ਇੰਟਰਗਲੋਬ ਐਵੀਏਸ਼ਨ ਦਾ ਮੁਨਾਫਾ ਕਰੀਬ 4 ਗੁਣਾ ਵਧਿਆ

Wednesday, Nov 01, 2017 - 02:12 PM (IST)

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਇੰਟਰਗਲੋਬ ਐਵੀਏਸ਼ਨ ਦਾ ਮੁਨਾਫਾ ਕਰੀਬ 4 ਗੁਣਾ ਵਧ ਕੇ 551.5 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਇੰਟਰਗਲੋਬ ਐਵੀਏਸ਼ਨ ਦਾ ਮੁਨਾਫਾ 139.8 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਇੰਟਰਗਲੋਬ ਐਵੀਏਸ਼ਨ ਦੀ ਆਮਦਨ 27 ਫੀਸਦੀ ਤੋਂ ਵਧ ਕੇ 5291 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਇੰਟਰਗਲੋਬ ਐਵੀਏਸ਼ਨ ਦੀ ਆਮਦਨ 4167 ਕਰੋੜ ਰੁਪਏ ਰਹੀ ਸੀ। 
ਸਾਲ ਦਰ ਸਾਲ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਇੰਟਰਗਲੋਬ ਐਵੀਏਸ਼ਨ ਦਾ ਐਬਿਟਡਾ 195.7 ਕਰੋੜ ਰੁਪਏ ਤੋਂ ਵਧ ਕੇ 738.2 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਇੰਟਰਗਲੋਬ ਐਵੀਏਸ਼ਨ ਦਾ ਐਬਿਟਡਾਰ 977.4 ਕਰੋੜ ਰੁਪਏ ਤੋਂ ਵਧ ਕੇ 1581.1 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਇੰਟਰਗਲੋਬ ਐਵੀਏਸ਼ਨ ਦਾ ਐਬਿਟਡਾ ਮਾਰਜਨ 4.7 ਫੀਸਦੀ ਤੋਂ ਵਧ ਕੇ 13.9 ਫੀਸਦੀ ਰਿਹਾ ਹੈ।


Related News