ਆਮ ਲੋਕਾਂ ’ਤੇ ਮਹਿੰਗਾਈ ਦੀ ਮਾਰ, ਪ੍ਰਚੂਨ ਤੋਂ ਬਾਅਦ ਥੋਕ ਮਹਿੰਗਾਈ 8 ਮਹੀਨਿਆਂ ਦੇ ਉੱਚ ਪੱਧਰ ’ਤੇ ਪੁੱਜੀ

Thursday, Dec 14, 2023 - 05:12 PM (IST)

ਆਮ ਲੋਕਾਂ ’ਤੇ ਮਹਿੰਗਾਈ ਦੀ ਮਾਰ, ਪ੍ਰਚੂਨ ਤੋਂ ਬਾਅਦ ਥੋਕ ਮਹਿੰਗਾਈ 8 ਮਹੀਨਿਆਂ ਦੇ ਉੱਚ ਪੱਧਰ ’ਤੇ ਪੁੱਜੀ

ਨਵੀਂ ਦਿੱਲੀ (ਭਾਸ਼ਾ) – ਪ੍ਰਚੂਨ ਮਹਿੰਗਾਈ ਤੋਂ ਬਾਅਦ ਥੋਕ ਮਹਿੰਗਾਈ ’ਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ ਹੈ। ਅੰਕੜਿਆਂ ਮੁਤਾਬਕ ਥੋਕ ਮਹਿੰਗਾਈ 8 ਮਹੀਨਿਆਂ ਦੇ ਉੱਚ ਪੱਧਰ ’ਤੇ ਪੁੱਜ ਗਈ ਹੈ। ਇਸ ਦੌਰਾਨ ਖ਼ਾਸ ਗੱਲ ਤਾਂ ਇਹ ਹੈ ਕਿ 7 ਮਹੀਨਿਆਂ ਬਾਅਦ ਥੋਕ ਮਹਿੰਗਾਈ ਦਾ ਅੰਕੜਾ ਪਾਜ਼ੇਟਿਵ ਨੰਬਰਾਂ ’ਚ ਦੇਖਣ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ - ਸੋਨਾ ਖਰੀਦਣ ਦੇ ਚਾਹਵਾਨ ਲੋਕਾਂ ਲਈ ਸੁਨਹਿਰੀ ਮੌਕਾ! ਕੀਮਤਾਂ 'ਚ ਆਈ ਭਾਰੀ ਗਿਰਾਵਟ

ਥੋਕ ਮਹਿੰਗਾਈ ਦੇ ਅੰਕੜੇ ਅਪ੍ਰੈਲ 2023 ਤੋਂ ਜ਼ੀਰੋ ਤੋਂ ਹੇਠਾਂ ਮਾਈਨਸ ’ਚ ਹੀ ਦੇਖਣ ਨੂੰ ਮਿਲ ਰਹੇ ਹਨ। ਅਕਤੂਬਰ ਵਿਚ ਇਹ ਜ਼ੀਰੋ ਤੋਂ 0.52 ਫ਼ੀਸਦੀ ਹੇਠਾਂ ਸੀ, ਜੋ ਨਵੰਬਰ ਦੇ ਮਹੀਨੇ ਵਿਚ 0.26 ਫ਼ੀਸਦੀ ’ਤੇ ਆ ਗਈ ਹੈ। ਡਬਲਯੂ. ਪੀ. ਆਈ. ਡਾਟਾ ਪ੍ਰਚੂਨ ਮਹਿੰਗਾਈ ਦੇ ਡਾਟਾ ਤੋਂ ਦੋ ਦਿਨ ਬਾਅਦ ਆਇਆ ਹੈ। ਪ੍ਰਚੂਨ ਮਹਿੰਗਾਈ ਨਵੰਬਰ ਵਿਚ ਤਿੰਨ ਮਹੀਨਿਆਂ ਦੇ ਉੱਚ ਪੱਧਰ 5.55 ਫ਼ੀਸਦੀ ’ਤੇ ਪੁੱਜ ਗਈ ਜੋ ਜੁਲਾਈ ਵਿਚ 15 ਮਹੀਨਿਆਂ ਦੇ ਉੱਚ ਪੱਧਰ 7.44 ਫ਼ੀਸਦੀ ਤੋਂ ਹਾਲੇ ਵੀ 189 ਆਧਾਰ ਅੰਕ ਘੱਟ ਹੈ। ਇਸੇ ਸਮੇਂ ਦੌਰਾਨ ਥੋਕ ਮਹਿੰਗਾਈ 149 ਆਧਾਰ ਅੰਕ ਵਧੀ ਹੈ।

ਇਹ ਵੀ ਪੜ੍ਹੋ - ਸੰਸਦ ਦੀ ਸੁਰੱਖਿਆ 'ਚ ਕੁਤਾਹੀ: ਥਰਮਲ ਇਮੇਜਿੰਗ, 360 ਡਿਗਰੀ ਰੋਟੇਟ CCTV ਕੈਮਰੇ, ਫਿਰ ਵੀ ਕਿਵੇਂ ਹੋਈ ਗ਼ਲਤੀ?

ਖੁਰਾਕੀ ਮਹਿੰਗਾਈ ’ਚ ਵਾਧਾ
ਕੰਜਿਊਮਰ ਪ੍ਰਾਈਸ ਇੰਡੈਕਸ ਵਾਂਗ ਫੂਡ ਇੰਡੈਕਸ ਵਿਚ 1.9 ਫ਼ੀਸਦੀ ਦੇ ਵਾਧੇ ਕਾਰਨ ਨਵੰਬਰ ਵਿਚ ਡਬਲਯੂ. ਪੀ. ਆਈ. ’ਚ ਮਹੀਨਾ-ਦਰ-ਮਹੀਨਾ 0.5 ਫ਼ੀਸਦੀ ਦਾ ਵਾਧਾ ਹੋਇਆ। ਸਬਜ਼ੀਆਂ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਖੁਰਾਕੀ ਮਹਿੰਗਾਈ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ, ਜਿਸ ਵਿਚ ਸਭ ਤੋਂ ਵੱਧ ਹਿੱਸੇਦਾਰੀ ਪਿਆਜ ਦੀ ਦੇਖਣ ਨੂੰ ਮਿਲੀ ਹੈ, ਜਿਸ ਵਿਚ 16.5 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਫਲਾਂ ਦੀ ਕੀਮਤ ਵਿਚ 1.7 ਫ਼ੀਸਦੀ, ਕਣਕ 1.6 ਫ਼ੀਸਦੀ ਅਤੇ ਦਾਲਾਂ 1.4 ਫ਼ੀਸਦੀ ਸ਼ਾਮਲ ਹਨ, ਜਿਸ ਨਾਲ ਅਕਤੂਬਰ ਵਿਚ ਥੋਕ ਮਹਿੰਗਾਈ 1.07 ਫ਼ੀਸਦੀ ਤੋਂ ਵਧ ਕੇ ਨਵੰਬਰ ਵਿਚ 4.69 ਫ਼ੀਸਦੀ ਹੋ ਗਈ।

ਇਹ ਵੀ ਪੜ੍ਹੋ - ਜਲਦੀ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਸਰਕਾਰ ਕਰ ਰਹੀ ਹੈ ਵੱਡੀ ਤਿਆਰੀ

ਤਿਆਰ ਉਤਪਾਦਾਂ ਦੀ ਕੀਮਤ ’ਚ ਰਾਹਤ
ਇਸੇ ਮਿਆਦ ਦੌਰਾਨ ਤਿਆਰ ਉਤਪਾਦਾਂ ਦੀਆਂ ਕੀਮਤਾਂ ’ਚ ਥੋੜਾ ਬਦਲਾਅ ਦੇਖਣ ਨੂੰ ਮਿਲਿਆ ਹੈ। ਇਸ ਇੰਡੈਕਸ ’ਚ ਸਿਰਫ 0.1 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਤਿਆਰ ਉਤਪਾਦਾਂ ਦੀ ਮਹਿੰਗਾਈ ਨੂੰ ਕਾਬੂ ’ਚ ਰੱਖਣ ਨਾਲ ਪ੍ਰਮੁੱਖ ਕੱਚੇ ਮਾਲ ਦੀ ਕੀਮਤ ’ਚ ਕਮਜ਼ੋਰੀ ਆਈ। ਸੈਮੀ ਫਿਨਿਸ਼ਡ ਸਟੀਲ ਦਾ ਪ੍ਰਾਈਸ ਇੰਡੈਕਸ ਅਕਤੂਬਰ ਦੀ ਤੁਲਨਾ ਵਿਚ 1.5 ਫ਼ੀਸਦੀ ਅਤੇ ਬੇਸਿਕ ਮੈਟਲਸ ਦਾ ਪ੍ਰਾਈਸ 0.9 ਫ਼ੀਸਦੀ ਘੱਟ ਹੋਇਆ ਹੈ। ਫਿਨਿਸ਼ਡ ਪ੍ਰੋਡਕਟਸ ’ਚ ਵੀ ਚਮੜੇ ਅਤੇ ਸਬੰਧਤ ਪ੍ਰੋਡਕਟਸ ਦੀਆਂ ਕੀਮਤਾਂ ’ਚ 0.6 ਫ਼ੀਸਦੀ ਦੀ ਗਿਰਾਵਟ ਦੇਖੀ ਗਈ, ਜਦ ਕਿ ਫਾਰਮਾ ਅਤੇ ਰਬੜ ਅਤੇ ਪਲਾਸਟਿਕ ਪ੍ਰੋਡਕਟਸ ਦੀ ਕੀਮਤਾਂ ਵਿਚ 0.3-0.4 ਫ਼ੀਸਦੀ ਦੀ ਗਿਰਾਵਟ ਆਈ। ਤਿਆਰ ਉਤਪਾਦਾਂ ਦੀਆਂ ਕੀਮਤਾਂ ਜੋ ਡਬਲਯੂ. ਪੀ. ਆਈ. ਬਾਸਕੇਟ ਦਾ ਲਗਭਗ ਦੋ ਤਿਹਾਈ ਹਿੱਸਾ ਹੈ, ਲਗਾਤਾਰ ਤਿੰਨ ਮਹੀਨਿਆਂ ਤੋਂ ਸਥਿਰ ਹੈ।

ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ

ਜੀ. ਡੀ. ਪੀ. ਲਈ ਖ਼ਤਰਨਾਕ
ਨਵੰਬਰ ਵਿਚ ਜ਼ੀਰੋ ਤੋਂ ਉੱਪਰ ਵਧਣ ਦੇ ਬਾਵਜੂਦ ਵਿੱਤੀ ਸਾਲ 2023-24 ਦੇ ਪਹਿਲੇ ਅੱਠ ਮਹੀਨਿਆਂ ਵਿਚ ਔਸਤ ਡਬਲਯੂ. ਪੀ. ਆਈ. ਮਹਿੰਗਾਈ ਨੈਗੇਟਿਵ ਬਣੀ ਹੋਈ ਹੈ, ਜੋ -1.33 ਫ਼ੀਸਦੀ ਹੈ, ਜਦ ਕਿ ਆਉਣ ਵਾਲੇ ਮਹੀਨਿਆਂ ਵਿਚ ਇਸ ਦੇ ਹੋਰ ਵਧਣ ਦੀ ਉਮੀਦ ਹੈ। ਅਰਥਸ਼ਾਸਤਰੀ ਵਿਆਪਕ ਤੌਰ ’ਤੇ ਇਸ ਨੂੰ ਪੂਰੇ ਸਾਲ ਲਈ ਔਸਤਨ 1 ਫ਼ੀਸਦੀ ਦੇ ਲਗਭਗ ਦੇਖਦੇ ਹਨ। ਇਹ ਦੇਸ਼ ਦੇ ਨਾਮਾਤਰ ਜੀ. ਡੀ. ਪੀ. ਵਿਕਾਸ ਲਈ ਪ੍ਰੇਸ਼ਾਨੀ ਖੜ੍ਹੀ ਕਰ ਸਕਦਾ ਹੈ, ਜਿਸ ਨੂੰ 2023-24 ਦੇ ਬਜਟ ਵਿਚ ਟੈਕਲ ਕੁਲੈਕਸ਼ਨ ਅਤੇ ਦੂਜੇ ਅਨੁਮਾਨ ਲਗਾਉਂਦੇ ਸਮੇਂ 10.5 ਫ਼ੀਸਦੀ ਮੰਨਿਆ ਜਾਏਗਾ। ਤਾਜ਼ਾ ਅੰਕੜਿਆਂ ਮੁਤਾਬਕ ਵਿੱਤੀ ਸਾਲ 2023-24 ਦੀ ਪਹਿਲੀ ਛਿਮਾਹੀ ਵਿਚ ਨਾਮਾਤਰ ਜੀ. ਡੀ. ਪੀ. ਵਿਕਾਸ ਸਿਰਫ਼ 8.6 ਫ਼ੀਸਦੀ ਸੀ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News