ਕਾਰ ਦੀ ਦੂਜੀ ਚਾਬੀ ਨਾ ਹੋਣ ’ਤੇ ਬੀਮਾ ਕੰਪਨੀ ਖਾਰਿਜ ਕਰ ਸਕਦੀ ਹੈ ਕਲੇਮ

11/14/2019 11:05:22 PM

ਨਵੀਂ ਦਿੱਲੀ (ਹਿੰ.)-ਅੱਜ ਦੇ ਦੌਰ ’ਚ ਹਰ ਕੋਈ ਕਾਰ ਬੀਮਾ ਕਰਵਾ ਕੇ ਆਪਣੀ ਗੱਡੀ ਦੀ ਸੁਰੱਖਿਆ ਚਾਹੁੰਦਾ ਹੈ ਪਰ ਕਾਰ ਚੋਰੀ ਹੋਣ ’ਤੇ ਬੀਮਾ ਕੰਪਨੀ ਦੋਵੇਂ ਚਾਬੀਆਂ ਮੰਗਦੀ ਹੈ। ਜੇਕਰ ਤੁਹਾਡੇ ਕੋਲ ਦੂਜੀ ਚਾਬੀ ਨਹੀਂ ਹੈ ਤਾਂ ਤੁਹਾਡਾ ਦਾਅਵਾ ਖਾਰਿਜ ਹੋ ਸਕਦਾ ਹੈ। ਬੀਮਾ ਮਾਹਿਰਾਂ ਦਾ ਮੰਨਣਾ ਹੈ ਕਿ ਜਿੰਨਾ ਆਸਾਨ ਬੀਮਾ ਕਰਵਾਉਣਾ ਹੈ, ਓਨਾ ਹੀ ਮੁਸ਼ਕਿਲ ਕਲੇਮ ਲੈਣਾ ਹੈ। ਬੀਮਾ ਕਰਵਾਉਂਦੇ ਸਮੇਂ ਕੁੱਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਜਿਸਦੇ ਨਾਲ ਤੁਹਾਨੂੰ ਬੀਮਾ ਕਲੇਮ ਆਸਾਨੀ ਨਾਲ ਮਿਲ ਸਕੇ। ਕਾਰ ਚੋਰੀ ਹੋਣ ’ਤੇ ਬੀਮਾ ਕਲੇਮ ਕਰਨ ਵੇਲੇ ਤੁਹਾਡੇ ਕੋਲ ਇਕ ਹੀ ਚਾਬੀ ਹੈ ਤਾਂ ਉਸੇ ਮਾਡਲ ਦੀ ਦੂਜੀ ਚਾਬੀ ਦੇਣ ਦੀ ਗਲਤੀ ਨਾ ਕਰੋ।

ਕਲੇਮ ਦੌਰਾਨ ਪੁਲਸ ਚੋਰੀ ਹੋਈ ਕਾਰ ਨੂੰ ਬਰਾਮਦ ਕਰ ਲੈਂਦੀ ਹੈ ਅਤੇ ਤੁਹਾਡੇ ਵੱਲੋਂ ਜਮ੍ਹਾ ਕੀਤੀ ਗਈ ਚਾਬੀ ਨਾਲ ਕਾਰ ਨਹੀਂ ਖੁੱਲ੍ਹਦੀ ਹੈ ਤਾਂ ਮਾਮਲਾ ਵਿਗੜ ਸਕਦਾ ਹੈ ਅਤੇ ਤੁਸੀਂ ਫਰਜ਼ੀਵਾੜੇ ਦੇ ਦੋਸ਼ ’ਚ ਫਸ ਸਕਦੇ ਹੋ।

ਚਾਬੀ ਗੁਆਚਣ ’ਤੇ ਪੁਲਸ ਨੂੰ ਕਰੋ ਸ਼ਿਕਾਇਤ

ਕਾਰ ਜਾਂ ਬਾਈਕ ਦੀ ਇਕ ਚਾਬੀ ਗੁੰਮ ਹੋ ਜਾਣ ’ਤੇ ਆਮ ਤੌਰ ’ਤੇ ਅਸੀਂ ਦੂਜੀ ਚਾਬੀ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਾਂ। ਬੀਮਾ ਸਲਾਹਕਾਰਾਂ ਦਾ ਕਹਿਣਾ ਹੈ ਕਿ ਇਕ ਚਾਬੀ ਗੁਆਚਣ ’ਤੇ ਸਭ ਤੋਂ ਪਹਿਲਾਂ ਪੁਲਸ ਕੋਲ ਉਸ ਦੀ ਰਿਪੋਰਟ ਦਰਜ ਕਰਵਾਓ ਅਤੇ ਉਸ ਤੋਂ ਬਾਅਦ ਬੀਮਾ ਕੰਪਨੀ ਨੂੰ ਉਸ ਦੀ ਜਾਣਕਾਰੀ ਦਿਓ। ਅਜਿਹੀ ਸਥਿਤੀ ’ਚ ਕਾਰ ਚੋਰੀ ਹੋਣ ’ਤੇ ਬੀਮਾ ਕਲੇਮ ਕਰਨ ’ਤੇ ਕੰਪਨੀਆਂ ਤੁਹਾਨੂੰ ਦੂਜੀ ਚਾਬੀ ਦੇਣ ਲਈ ਨਹੀਂ ਕਹਿ ਸਕਦੀਆਂ।

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਕਾਰ ਬੀਮਾ ਕਰਵਾਉਣ ਵੇਲੇ ਮਿਊਜ਼ਿਕ ਸਿਸਟਮ ਅਤੇ ਹੋਰ ਅਕਸੈੱਸਰੀਜ਼ ਨੂੰ ਜੋੜ ਕੇ ਬੀਮਾ ਨਾ ਕਰਵਾਓ। ਅਜਿਹਾ ਕਰਨਾ ਘਾਟੇ ਦਾ ਸੌਦਾ ਹੁੰਦਾ ਹੈ। ਕਾਰ ਦੀ ਐਕਸ-ਸ਼ੋਅਰੂਮ ਕੀਮਤ ’ਤੇ ਹੀ ਕਾਰ ਦਾ ਬੀਮਾ ਕਰਵਾਓ। ਕਲੇਮ ਕਰਨ ਵੇਲੇ ਬੀਮਾ ਦਸਤਾਵੇਜ਼, ਪੁਲਸ ਦੀ ਰਿਪੋਰਟ ਅਤੇ ਦੋਵੇਂ ਚਾਬੀਆਂ ਜ਼ਰੂਰ ਨਾਲ ਰੱਖ ਲਵੋ। ਕਾਰ ਦੀ ਇਕ ਚਾਬੀ ਗੁਆਚਣ ’ਤੇ ਸਾਰੇ ਲਾਕ ਬਦਲਵਾ ਲਵੋ। ਬੀਮਾ ਮਾਹਿਰਾਂ ਦਾ ਕਹਿਣਾ ਹੈ ਕਿ ਕੰਪਨੀਆਂ ਇਸ ਦੇ ਖਰਚੇ ਦੀ ਪੂਰਤੀ ਵੀ ਬਿੱਲ ਜਮ੍ਹਾ ਕਰਨ ’ਤੇ ਦਿੰਦੀਆਂ ਹਨ। ਕਾਰ, ਦੋਪਹੀਆ ਜਾਂ ਹੋਰ ਵਾਹਨ ਖਰੀਦਣ ਵੇਲੇ ਕੰਪਨੀਆਂ ਉਸ ਦੀਆਂ ਦੋ ਚਾਬੀਆਂ ਦਿੰਦੀਆਂ ਹਨ। ਬੀਮਾ ਕੰਪਨੀਆਂ ਕਿਸੇ ਫਰਜ਼ੀ ਕਲੇਮ ਤੋਂ ਬਚਣ ਲਈ ਬੀਮਾਧਾਰਕ ਤੋਂ ਦੋਵਾਂ ਚਾਬੀਆਂ ਦੀ ਮੰਗ ਕਰਦੀਆਂ ਹਨ।


Karan Kumar

Content Editor

Related News