WhatsApp ਦੀ ਫ੍ਰੀ ਕਾਲਿੰਗ ਹੋ ਜਾਵੇਗੀ ਖ਼ਤਮ! ਜਾਣੋ ਕੀ ਹੈ ਸਰਕਾਰ ਦਾ ਨਵਾਂ ਪਲਾਨ
Saturday, Sep 24, 2022 - 04:22 PM (IST)
ਗੈਜੇਟ ਡੈਸਕ– ਹੁਣ ਤਕ ਤੁਸੀਂ ਵਟਸਐਪ, ਫੇਸਬੁੱਕ ਮੈਸੇਂਜਰ ਜਾਂ ਹੋਰ ਓ.ਟੀ.ਟੀ. ਐਪਸ ਰਾਹੀਂ ਫ੍ਰੀ ’ਚ ਕਾਲਿੰਗ ਕਰ ਪਾ ਰਹੇ ਹੋ ਪਰ ਆਉਣ ਵਾਲੇ ਸਮੇਂ ’ਚ ਇਹ ਖ਼ਤਮ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਸਰਕਾਰ ਵਟਸਐਪ, ਫੇਸਬੁੱਕ, ਗੂਗਲ ਡੂਓ ਅਤੇ ਟੈਲੀਗ੍ਰਾਮ ਵਰਗੇ ਕਾਲਿੰਗ ਅਤੇ ਮੈਸੇਜਿੰਗ ਐਪਸ ਨੂੰ ਟੈਲੀਕਾਮ ਕਾਨੂੰਨਾਂ ਦੇ ਦਾਇਰੇ ’ਚ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਸੰਬੰਧ’ਚ ਇਕ ਡ੍ਰਾਫਟ ਵੀ ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਹੁਣ WhatsApp ’ਤੇ ਭੇਜੇ ਹੋਏ ਮੈਸੇਜ ਨੂੰ ਵੀ ਕਰ ਸਕੋਗੇ ਐਡਿਟ, ਇੰਝ ਕੰਮ ਕਰੇਗਾ ਫੀਚਰ
ਕੀ ਹੈ ਸਰਕਾਰ ਦਾ ਪਲਾਨ
ਦਰਅਸਲ, ਸਰਕਾਰ ਨਵੇਂ ਟੈਲੀਕਮਿਊਨੀਕੇਸ਼ਨ ਬਿੱਲ ’ਤੇ ਕੰਮ ਕਰ ਰਹੀ ਹੈ। ਇਸ ਬਿੱਲ ’ਚ ਸੋਸ਼ਲ ਮੀਡੀਆ ਐਪਸ ਅਤੇ ਇੰਟਰਨੈੱਟ ਆਧਾਰਿਤ ਕਾਲਿੰਗ ਐਪਸ ਨੂੰ ਵੀ ਕਾਨੂੰਨ ਦੇ ਦਾਇਰੇ ’ਚ ਲਿਆਉਣ ਦੀ ਪਲਾਨਿੰਗ ਚੱਲ ਰਹੀ ਹੈ। ਹੁਣ ਤਕ ਇੰਟਰਨੈੱਟ ਕਾਲਿੰਗ ਐਪਸ ਜਿਵੇਂ ਵਟਸਐਪ ਅਤੇ ਫੇਸਬੁੱਕ ਮੈਸੇਂਜਰ ਬਿਨਾਂ ਲਾਈਸੰਸ ਦੇ ਕੰਮ ਕਰ ਰਹੇ ਹਨ ਪਰ ਨਵੇਂ ਬਿੱਲ ਦੇ ਆਉਣ ਤੋਂ ਬਾਅਦ ਇਨ੍ਹਾਂ ਨੂੰ ਵੀ ਲਾਈਸੰਸ ਲੈਣਾ ਹੋਵੇਗਾ।
ਇਹ ਵੀ ਪੜ੍ਹੋ- YouTube ਤੋਂ ਹੋਵੇਗੀ ਬੰਪਰ ਕਮਾਈ! ਕੰਪਨੀ ਕਰ ਰਹੀ ਵੱਡੀ ਤਿਆਰੀ
ਨਵੇਂ ਬਿੱਲ ਦੇ ਆਉਣ ਤੋਂ ਬਾਅਦ ਵਟਸਐਪ, ਫੇਸਬੁੱਕ, ਗੂਗਲ ਡੂਓ ਅਤੇ ਟੈਲੀਗ੍ਰਾਮ ਵਰਗੇ ਐਪਸ ਨੂੰ ਸਰਕਾਰ ਤੋਂ ਲਾਈਸੰਸ ਲੈਣਾ ਹੋਵੇਗਾ ਅਤੇ ਇਸ ਲਈ ਮੋਟੀ ਫੀਸ ਵੀ ਲਈ ਜਾਵੇਗੀ, ਹਾਲਾਂਕਿ ਸਰਕਾਰ ਚਾਹੇ ਤਾਂ ਲਾਈਸੰਸ ਫੀਸ ਨੂੰ ਮਾਫ ਵੀ ਕਰ ਸਕਦੀ ਹੈ। ਹਾਲਾਂਕਿ, ਲਾਈਸੰਸ ਫੀਸ ਕਿੰਨੀ ਹੋਵੇਗੀ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ- Airtel ਦੇ ਗਾਹਕਾਂ ਨੂੰ ਫ੍ਰੀ ’ਚ ਮਿਲ ਰਿਹੈ 5GB ਡਾਟਾ, ਇੰਝ ਕਰੋ ਕਲੇਮ