‘ਮਹਿੰਗਾਈ ਦੀ ਖੇਡ : ਕਿਤੇ 117 ਅਤੇ ਕਿਤੇ 200 ਰੁਪਏ ਤੋਂ ਪਾਰ ਵਿਕ ਰਿਹੈ ਸਰ੍ਹੋਂ ਦਾ ਤੇਲ’

Tuesday, Jun 29, 2021 - 12:29 PM (IST)

‘ਮਹਿੰਗਾਈ ਦੀ ਖੇਡ : ਕਿਤੇ 117 ਅਤੇ ਕਿਤੇ 200 ਰੁਪਏ ਤੋਂ ਪਾਰ ਵਿਕ ਰਿਹੈ ਸਰ੍ਹੋਂ ਦਾ ਤੇਲ’

ਨਵੀਂ ਦਿੱਲੀ (ਇੰਟ.) – ਕੋਰੋਨਾ ਦੀ ਮਾਰ ਤੋਂ ਪ੍ਰੇਸ਼ਾਨ ਆਮ ਆਦਮੀ ਦਾ ਲੱਕ ਮਹਿੰਗਾਈ ਨੇ ਤੋੜ ਦਿੱਤਾ ਹੈ। ਪਿਛਲੇ ਇਕ ਸਾਲ ’ਚ ਸਰ੍ਹੋਂ ਦੇ ਤੇਲ ਤੋਂ ਲੈ ਕੇ ਚੌਲ, ਦਾਲਾਂ, ਆਟਾ ਅਤੇ ਇੱਥੋਂ ਤੱਕ ਕਿ ਚਾਹ ਦੀ ਮਹਿੰਗਾਈ ਨੇ ਰਸੋਈ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ।

ਨਾਸਿਕ ’ਚ ਸਰ੍ਹੋਂ ਦਾ ਤੇਲ 200 ਰੁਪਏ ਪ੍ਰਤੀ ਲਿਟਰ ਤੋਂ ਉੱਪਰ ਵਿਕ ਰਿਹਾ ਹੈ ਅਤੇ ਮੁਰਾਦਾਬਾਦ ’ਚ ਪਾਮ ਆਇਲ 180 ਰੁਪਏ ਤੋਂ ਉੱਪਰ। ਮੈਸੂਰ ’ਚ ਵਨਸਪਤੀ 212 ਰੁਪਏ ਅਤੇ ਸੋਇਆ ਤੇਲ ਗੰਗਟੋਕ ’ਚ 194 ਰੁਪਏ ’ਤੇ ਪਹੁੰਚ ਗਿਆ ਹੈ। ਉੱਥੇ ਹੀ ਬੀਕਾਨੇਰ ’ਚ ਸੂਰਜਮੁਖੀ ਦਾ ਤੇਲ 227 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਇਹ ਅਸੀਂ ਨਹੀਂ ਕਹਿ ਰਹੇ, ਸਗੋਂ ਖਪਤਕਾਰ ਮੰਤਰਾਲਾ ਦੀ ਵੈੱਬਸਾਈਟ ’ਤੇ ਦਿੱਤੇ ਗਏ ਅੰਕੜੇ ਬੋਲ ਰਹੇ ਹਨ। ਇਹ ਅੰਕੜੇ 25 ਜੂਨ 2021 ਦੇ ਹਨ ਅਤੇ ਇਹ ਦੇਸ਼ ’ਚ ਖਾਣ ਵਾਲੇ ਤੇਲਾਂ ਦੀਆਂ ਵੱਧ ਤੋਂ ਵੱਧ ਕੀਮਤਾਂ ਹਨ।

ਵੈੱਬਸਾਈਟ ’ਤੇ ਦਿੱਤੇ ਗਏ ਅੰਕੜਿਆਂ ਮੁਤਾਬਕ 25 ਜੂਨ 2020 ਦੇ ਮੁਕਾਬਲੇ 25 ਜੂਨ 2021 ਨੂੰ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਚ 53 ਫੀਸਦੀ, ਦਾਲਾਂ ’ਚ 15 ਫੀਸਦੀ ਅਤੇ ਖੁੱਲ੍ਹੀ ਚਾਹ ’ਚ 25 ਫੀਸਦੀ ਤੱਕ ਦਾ ਉਛਾਲ ਆ ਚੁੱਕਾ ਹੈ। ਉੱਥੇ ਹੀ ਚੌਲਾਂ ਦੇ ਰੇਟ ’ਚ 4 ਫੀਸਦੀ ਦਾ ਵਾਧਾ ਹੋਇਆ ਹੈ। ਜੇ ਕੋਈ ਚੀਜ਼ ਸਸਤੀ ਹੋਈ ਹੈ ਤਾਂ ਕਣਕ, ਖੰਡ, ਗੁੜ, ਆਲੂ ਅਤੇ ਟਮਾਟਰ।

ਇਹ ਵੀ ਪੜ੍ਹੋ : ਮਾਰੂਤੀ ਨੇ ਚਾਰ ਹੋਰ ਸ਼ਹਿਰਾਂ ’ਚ ਸ਼ੁਰੂ ਕੀਤੀ ਵਾਹਨ ‘ਕਿਰਾਏ’ ਉੱਤੇ ਦੇਣ ਦੀ ਯੋਜਨਾ

ਦਾਲਾਂ ਵੀ ਦਿਖਾ ਰਹੀਆਂ ‘ਅੱਖਾਂ’

ਜੇ ਦਾਲਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਅੱਖਾਂ ਦਿਖਾ ਰਹੀਆਂ ਹਨ। ਮੰਤਰਾਲਾ ਦੀ ਵੈੱਬਸਾਈਟ ’ਤੇ ਦਿੱਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਅਰਹਰ ਦੀ ਦਾਲ ਲਗਭਗ 93 ਰੁਪਏ ਪ੍ਰਤੀ ਕਿਲੋ ਤੋਂ ਕਰੀਬ 107 ਰੁਪਏ, ਮਾਂਹ ਦੀ ਦਾਲ 101 ਤੋਂ 109 ਰੁਪਏ ਪ੍ਰਤੀ ਕਿਲੋ ਹੋ ਗਈ। ਉੱਥੇ ਹੀ ਮੂੰਗ ਦੀ ਦਾਲ ’ਚ ਗਿਰਾਵਟ ਆਈ ਹੈ, ਜਦ ਕਿ ਮਸਰ ਅਤੇ ਛੋਲਿਆਂ ਦੀ ਦਾਲ 15 ਫੀਸਦੀ ਤੱਕ ਮਹਿੰਗੀ ਹੋਈ ਹੈ।

ਇਹ ਵੀ ਪੜ੍ਹੋ : ‘ਕੇਅਰਨ ਐਨਰਜੀ 12 ਅਰਬ ਡਾਲਰ ਵਸੂਲਣ ਲਈ ਵਿਦੇਸ਼ ’ਚ ਭਾਰਤੀ ਕੰਪਨੀਆਂ ’ਤੇ ਕਰੇਗੀ ਮੁਕੱਦਮਾ’

ਪਿਆਜ਼ ਦੇ ਤਿੱਖੇ ਹੋ ਰਹੇ ਤੇਵਰ

ਆਮ ਜਨਤਾ ਨੂੰ ਮਹਿੰਗਾਈ ਦੇ ਹੰਝੂ ਰੁਆਉਣ ਵਾਲੇ ਪਿਆਜ਼ ਦੇ ਤੇਵਰ ਮੁੜ ਤਿੱਖੇ ਹੋ ਰਹੇ ਹਨ। ਇਕ ਸਾਲ ’ਚ ਇਸ ਦੀ ਕੀਮਤ 33 ਫੀਸਦੀ ਵਧ ਕੇ 21 ਤੋਂ 28 ਰੁਪਏ ’ਤੇ ਪਹੁੰਚ ਗਈ ਹੈ। ਆਲੂ ਅਤੇ ਟਮਾਟਰ ਹੀ ਹੁਣ ਰਾਹਤ ਦੇ ਰਹੇ ਹਨ। ਇੰਝ ਕਹੀਏ ਕਿ ਆਲੂ ਅਤੇ ਟਮਾਟਰ ਹੀ ਹੁਣ ਮਹਿੰਗਾਈ ਦੇ ਹੰਝੂ ਪੂੰਝ ਰਹੇ ਹਨ। ਇਸ ਇਕ ਸਾਲ ’ਚ ਆਲੂ ਦਾ ਔਸਤ ਪ੍ਰਚੂਨ ਮੁੱਲ 24 ਫੀਸਦੀ ਡਿੱਗ ਕੇ 28 ਤੋਂ 21 ’ਤੇ ਆ ਗਿਆ ਹੈ। ਵੈੱਬਸਾਈਟ ’ਤੇ ਦਿੱਤੇ ਗਏ ਰੇਟ ਉੱਚ ਪੱਧਰ ਅਤੇ ਘੱਟੋ-ਘੱਟ ਦਾ ਔਸਤ ਹੈ। ਅਸਲ ਤੌਰ ’ਤੇ ਪ੍ਰਚੂਨ ਬਾਜ਼ਾਰਾਂ ’ਚ ਰੇਟ ਇਸ ਤੋਂ ਵੱਖ ਹੋ ਸਕਦੇ ਹਨ।

ਇਹ ਵੀ ਪੜ੍ਹੋ :  ਕਾਰ ਨਿਰਮਾਤਾਵਾਂ ਨੂੰ ਰਾਹਤ, ਏਅਰਬੈਗ ਲਾਜ਼ਮੀ ਕਰਨ ਨੂੰ ਲੈ ਕੇ ਸਰਕਾਰ ਨੇ ਮਿਆਦ ਵਧਾਈ

ਚਾਹ, ਦੁੱਧ ਅਤੇ ਨਮਕ ਦੇ ਵੀ ਵਧੇ ਰੇਟ

ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਚਾਹ ਦੀਆਂ ਕੀਮਤਾਂ ’ਚ ਭਾਰੀ ਵਾਧਾ ਹੋਇਆ ਹੈ। ਖੁੱਲ੍ਹੀ ਚਾਹ 25 ਫੀਸਦੀ ਚੜ੍ਹ ਕੇ 221 ਤੋਂ 277 ਰੁਪਏ ਕਿਲੋ ਪਹੁੰਚ ਗਈ ਹੈ। ਖੰਡ ਜਿੱਥੇ ਮਾਮੂਲੀ ਰੂਪ ਨਾਲ ਸਸਤੀ ਹੋਈ ਹੈ। ਉੱਥੇ ਹੀ ਸਭ ਤੋਂ ਘੱਟ ਵਰਤੇ ਜਾਣ ਵਾਲੇ ਨਮਕ ਦੇ ਰੇਟ ਵੀ ਇਸ ਸਾਲ ’ਚ 10 ਫੀਸਦੀ ਵਧ ਚੁੱਕਾ ਹੈ। ਉੱਥੇ ਹੀ ਦੁੱਧ ਵੀ 3 ਫੀਸਦੀ ਮਹਿੰਗਾ ਹੋ ਚੁੱਕਾ ਹੈ। ਖਪਤਕਾਰ ਮੰਤਰਾਲਾ ’ਤੇ ਦਿੱਤੇ ਗਏ ਇਹ ਅੰਕੜੇ ਦੇਸ਼ ਭਰ ਦੇ 100 ਤੋਂ ਜ਼ਿਆਦਾ ਕੇਂਦਰਾਂ ਤੋਂ ਜੁਟਾਏ ਗਏ ਹਨ।

ਇਹ ਵੀ ਪੜ੍ਹੋ : ਵਿਗਿਆਨੀਆਂ ਨੇ ਤਿਆਰ ਕੀਤੇ ਸ਼ੂਗਰ ਰੋਗੀਆਂ ਲਈ 'Designer Egg', ਕੁਪੋਸ਼ਣ ਤੋਂ ਮਿਲੇਗੀ ਰਾਹਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News