Infosys ਦੇ ਸ਼ੇਅਰ 10% ਟੁੱਟੇ-ਲੋਅਰ ਸਰਕਟ ਲੱਗਾ, ਇੱਕ ਸਾਲ ਵਿੱਚ ਸਭ ਤੋਂ ਘੱਟ ਕੀਮਤ

Monday, Apr 17, 2023 - 12:05 PM (IST)

Infosys ਦੇ ਸ਼ੇਅਰ 10% ਟੁੱਟੇ-ਲੋਅਰ ਸਰਕਟ ਲੱਗਾ, ਇੱਕ ਸਾਲ ਵਿੱਚ ਸਭ ਤੋਂ ਘੱਟ ਕੀਮਤ

ਨਵੀਂ ਦਿੱਲੀ — ਦੇਸ਼ ਦੀ ਦੂਜੀ ਸਭ ਤੋਂ ਵੱਡੀ ਆਈਟੀ ਕੰਪਨੀ ਇੰਫੋਸਿਸ ਦੇ ਸ਼ੇਅਰ ਅੱਜ ਸ਼ੁਰੂਆਤੀ ਕਾਰੋਬਾਰ 'ਚ 10 ਫੀਸਦੀ ਡਿੱਗ ਗਏ। ਕੰਪਨੀ ਨੂੰ ਇਹ ਘਾਟਾ ਮਾਰਚ ਤਿਮਾਹੀ ਦੇ ਮਾੜੇ ਨਤੀਜਿਆਂ ਕਾਰਨ ਹੋਇਆ ਹੈ। ਸ਼ੇਅਰਾਂ 'ਚ ਭਾਰੀ ਗਿਰਾਵਟ ਕਾਰਨ ਕੁਝ ਸਮੇਂ ਲਈ ਟ੍ਰੇਡਿੰਗ ਨੂੰ ਵੀ ਰੋਕ ਦਿੱਤਾ ਗਿਆ।

ਨੈਸ਼ਨਲ ਸਟਾਕ ਐਕਸਚੇਂਜ (NSE) 'ਤੇ ਅੱਜ ਸਵੇਰੇ ਇੰਫੋਸਿਸ ਦੇ ਸ਼ੇਅਰ 1,250.30 ਰੁਪਏ 'ਤੇ ਕਾਰੋਬਾਰ ਕਰ ਰਹੇ ਸਨ। ਸ਼ੁਰੂਆਤੀ ਸਮੇਂ 'ਚ ਹੀ ਇਸ ਨੇ 138.90 ਰੁਪਏ ਦਾ ਨੁਕਸਾਨ ਦਿਖਾਇਆ। ਸ਼ੇਅਰਾਂ 'ਚ ਅਚਾਨਕ 10 ਫੀਸਦੀ ਦੀ ਗਿਰਾਵਟ ਕਾਰਨ ਟ੍ਰੇਡਿੰਗ ਨੂੰ  ਰੋਕ ਦਿੱਤਾ ਗਿਆ। ਇਸੇ ਤਰ੍ਹਾਂ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) 'ਤੇ ਕੰਪਨੀ ਦੇ ਸ਼ੇਅਰ 1,249.75 ਰੁਪਏ 'ਤੇ ਕਾਰੋਬਾਰ ਕਰ ਰਹੇ ਸਨ ਅਤੇ ਸਵੇਰੇ 9.22 ਵਜੇ 138.85 ਰੁਪਏ ਦੀ ਗਿਰਾਵਟ 'ਤੇ ਆ ਗਏ। ਇਨ੍ਹਾਂ ਸਟਾਕਾਂ 'ਚ 10 ਫੀਸਦੀ ਤੋਂ ਜ਼ਿਆਦਾ ਦਾ ਨੁਕਸਾਨ ਹੁੰਦੇ ਹੀ ਵਪਾਰ ਬੰਦ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਕੰਪਨੀ ਦੇ ਸ਼ੇਅਰਾਂ ਦੀਆਂ ਕੀਮਤਾਂ ਇਕ ਸਾਲ ਦੇ ਸਭ ਤੋਂ ਹੇਠਲੇ ਪੱਧਰ 'ਤੇ ਹਨ।

ਇਹ ਵੀ ਪੜ੍ਹੋ : ਪੀ. ਚਿਦੰਬਰਮ ਨੇ PM ਮੁਦਰਾ ਯੋਜਨਾ 'ਤੇ ਚੁੱਕੇ ਸਵਾਲ, ਕਿਹਾ- ਇੰਨੀ ਘੱਟ ਰਕਮ 'ਚ ਕਿਹੜਾ ਕਾਰੋਬਾਰ ਹੋ ਸਕੇਗਾ

27 ਲੱਖ ਨਿਵੇਸ਼ਕ ਪ੍ਰਭਾਵਿਤ

ਅੱਜ BSE ਅਤੇ NSE 'ਤੇ ਵਪਾਰ ਮੁਅੱਤਲ ਹੋਣ ਕਾਰਨ 27 ਲੱਖ ਤੋਂ ਵੱਧ ਨਿਵੇਸ਼ਕ ਪ੍ਰਭਾਵਿਤ ਹੋਏ ਹਨ। ਅਮਰੀਕਨ ਡਿਪਾਜ਼ਿਟਰੀ ਰਸੀਦ (ADR) ਨੇ ਪਹਿਲਾਂ ਹੀ ਸੰਕੇਤ ਦਿੱਤਾ ਸੀ ਕਿ ਇੰਫੋਸਿਸ ਦੇ ਸ਼ੇਅਰ ਸੋਮਵਾਰ ਨੂੰ ਲਾਲ ਨਿਸ਼ਾਨ 'ਤੇ ਖੁੱਲ੍ਹਣਗੇ। ਇਸ ਤੋਂ ਪਹਿਲਾਂ ਵੀਰਵਾਰ ਨੂੰ ਇੰਫੋਸਿਸ ਦੇ ਸ਼ੇਅਰਾਂ 'ਚ 2.7 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ, ਜਿਸ ਤੋਂ ਬਾਅਦ ਕੰਟਰੈਕਟ 'ਚ 8.3 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਸੀ। ਜੇਕਰ ਅਸੀਂ ਪਿਛਲੇ ਇੱਕ ਸਾਲ ਵਿੱਚ ਚੋਟੀ ਦੇ IT ਲਾਰਜ ਕੈਪ ਸਟਾਕਾਂ ਦੇ ਪ੍ਰਦਰਸ਼ਨ ਦੀ ਗੱਲ ਕਰੀਏ, ਤਾਂ HCL Tech ਨੇ ਸਭ ਤੋਂ ਵੱਧ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ।

ਇਹ ਵੀ ਪੜ੍ਹੋ : ਬੈਂਕ ਹੀ ਨਹੀਂ, LIC ਕੋਲ ਵੀ ‘ਲਾਵਾਰਿਸ’ ਪਏ ਹਨ 21,500 ਕਰੋੜ

ਇੰਨੀ ਵੱਡੀ ਗਿਰਾਵਟ ਕਿਉਂ?

ਕੰਪਨੀ ਦੇ ਸ਼ੇਅਰਾਂ 'ਤੇ ਦਬਾਅ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਪਰ ਤਿਮਾਹੀ ਨਤੀਜੇ ਆਉਣ ਤੋਂ ਬਾਅਦ ਨਿਵੇਸ਼ਕਾਂ 'ਚ ਸਹਿਮ ਦਾ ਮਾਹੌਲ ਹੈ। ਅਮਰੀਕੀ ਆਈਟੀ ਸੈਕਟਰ 'ਤੇ ਦਬਾਅ ਕਾਰਨ ਭਾਰਤੀ ਕੰਪਨੀਆਂ ਦੇ ਮੁਨਾਫੇ 'ਤੇ ਵੀ ਅਸਰ ਪਿਆ ਹੈ। ਇੰਫੋਸਿਸ ਨੂੰ ਮਾਰਚ ਤਿਮਾਹੀ 'ਚ ਉਮੀਦ ਮੁਤਾਬਕ ਮੁਨਾਫਾ ਨਹੀਂ ਮਿਲਿਆ। ਇਸ ਤੋਂ ਬਾਅਦ ਸੋਮਵਾਰ ਸਵੇਰੇ ਕਾਰੋਬਾਰ ਸ਼ੁਰੂ ਹੁੰਦੇ ਹੀ ਸਟਾਕ 'ਚ 2.74 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ।

ਇਹ ਵੀ ਪੜ੍ਹੋ : ਭਾਰਤ ਦੇ ਸੈਰ-ਸਪਾਟਾ ਉਦਯੋਗ ਵਿਚ ਸੁਧਾਰ, 2022 ’ਚ ਆਏ 61.9 ਲੱਖ ਵਿਦੇਸ਼ੀ ਸੈਲਾਨੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News