ਛੋਟੇ ਵਾਹਨਾਂ ਦਾ ਬੀਮਾ ਮਹਿੰਗਾ, ਨਵੇਂ ਰੇਟ ਅੱਜ ਤੋਂ ਲਾਗੂ

Thursday, Nov 02, 2017 - 11:03 AM (IST)

ਨਵੀਂ ਦਿੱਲੀ— ਦੋ ਪਹੀਆ ਅਤੇ ਛੋਟੇ ਚਾਰ ਪਹੀਆ ਵਾਹਨਾਂ ਦਾ ਬੀਮਾ ਮਹਿੰਗਾ ਹੋ ਗਿਆ ਹੈ। ਬੀਮਾ ਰੈਗੂਲੇਟਰੀ ਆਈ. ਆਰ. ਡੀ. ਏ. ਨੇ ਬੀਮਾ ਏਜੰਟਾਂ ਨੂੰ ਮਿਲਣ ਵਾਲੇ ਕਮਿਸ਼ਨ ਨੂੰ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਨਵੇਂ ਰੇਟ ਅੱਜ ਤੋਂ ਲਾਗੂ ਹੋ ਗਏ ਹਨ। ਅਜੇ ਤਕ ਛੋਟੇ ਵਾਹਨਾਂ ਦਾ ਕਮਿਸ਼ਨ ਘੱਟ ਹੋਣ ਦੇ ਮੱਦੇਨਜ਼ਰ ਏਜੰਟ ਬੀਮਾ ਕਰਾਉਣ 'ਚ ਜ਼ਿਆਦਾ ਦਿਲਚਸਪੀ ਨਹੀਂ ਦਿਖਾਉਂਦੇ ਸਨ। ਇਸ ਲਈ ਉਹ ਕਾਫੀ ਸਮੇਂ ਤੋਂ ਕਮਿਸ਼ਨ ਵਧਾਉਣ ਦੀ ਮੰਗ ਕਰਦੇ ਆ ਰਹੇ ਸਨ। 

ਖਬਰਾਂ ਮੁਤਾਬਕ, ਚਾਰ ਪਹੀਆ ਵਾਹਨਾਂ ਦੇ ਮਾਮਲੇ 'ਚ ਏਜੰਟ ਦਾ ਕਮਿਸ਼ਨ ਵਧ ਕੇ 15 ਫੀਸਦੀ ਤੋਂ 17.5 ਫੀਸਦੀ ਅਤੇ ਦੋ ਪਹੀਆ ਵਾਹਨਾਂ ਦੇ ਮਾਮਲੇ 'ਚ ਇਹ 10 ਫੀਸਦੀ ਤੋਂ ਵਧ ਕੇ ਹੁਣ 15 ਫੀਸਦੀ ਹੋ ਗਿਆ ਹੈ। ਦੇਸ਼ 'ਚ ਦੋ ਤਰ੍ਹਾਂ ਦੇ ਬੀਮਾ ਕਵਰ ਹੁੰਦੇ ਹਨ। ਇਕ ਉਹ ਬੀਮਾ ਕਵਰ ਜਿਸ ਤਹਿਤ ਗੱਡੀ ਦਾ ਪੂਰਾ ਨੁਕਸਾਨ ਹੋਣ ਅਤੇ ਚੋਰੀ ਨੂੰ ਕਵਰ ਕੀਤਾ ਜਾਂਦਾ ਹੈ ਅਤੇ ਦੂਜੇ ਤਹਿਤ ਸਿਰਫ ਥਰਡ ਪਾਰਟੀ ਨੂੰ ਕਵਰ ਕੀਤਾ ਜਾਂਦਾ ਹੈ। ਥਰਡ ਪਾਰਟੀ ਦੇ ਮਾਮਲੇ 'ਚ ਪਹਿਲਾਂ ਏਜੰਟ ਦਾ ਕਮਿਸ਼ਨ ਤੈਅ ਨਹੀਂ ਸੀ। ਬੀਮਾ ਕੰਪਨੀਆਂ ਮੋਟੇ ਤੌਰ 'ਤੇ ਉਨ੍ਹਾਂ ਨੂੰ 100 ਤੋਂ 150 ਰੁਪਏ ਦਿੰਦੀਆਂ ਸਨ ਪਰ ਹੁਣ ਉਨ੍ਹਾਂ ਨੂੰ ਸਾਲਾਨਾ ਪ੍ਰੀਮੀਅਮ ਦਾ 2.5 ਫੀਸਦੀ ਕਮਿਸ਼ਨ ਦੇ ਰੂਪ 'ਚ ਮਿਲੇਗਾ, ਜਦੋਂ ਕਿ ਦੂਜੇ ਬੀਮਾ ਕਵਰ 'ਚ ਕਮਿਸ਼ਨ ਵਧ ਦਿੱਤਾ ਗਿਆ ਹੈ।


Related News