ਘੱਟ ਤਨਖਾਹ ਦੇ ਵਿਰੋਧ ’ਚ ਇੰਡੀਗੋ ਦੇ ਟੈਕਨੀਸ਼ੀਅਨ ਗਏ ਛੁੱਟੀ ’ਤੇ
Sunday, Jul 10, 2022 - 11:52 PM (IST)
ਨਵੀਂ ਦਿੱਲੀ (ਭਾਸ਼ਾ)-ਇੰਡੀਗੋ ਦੇ ਜਹਾਜ਼ ’ਤੇ ਰੱਖ-ਰਖਾਅ ਟੈਕਨੀਸ਼ੀਅਨ ਘੱਟ ਤਨਖਾਹ ਦੇ ਵਿਰੋਧ ’ਚ ਪਿਛਲੇ 2 ਦਿਨ ਦੌਰਾਨ ਹੈਦਰਾਬਾਦ ਅਤੇ ਦਿੱਲੀ ’ਚ ਛੁੱਟੀ ’ਤੇ ਚਲੇ ਗਏ ਹਨ। ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। 2 ਜੁਲਾਈ ਨੂੰ ਇੰਡੀਗੋ ਦੀਆਂ ਘਰੇਲੂ ਉਡਾਣਾਂ ’ਚੋਂ ਲਗਭਗ 55 ਫੀਸਦੀ ’ਚ ਦੇਰੀ ਹੋਈ ਸੀ ਕਿਉਂਕਿ ਵੱਡੀ ਗਿਣਤੀ ’ਚ ਚਾਲਕ ਦਲ ਦੇ ਮੈਂਬਰਾਂ ਨੇ ਬੀਮਾਰ ਹੋਣ ਦਾ ਹਵਾਲਾ ਦੇ ਕੇ ਛੁੱਟੀ ਲੈ ਲਈ ਸੀ। ਹਵਾਬਾਜ਼ੀ ਉਦਯੋਗ ਦੇ ਸੂਤਰਾਂ ਨੇ ਕਿਹਾ ਸੀ ਕਿ ਇਹ ਵਰਕਰ ਏਅਰ ਇੰਡੀਆ ਦੇ ਭਰਤੀ ਮੁਹਿੰਮ ’ਚ ਸ਼ਾਮਲ ਹੋਣ ਲਈ ਗਏ ਸਨ। ਜਦੋਂ ‘ਕੋਵਿਡ-19’ ਮਹਾਮਾਰੀ ਆਪਣੇ ਸਿਖਰ ’ਤੇ ਸੀ, ਉਦੋਂ ਇੰਡੀਗੋ ਨੇ ਆਪਣੇ ਵਰਕਰ ਦੇ ਇਕ ਵੱਡੇ ਵਰਗ ਦੀ ਤਨਖਾਹ ’ਚ ਕਟੌਤੀ ਕੀਤੀ ਸੀ।
ਇਹ ਵੀ ਪੜ੍ਹੋ : ਯੂਕ੍ਰੇਨੀ ਫੌਜੀਆਂ ਦਾ ਦਲ ਸਿਖਲਾਈ ਲੈਣ ਲਈ ਪਹੁੰਚਿਆ ਬ੍ਰਿਟੇਨ
ਨਵੀਂ ਏਅਰਲਾਈਨ ਅਕਾਸਾ ਏਅਰ, ਜੈੱਟ ਏਅਰਵੇਜ਼ ਅਤੇ ਟਾਟਾ ਸਮੂਹ ਦੇ ਮਾਲਕੀ ਵਾਲੀ ਏਅਰ ਇੰਡੀਆ ਨੇ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਨਾਲ ਹਵਾਬਾਜ਼ੀ ਉਦਯੋਗ ’ਚ ਹਲਚਲ ਸ਼ੁਰੂ ਹੋ ਗਈ ਹੈ। ਸੂਤਰਾਂ ਨੇ ਕਿਹਾ ਕਿ ਪਿਛਲੇ 2 ਦਿਨਾਂ ਦੌਰਾਨ ਇੰਡੀਗੋ ਦੇ ਕਾਫੀ ਟੈਕਨੀਸ਼ੀਅਨ ਬੀਮਾਰ ਹੋਣ ਦਾ ਹਵਾਲਾ ਦਿੰਦੇ ਹੋਏ ਛੁੱਟੀ ’ਤੇ ਚਲੇ ਗਏ ਤਾਂਕਿ ਘੱਟ ਤਨਖਾਹ ਦੇ ਵਿਰੋਧ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨਾਤਮਕ ਕਾਰਵਾਈ ਨਾ ਕੀਤੀ ਜਾ ਸਕੇ। ਇੰਡੀਗੋ ਨੇ ਇਸ ਮਾਮਲੇ ’ਤੇ ਕੋਈ ਜਵਾਬ ਨਹੀਂ ਦਿੱਤਾ।
ਇਹ ਵੀ ਪੜ੍ਹੋ : ਪਹਿਲੀ ਛਿਮਾਹੀ ’ਚ ਦਿੱਲੀ-NCR ’ਚ ਘਰਾਂ ਦੀ ਵਿਕਰੀ ਹੋਈ ਢਾਈ ਗੁਣਾ