ਸੈਮੀਕੰਡਕਟਰ ਨਿਰਮਾਣ ਪਹਿਲ ਨੂੰ ਉਦਯੋਗ ਜਗਤ ਤੋਂ ਮਿਲੀ ਸ਼ਾਨਦਾਰ ਪ੍ਰਤੀਕਿਰਿਆ : ਵੈਸ਼ਣਵ
Wednesday, Feb 16, 2022 - 02:11 AM (IST)
ਮੁੰਬਈ, (ਭਾਸ਼ਾ)–ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਦੇਸ਼ ’ਚ ਸੈਮੀਕੰਡਕਟਰ ਨਿਰਮਾਣ ਨੂੰ ਬੜ੍ਹਾਵਾ ਦੇਣ ਲਈ ਸਰਕਾਰ ਵਲੋਂ ਕੀਤੀ ਗਈ ਪਹਿਲ ਨੂੰ ਉਦਯੋਗ ਜਗਤ ਤੋਂ ਮਿਲੀ ‘ਸ਼ਾਨਦਾਰ’ ਪ੍ਰਤੀਕਿਰਿਆ ਦਾ ਸਵਾਗਤ ਕੀਤਾ। ਵੈਸ਼ਣਵ ਨੇ ਆਈ. ਟੀ. ਉਦਯੋਗ ਦੇ ਸੰਗਠਨ ਨੈਸਕਾਮ ਦੇ ਰਣਨੀਤਿਕ ਸਮੀਖਿਆ ਪ੍ਰੈੱਸ ਕਾਨਫਰੰਸ ’ਚ ਉਦਯੋਗ ਜਗਤ ਨੂੰ ਆਪਣੀਆਂ ਕੋਸ਼ਿਸ਼ਾਂ ਹੋਰ ਵਧਾਉਣ ਦੀ ਅਪੀਲ ਵੀ ਕੀਤੀ। ਵੈਸ਼ਣਵ ਨੇ ਕਿਹਾ ਕਿ ਮੈਨੂੰ ਬੇਹੱਦ ਖੁਸ਼ੀ ਹੈ ਕਿ ਬਹੁਤ ਘੱਟ ਸਮੇਂ ’ਚ ਸੈਮੀਕੰਡਕਟਰ ਨਿਰਮਾਣ ਨਾਲ ਜੁੜੇ ਭਾਈਵਾਲਾਂ ਤੋਂ ਸ਼ਾਨਦਾਰ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਹੈ।
ਇਹ ਵੀ ਪੜ੍ਹੋ : ਐਲਨ ਮਸਕ ਨੇ ਦਾਨ ਕੀਤੇ 5.74 ਅਰਬ ਡਾਲਰ ਦੇ ਸ਼ੇਅਰ
ਵੈਸ਼ਣਵ ਦੀ ਸੈਮੀਕੰਡਕਟਰ ਮੁਹਿੰਮ ਨੂੰ ਸ਼ਾਨਦਾਰ ਪ੍ਰਤੀਕਿਰਿਆ ਮਿਲਣਦਾ ਇਹ ਬਿਆਨ ਵੇਦਾਂਤਾ ਦਾ ਫਾਕਸਕਾਨ ਨਾਲ ਸੈਮੀਕੰਡਕਟਰ ਨਿਰਮਾਣ ਲਈ ਹੋਏ ਸਮਝੌਤੇ ਤੋਂ ਇਕ ਦਿਨ ਬਾਅਦ ਆਇਆ ਹੈ। ਇਸ ਤੋਂ ਪਹਿਲਾਂ ਟਾਟਾ ਸਮੂਹ ਵੀ ਸੈਮੀਕੰਡਕਟਰ ਨਿਰਮਾਣ ’ਚ ਉਤਰਨ ਨੂੰ ਲੈ ਕੇ ਦਿਲਚਸਪੀ ਦਿਖਾ ਚੁੱਕਾ ਹੈ। ਕੇਂਦਰੀ ਮੰਤਰੀ ਮੰਡਲ ਨੇ ਬੀਤੀ 15 ਦਸੰਬਰ ਨੂੰ ਘਰੇਲੂ ਪੱਧਰ ’ਤੇ ਸੈਮੀਕੰਡਕਟਰ ਨਿਰਮਾਣ ਨੂੰ ਬੜ੍ਹਾਵਾ ਦੇਣ ਲਈ 76,000 ਕਰੋੜ ਰੁਪਏ ਲਾਗਤ ਵਾਲੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ।
ਇਹ ਵੀ ਪੜ੍ਹੋ : ਪੰਜਾਬ ਨੂੰ ਬਦਲਣ ਲਈ ਇਸ ਵਾਰ ਝਾੜੂ ਦਾ ਬਟਨ ਦਬਾਉਣਾ ਹੈ : ਕੇਜਰੀਵਾਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।