ਸਪਲਾਈ ਨਾਲ ਜੁੜੀਆਂ ਮੌਸਮੀ ਸਮੱਸਿਆਵਾਂ ਕਾਰਣ ਵਧੀ ਮਹਿੰਗਾਈ, ਸਰਕਾਰ ਦੀ ਸਥਿਤੀ ’ਤੇ ਲਗਾਤਾਰ ਨਜ਼ਰ : ਸੀਤਾਰਮਨ
Thursday, Apr 27, 2023 - 12:07 PM (IST)
ਕਲਬੁਰਗੀ–ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਪਲਾਈ ਨਾਲ ਜੁੜੀਆਂ ਮੌਸਮੀ ਸਮੱਸਿਆਵਾਂ ਕਾਰਣ ਮਹਿੰਗਾਈ ਵਧੀ ਹੈ ਅਤੇ ਜ਼ਰੂਰੀ ਸਾਮਾਨ ਦੀਆਂ ਕੀਮਤਾਂ ’ਚ ਨਰਮੀ ਲਿਆਉਣ ਦੇ ਯਤਨਾਂ ਨਾਲ ਉਸ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਸੀਤਾਰਮਣ ਨੇ ਈਂਧਨ ਅਤੇ ਕੁਦਰਤੀ ਗੈਸ ਦਾ ਰੇਟ ’ਚ ਕਮੀ ਲਿਆਉਣ ਦਾ ਵੀ ਜ਼ਿਕਰ ਕੀਤਾ।
ਇਹ ਵੀ ਪੜ੍ਹੋ-ਨਵੀਂ ਆਮਦ ਕਾਰਣ ਤੇਜ਼ੀ ਨਾਲ ਡਿਗੇ ਮੱਕੀ ਦੇ ਰੇਟ, ਕੀਮਤਾਂ MSP ਤੋਂ ਵੀ
ਉਨ੍ਹਾਂ ਨੇ ਕਿਹਾ ਕਿ ਦੇਸ਼ ’ਚ ਇਨ੍ਹਾਂ ਦਾ ਇੰਪੋਰਟ ਕੀਤਾ ਜਾਂਦਾ ਹੈ ਅਤੇ ਕੋਵਿਡ ਅਤੇ ਰੂਸ-ਯੂਕ੍ਰੇਨ ਜੰਗ ਕਾਰਣ ਗਲੋਬਲ ਬਾਜ਼ਾਰਾਂ ’ਚ ਈਂਧਨ ਦੀਆਂ ਕੀਮਤਾਂ ਵੱਧ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਨਵੰਬਰ 2021 ’ਚ ਖੁਦ ਈਂਧਨ ’ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ’ਚ ਕਟੌਤੀ ਦਾ ਨਿਰਦੇਸ਼ ਸਾਨੂੰ ਦਿੱਤਾ ਸੀ। ਇਸ ਦੇ ਕਾਰਣ ਦੀਵਾਲੀ ਦੌਰਾਨ ਇਸ ਬਾਰੇ ਐਲਾਨ ਕੀਤਾ ਗਿਆ। ਉਸ ਤੋਂ ਬਾਅਦ ਜੂਨ 2022 ’ਚ ਮੁੜ ਅਸੀਂ ਐਕਸਾਈਜ਼ ਡਿਊਟੀ ’ਚ ਕਟੌਤੀ ਕੀਤੀ। ਇਨ੍ਹਾਂ ਸਭ ਕਾਰਾਣਾਂ ਕਰ ਕੇ ਈਂਧਨ ਦੀਆਂ ਕੀਮਤਾਂ ’ਚ ਕੁੱਝ ਹੱਦ ਤੱਕ ਨਰਮੀ ਆਈ।
ਇਹ ਵੀ ਪੜ੍ਹੋ- 3 ਮਹੀਨਿਆਂ 'ਚ 29 ਰੁਪਏ ਕਿਲੋ ਤੱਕ ਮਹਿੰਗੀ ਹੋਈ ਅਰਹਰ ਦੀ ਦਾਲ
ਮਹਿੰਗਾਈ ਅਤੇ ਉਸ ਨੂੰ ਹੇਠਾਂ ਲਿਆਉਣ ਦੇ ਉਪਾਅ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ’ਚ ਵਿੱਤ ਮੰਤਰੀ ਨੇ ਕਿਹਾ ਕਿ ਪਰ ਜਦੋਂ ਅਸੀਂ ਈਂਧਨ ਜਾਂ ਕੁਦਰਤੀ ਗੈਸ ਬਾਰੇ ਗੱਲ ਕਰਦੇ ਹਾਂ, ਸਾਨੂੰ ਇਕ ਚੀਜ਼ ਸਮਝਣ ਦੀ ਲੋੜ ਹੈ। ਇਨ੍ਹਾਂ ਉਤਪਾਦਾਂ ਦਾ ਇੰਪੋਰਟ ਕੀਤਾ ਜਾਂਦਾ ਹੈ ਅਤੇ ਖਾਸ ਕਰ ਕੇ ਕੋਵਿਡ ਮਹਾਮਾਰੀ ਅਤੇ ਉਸ ਤੋਂ ਬਾਅਦ ਰੂਸ-ਯੂਕ੍ਰੇਨ ਜੰਗ ਕਾਰਣ ਕੀਮਤਾਂ ਤੇਜ਼ ਹੋਈਆਂ ਹਨ ਅਤੇ ਇਸ ਦੇ ਬਾਵਜੂਦ ਇੰਪੋਰਟ ਜਾਰੀ ਹੈ। ਕੇਂਦਰ ਦੇ ਪੱਧਰ ’ਤੇ ਅਸੀਂ ਇਸ ਦੇ ਰੇਟ ’ਚ ਕਮੀ ਲਿਆਉਣ ਲਈ ਐਕਸਾਈਜ਼ ਡਿਊਟੀ ’ਚ ਕਟੌਤੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੰਤਰੀਆਂ ਦਾ ਸਮੂਹ ਜ਼ਰੂਰੀ ਸਾਮਾਨ ਅਤੇ ਉਨ੍ਹਾਂ ਦੀਆਂ ਕੀਮਤਾਂ ’ਤੇ ਨਜ਼ਰ ਰੱਖਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।