹ 2030 ਤੱਕ 500 ਗੀਗਾਵਾਟ (ਇਕ ਗੀਗਾਵਾਟ ਬਰਾਬਰ 1000 ਮੈਗਾਵਾਟ) ਨਵਿਆਉਣਯੋਗ ਊਰਜਾ ਸਮਰੱਥਾ ਦੇ ਅਭਿਲਾਸ਼ੀ ਟੀਚੇ ਅਤੇ ਕੋਲੇ ਸਮੇਤ ਜੈਵਿਕ ਈਂਧਨ ਤੋਂ ਕੁੱਲ ਬਿਜਲੀ ਉਤਪਾਦਨ ਸਮਰੱਥਾ ਨੂੰ 50 ਫੀਸਦੀ ਤੋਂ ਘੱਟ ਕਰਨ ਦੇ ਸੰਕਲਪ ਮੁਤਾਬਕ ਹੈ। ਦੇਸ਼ ਨੇ 2070 ਤੱਕ ਸ਼ੁੱਧ ਰੂਪ ਨਾਲ ਜ਼ੀਰੋ ਕਾਰਬਨ ਨਿਕਾਸੀ ਦਾ ਟੀਚਾ ਰੱਖਿਆ ਹੈ।

ਇਹ ਵੀ ਪੜ੍ਹੋ :   ਪਾਕਿਸਤਾਨ ਵੱਲੋਂ ਸਿੱਖਾਂ ਦੀ ਆਸਥਾ ਦੇ ਨਾਂ 'ਤੇ ਵੱਡੀ ਲੁੱਟ, ਵਿਦੇਸ਼ੀ ਸਿੱਖਾਂ 'ਚ ਭਾਰੀ ਰੋਸ

ਕੇਂਦਰੀ ਬਿਜਲੀ ਅਤੇ ਨਵਿਆਉਣਯੋਗ ਊਰਜਾ ਮੰਤਰੀ ਆਰ. ਕੇ. ਸਿੰਘ ਨੇ ਕਈ ਮੌਕਿਆਂ ’ਤੇ ਕਿਹਾ ਕਿ 2030 ਤੱਕ 65 ਫੀਸਦੀ ਬਿਜਲੀ ਉਤਪਾਦਨ ਸਮਰੱਥਾ ਗ੍ਰੀਨ ਊਰਜਾ ਸ੍ਰੋਤਾਂ ਤੋਂ ਹੋਵੇਗੀ ਅਤੇ ਇਹ ਨਿਰਧਾਰਿਤ ਟੀਚੇ 50 ਫੀਸਦੀ ਤੋਂ ਵੱਧ ਹੋਵੇਗੀ। ਸਿੰਘ ਨੇ ਕਿਹਾ ਕਿ ਦੇਸ਼ ਵਿਚ 2024 ’ਚ 1,37,500 ਕਰੋੜ ਰੁਪਏ (ਲਗਭਗ 16.5 ਬਿਲੀਅਨ ਅਮਰੀਕੀ ਡਾਲਰ) ਦੇ ਨਿਵੇਸ਼ ਨਾਲ 25 ਗੀਗਾਵਾਟ ਨਵਿਆਉਣਯੋਗ ਊਰਜਾ ਸਮਰੱਥਾ ਵਧਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ :  ਸਮੁੰਦਰ 'ਚ ਸਮਾ ਚੁੱਕੀ ਭਗਵਾਨ ਕ੍ਰਿਸ਼ਨ ਦੀ ਦੁਆਰਕਾ ਨਗਰੀ ਦੇ ਜਲਦ ਹੋ ਸਕਣਗੇ ਦਰਸ਼ਨ

ਇਹ ਮੌਜੂਦਾ ਸਾਲ ਵਿਚ 74,250 ਕਰੋੜ ਰੁਪਏ ਦੇ ਨਿਵੇਸ਼ ਨਾਲ 13.5 ਗੀਗਾਵਾਟ ਸਮਰੱਥਾ ਤੋਂ ਵੱਧ ਹੈ। ਦੇਸ਼ ਵਾਹਨਾਂ ਵਿਚ ਵਰਤੇ ਜਾਣ ਵਾਲੇ ਜੈਵਿਕ ਈਂਧਨ ਖਾਸ ਕਰ ਕੇ ਡੀਜ਼ਲ ’ਤੇ ਨਿਰਭਰਤਾ ਘੱਟ ਕਰਨ ਲਈ ਸੋਲਰ ਅਤੇ ਪੌਣ ਊਰਜਾ ਤੋਂ ਇਲਾਵਾ ਗ੍ਰੀਨ ਹਾਈਡ੍ਰੋਜਨ ’ਤੇ ਵੀ ਧਿਆਨ ਦੇ ਰਿਹਾ ਹੈ। ਭਾਰਤ ਇਕ ਤਰ੍ਹਾਂ ਨਾਲ ਡੀਜ਼ਲ ਆਧਾਰਿਤ ਅਰਥਵਿਵਸਥਾ ਹੈ। ਯਾਤਰੀ ਅਤੇ ਮਾਲ ਢੁਆਈ ਸੇਵਾਵਾਂ ਲਈ ਜ਼ਿਆਦਾਤਰ ਕਮਰਸ਼ੀਅਲ ਵਾਹਨ ਈਂਧਨ ਵਜੋਂ ਡੀਜ਼ਲ ਦੀ ਵਰਤੋਂ ਕਰ ਰਹੇ ਹਨ। ਕੇਂਦਰੀ ਮੰਤਰੀ ਨੇ ਇਸ ਸਾਲ ਜਨਵਰੀ ਵਿਚ 19,744 ਕਰੋੜ ਰੁਪਏ ਦੇ ਨਿਵੇਸ਼ ਨਾਲ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਨੂੰ ਮਨਜ਼ੂਰੀ ਦਿੱਤੀ ਸੀ।

ਇਹ ਵੀ ਪੜ੍ਹੋ :   ਛੋਟੇ ਬੱਚੇ ਨੇ 700 ਰੁਪਏ 'ਚ ਮੰਗੀ 'Thar', ਆਨੰਦ ਮਹਿੰਦਰਾ ਨੇ ਵੀਡੀਓ ਸ਼ੇਅਰ ਕਰਕੇ ਕਹੀ ਇਹ ਗੱਲ

ਇਹ ਵੀ ਪੜ੍ਹੋ :   ਨਵੇਂ ਸਾਲ 'ਚ ਵੀ ਰਹੇਗੀ ਛੁੱਟੀਆਂ ਦੀ ਭਰਮਾਰ, ਜਾਣੋ ਜਨਵਰੀ ਮਹੀਨੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News