ਊਰਜਾ ਕੀਮਤਾਂ ’ਚ ਵਾਧੇ ਕਾਰਨ 19 EU ਦੇਸ਼ਾਂ ’ਚ ਮਹਿੰਗਾਈ 10 ਫੀਸਦੀ ਦੇ ਰਿਕਾਰਡ ’ਤੇ

Saturday, Oct 01, 2022 - 05:57 PM (IST)

ਊਰਜਾ ਕੀਮਤਾਂ ’ਚ ਵਾਧੇ ਕਾਰਨ 19 EU ਦੇਸ਼ਾਂ ’ਚ ਮਹਿੰਗਾਈ 10 ਫੀਸਦੀ ਦੇ ਰਿਕਾਰਡ ’ਤੇ

ਫ੍ਰੈਂਕਫਰਟ (ਏ. ਪੀ.) - ਯੂਰਪੀ ਦੇਸ਼ਾਂ ’ਚ ਬਿਜਲੀ ਅਤੇ ਕੁਦਰਤੀ ਗੈਸ ਦੀਆਂ ਕੀਮਤਾਂ ’ਚ ਉਛਾਲ ਕਾਰਨ ਮਹਿੰਗਾਈ ਦੋ ਅੰਕ ’ਚ ਪਹੁੰਚ ਗਈ। ਯੂਰਪੀ ਸੰਘ (ਈ. ਯੂ. ਦੀ ਸਟੈਟਿਕਸ ਏਜੰਸੀ ਯੂਰੋਸਟੇਟ ਨੇ ਦੱਸਿਆ ਕਿ ਸਤੰਬਰ ਮਹੀਨੇ ’ਚ 19 ਦੇਸ਼ਾਂ ਦੇ ਯੂਰੋ ਖੇਤਰ ’ਚ ਖਪਤਕਾਰ ਕੀਮਤਾਂ ਰਿਕਾਰਡ 10 ਫੀਸਦੀ ’ਤੇ ਪਹੁੰਚ ਗਈਆਂ ਜੋ ਅਗਸਤ ’ਚ 9.1 ਫੀਸਦੀ ’ਤੇ ਸਨ।

ਇਕ ਸਾਲ ਪਹਿਲਾਂ ਤੱਕ ਮਹਿੰਗਾਈ ਦਰ 3.4 ਫੀਸਦੀ ’ਤੇ ਸੀ। ਸਾਲ 1997 ’ਚ ਯੂਰੋ ਲਈ ਰਿਕਾਰਡ ਰੱਖਣ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਮੁੱਲ ਵਾਧੇ ਦਾ ਇਹ ਪੱਧਰ ਸਭ ਤੋਂ ਉੱਚਾ ਹੈ। ਮਹਿੰਗਾਈ ਦਾ ਮੁੱਖ ਕਾਰਨ ਵਧਦੀਆਂ ਊਰਜਾ ਕੀਮਤਾਂ ਹਨ। ਇਹ ਇਕ ਸਾਲ ਪਹਿਲਾਂ ਦੀ ਤੁਲਨਾ ’ਚ 40.8 ਫੀਸਦੀ ਵਧੀ ਹੈ। ਉੱਥੇ ਹੀ ਭੋਜਨ, ਸ਼ਰਾਬ ਅਤੇ ਤਮਾਕੂ ਦੀਆਂ ਕੀਮਤਾਂ ’ਚ 11.8 ਫੀਸਦੀ ਦਾ ਉਛਾਲ ਆਇਆ ਹੈ।


author

Harinder Kaur

Content Editor

Related News