ਇੰਡੀਗੋ ਏਅਰਲਾਈਨ ਨੇ 20 ਅਰਬ ਡਾਲਰ ਦਾ ਕੀਤਾ ਸੌਦਾ

Tuesday, Jun 18, 2019 - 09:08 PM (IST)

ਇੰਡੀਗੋ ਏਅਰਲਾਈਨ ਨੇ 20 ਅਰਬ ਡਾਲਰ ਦਾ ਕੀਤਾ ਸੌਦਾ

ਨਵੀਂ ਦਿੱਲੀ-ਏਅਰਲਾਈਨ ਇੰਡੀਗੋ ਨੇ ਅਮਰੀਕਾ ਦੀ ਸੀ. ਐੱਫ. ਐੱਮ. ਇੰਟਰਨੈਸ਼ਨਲ ਨੂੰ ਜੈੱਟ ਇੰਜਣਾਂ ਦੀ ਖਰੀਦ ਲਈ 20 ਅਰਬ ਡਾਲਰ ਦਾ ਠੇਕਾ ਦਿੱਤਾ ਹੈ। ਇਸ ਨਾਲ 280 ਨੈਰੋ ਬਾਡੀ ਏਆਰਕ੍ਰਾਫਟ ਤਿਆਰ ਕੀਤੇ ਜਾਣਗੇ। ਏਅਰਲਾਈਨ ਨੇ ਇਸ ਨੂੰ ਇਤਿਹਾਸ ਦਾ ਸਭ ਤੋਂ ਵੱਡਾ ਇੰਜਣ ਸੌਦਾ ਕਰਾਰ ਦਿੱਤਾ। ਇੰਡੀਗੋ ਕੋਲ ਹੁਣੇ 230 ਜਹਾਜ਼ ਹਨ ਅਤੇ ਬਾਜ਼ਾਰ 'ਚ ਉਸਦੀ ਹਿੱਸੇਦਾਰੀ 50 ਫ਼ੀਸਦੀ ਤੋਂ ਜ਼ਿਆਦਾ ਹੈ। ਜੈੱਟ ਦਾ ਸੰਚਾਲਨ ਬੰਦ ਹੋਣ ਨਾਲ ਕੰਪਨੀ ਨੂੰ ਜ਼ਬਰਦਸਤ ਫਾਇਦਾ ਹੋਇਆ ਹੈ।


author

Karan Kumar

Content Editor

Related News