21 ਡਾਲਰ ਪ੍ਰਤੀ ਘੰਟਾ ਤਨਖ਼ਾਹ, 45 ਦਿਨਾਂ ’ਚ ਵਿਦੇਸ਼ ਤੇ ਫਿਰ ਦਿੱਤਾ ਧੋਖਾ

Saturday, Nov 16, 2024 - 07:56 AM (IST)

21 ਡਾਲਰ ਪ੍ਰਤੀ ਘੰਟਾ ਤਨਖ਼ਾਹ, 45 ਦਿਨਾਂ ’ਚ ਵਿਦੇਸ਼ ਤੇ ਫਿਰ ਦਿੱਤਾ ਧੋਖਾ

ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਵਧੀਆ ਤਨਖਾਹ ਪੈਕੇਜ ਦਾ ਸੁਪਨਾ ਦਿਖਾ ਕੇ 45 ਦਿਨਾਂ ’ਚ ਵਿਦੇਸ਼ ਨਾ ਭੇਜਣ ’ਤੇ ਸੈਕਟਰ-37 ਡੀ ਸਥਿਤ ਗੋਰੋਫੀ ਐਜੂਕੇਸ਼ਨ ਸਰਵਿਸਿਜ਼ ਨੂੰ ਸੇਵਾ ’ਚ ਲਾਪਰਵਾਹੀ ਵਰਤਣ ਦਾ ਦੋਸ਼ੀ ਪਾਇਆ ਹੈ। 15 ਹਜ਼ਾਰ ਰੁਪਏ ਹਰਜਾਨਾ ਲਾ ਕੇ ਐਡਵਾਂਸ ਵਜੋਂ ਦਿੱਤੇ 40 ਹਜ਼ਾਰ ਰੁਪਏ 9 ਫ਼ੀਸਦੀ ਸਾਲਾਨਾ ਵਿਆਜ ਦਰ ’ਤੇ ਮੋੜਨ ਅਤੇ 7 ਹਜ਼ਾਰ ਰੁਪਏ ਮੁਕੱਦਮੇਬਾਜ਼ੀ ਦੇ ਖ਼ਰਚੇ ਵਜੋਂ ਅਦਾ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।

ਜ਼ੀਰਕਪੁਰ ਦੇ ਵਸਨੀਕ ਪ੍ਰਮੋਦ ਕੁਮਾਰ ਸਿੰਘ ਨੇ ਸੈਕਟਰ-37 ਡੀ ਸਥਿਤ ਗੋਰੋਫੀ ਐਜੂਕੇਸ਼ਨ ਸਰਵਿਸਿਜ਼ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਅਗਸਤ 2022 ’ਚ ਮੁਲਜ਼ਮ ਧਿਰ ਦੇ ਏਜੰਟ ਨਾਲ ਮੁਲਾਕਾਤ ਹੋਈ ਸੀ। ਵਿਦੇਸ਼ ਜਾਣ ’ਤੇ ਘੱਟੋ-ਘੱਟ 21 ਡਾਲਰ ਪ੍ਰਤੀ ਘੰਟਾ ਤਨਖ਼ਾਹ ਦਾ ਭਰੋਸਾ ਦਿੱਤਾ ਗਿਆ। ਮੁਲਜ਼ਮ ਨੇ 40 ਹਜ਼ਾਰ ਰੁਪਏ ਐਡਵਾਂਸ ਦੇ ਨਾਲ 4.40 ਲੱਖ ਰੁਪਏ ਪੂਰੇ ਪੈਕੇਜ ਵਜੋਂ ਜਮ੍ਹਾਂ ਕਰਵਾਉਣ ਲਈ ਕਿਹਾ। ਬਾਕੀ 4 ਲੱਖ ਰੁਪਏ ਤਨਖ਼ਾਹ ਖਾਤੇ ’ਚੋਂ ਕੱਟੇ ਜਾਣ ਦੀ ਗੱਲ ਕਹੀ ਗਈ। ਸ਼ਿਕਾਇਤਕਰਤਾ ਨੇ ਦਿਲਚਸਪੀ ਦਿਖਾਉਂਦਿਆਂ 40 ਹਜ਼ਾਰ ਦੇ ਦਿੱਤੇ। ਮੁਲਜ਼ਮ ਧਿਰ ਨੇ ਸਿਰਫ਼ 20 ਹਜ਼ਾਰ ਰੁਪਏ ਦੀ ਰਸੀਦ ਦਿੱਤੀ।

ਇਹ ਵੀ ਪੜ੍ਹੋ : ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਦੇ ਪਿਤਾ ਨਾਲ 25 ਲੱਖ ਦੀ ਠੱਗੀ, ਜੂਨਾ ਅਖਾੜੇ ਦੇ ਅਚਾਰੀਆ ਨੇ ਹੀ ਠੱਗਿਆ

ਮੁਲਜ਼ਮ ਧਿਰ ਨੇ 45 ਦਿਨਾਂ ’ਚ ਉਡਾਣ ਭਰਨ ਦਾ ਭਰੋਸਾ ਦਿੱਤਾ ਸੀ ਪਰ ਬਾਅਦ ’ਚ ਕੋਈ ਜਵਾਬ ਨਹੀਂ ਦਿੱਤਾ। ਪੜਤਾਲ ਕਰਨ ’ਤੇ ਵਿਦੇਸ਼ ਨੀਤੀ ’ਚ ਬਦਲਾਅ ਦਾ ਹਵਾਲਾ ਦਿੰਦਿਆਂ 2 ਲੱਖ ਦਾ ਵਾਧੂ ਭੁਗਤਾਨ ਮੰਗਿਆ  ਗਿਆ ਪਰ ਸ਼ਿਕਾਇਤਕਰਤਾ ਨੇ ਭੁਗਤਾਨ ਕਰਨ ਤੋਂ ਅਸਮਰੱਥਾ ਪ੍ਰਗਟਾਈ। ਜਦੋਂ ਮੁਲਜ਼ਮ ਵਿਦੇਸ਼ ਭੇਜਣ ਤੋਂ ਅਸਮਰੱਥ ਰਿਹਾ ਤਾਂ ਸ਼ਿਕਾਇਤਕਰਤਾ ਨੇ ਪੈਸੇ ਵਾਪਸ ਕਰਨ ਦੀ ਬੇਨਤੀ ਕੀਤੀ। ਮੁਲਜ਼ਮ ਨੇ ਜਮ੍ਹਾਂ ਕਰਵਾਈ ਰਕਮ ਵਾਪਸ ਕਰਨ ਦੀ ਬਜਾਏ ਦਫ਼ਤਰ ’ਚ ਜ਼ਲੀਲ ਕੀਤਾ। ਕਮਿਸ਼ਨ ਨੂੰ ਦੱਸਿਆ ਕਿ ਮੁਲਜ਼ਮ ਧਿਰ ਦੀ ਇਸ ਹਰਕਤ ਨੂੰ ਸੇਵਾ ’ਚ ਕਮੀ ਤੇ ਗੈਰ-ਉਚਿਤ ਵਪਾਰਕ ਅਭਿਆਸਾਂ ਦੇ ਬਰਾਬਰ ਹੈ। ਕਮਿਸ਼ਨ ’ਚ ਕੇਸ ਨੂੰ ਐਕਸ ਪਾਰਟੀ ਕਰਾਰ ਦਿੰਦਿਆਂ ਸ਼ਿਕਾਇਤਕਰਤਾ ਦੇ ਹੱਕ ’ਚ ਫ਼ੈਸਲਾ ਸੁਣਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News