ਇੰਫੋਸਿਸ ਨੇ ਕੀਤੇ 25 ਸਾਲ ਪੂਰੇ, ਇੰਝ ਰਿਹਾ ਸਫਰ

06/14/2018 12:08:51 PM

ਨਵੀਂ ਦਿੱਲੀ—ਇੰਫੋਸਿਸ ਦੇ ਲਈ ਅੱਜ ਬਹੁਤ ਖਾਸ ਦਿਨ ਹੈ। ਕੰਪਨੀ ਆਪਣੀ ਸਿਲਵਰ ਜੁਬਲੀ ਮਨ੍ਹਾ ਰਹੀ ਹੈ। 1993 'ਚ ਬਣੀ ਇਸ ਮਸ਼ਹੂਰ ਆਈ.ਟੀ. ਕੰਪਨੀ ਲਈ ਕਿਸ ਤਰ੍ਹਾਂ ਰਿਹਾ 25 ਸਾਲ ਦਾ ਸਫਰ ਆਓ ਜਾਣਦੇ ਹਾਂ। ਇੰਫੋਸਿਸ ਨੇ ਇਨ੍ਹਾਂ 25 ਸਾਲਾਂ 'ਚ ਕਾਫੀ ਉਤਾਰ-ਚੜ੍ਹਾਅ ਦੇਖੇ ਹਨ। ਐੱਨ.ਆਰ. ਨਾਰਾਇਣਮੂਰਤੀ ਨੇ 1981 'ਚ 6 ਦੋਸਤਾਂ ਦੇ ਨਾਲ ਇੰਫੋਸਿਸ ਦੀ ਸ਼ੁਰੂਆਤ ਕੀਤੀ। ਇੰਫੋਸਿਸ 250 ਡਾਲਰ ਦੀ ਪੂੰਜੀ ਦੇ ਨਾਲ ਪੁਣੇ 'ਚ ਸ਼ੁਰੂਆਤ ਹੋਈ। ਇਹ ਲਿਸਟ ਹੋਣ ਵਾਲੀ ਪਹਿਲੀ ਆਈ.ਟੀ. ਕੰਪਨੀ ਸੀ। 
ਇੰਫੋਸਿਸ ਦਾ ਆਈ.ਪੀ.ਓ. ਫਰਵਰੀ 1993 'ਚ ਆਇਆ ਅਤੇ ਇਸ ਦੀ ਲਿਸਟਿੰਗ ਜੂਨ 1993 'ਚ ਹੋਈ। ਇਹ ਆਈ.ਪੀ.ਓ. ਅੰਡਰ ਸਬਸਕ੍ਰਾਈਬ ਸੀ ਅਤੇ ਮਾਰਗਨ ਸਟੈਨਲੀ ਨੇ ਇਸ ਨੂੰ ਬਚਾਇਆ ਸੀ। ਮਾਰਗਨ ਸਟੈਨਲੀ 95 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ 13 ਫੀਸਦੀ ਸ਼ੇਅਰ ਖਰੀਦ ਕੇ ਬੇਲ-ਆਊਟ ਕੀਤਾ ਸੀ। ਲਿਸਟਿੰਗ ਦੇ ਦਿਨ ਸ਼ੇਅਰ 60 ਫੀਸਦੀ ਉੱਪਰ 145 ਰੁਪਏ ਦੀ ਕੀਮਤ 'ਤੇ ਖੁੱਲ੍ਹਿਆ ਸੀ। ਅੱਜ ਇਸ ਦੀ ਲਿਸਟਿੰਗ ਦੇ 25 ਸਾਲ ਪੂਰੇ ਹੋ ਗਏ ਹਨ। 
ਇੰਫੋਸਿਸ 1999 'ਚ ਨੈਸਡੈਕ 'ਤੇ ਲਿਸਟ ਹੋਣ ਵਾਲੀ ਪਹਿਲੀ ਭਾਰਤੀ ਕੰਪਨੀ ਬਣੀ। ਕੰਪਨੀ ਨੇ ਕਾਰਪੋਰੇਟ ਗਵਰਨਰਸ ਅਤੇ ਡਾਟਾ ਡਿਸਕਲੋਜਰ ਦਾ ਖਾਸ ਖਿਆਲ ਰੱਖਿਆ। ਇੰਫੋਸਿਸ ਕਰਮਚਾਰੀਆਂ ਦੇ ਨਾਲ ਆਪਣੀ ਕਮਾਈ ਵੰਡਣ ਵਾਲੀ ਪਹਿਲੀ ਕੰਪਨੀ ਹੈ। ਇਸ ਨੇ ਹੀ ਸਭ ਤੋਂ ਪਹਿਲਾਂ ਗਾਈਡੈਂਸ ਦੇਣੀ ਸ਼ੁਰੂ ਕੀਤੀ। ਕੰਪਨੀ ਨੇ ਸਭ ਤੋਂ ਪਹਿਲਾਂ ਯੂ.ਐੱਸ. ਜੀ.ਏ.ਏ.ਪੀ. ਅਕਾਊਂਟ ਪਬਲਿਸ਼ ਕੀਤਾ। ਇੰਫੋਸਿਸ ਨੇ ਕਾਫੀ ਉਤਾਰ-ਚੜ੍ਹਾਅ ਦੇਖੇ ਹਨ। ਇੰਫੋਸਿਸ ਨੇ ਨਿਵੇਸ਼ਕਾਂ ਨੂੰ ਮਾਲਾਮਾਲ ਕਰ ਦਿੱਤਾ। ਆਈ.ਪੀ.ਓ. ਦੇ ਸਮੇਂ ਲਗਾਏ ਗਏ ਸਿਰਫ 95 ਰੁਪਏ ਅੱਜ 6.46 ਲੱਖ ਰੁਪਏ ਬਣ ਗਏ ਹਨ। ਆਈ.ਪੀ.ਓ. ਦੇ ਸਮੇਂ ਲਗਾਏ ਗਏ 9500 ਰੁਪਏ ਅੱਜ 6.46 ਕਰੋੜ ਰੁਪਏ ਹੋ ਗਏ ਹਨ।


Related News