ਮਨਜ਼ੂਰੀ ਤੋਂ ਬਿਨਾਂ ਇੰਡੀਗੋ ਦੇ ਜਹਾਜ਼ ਨੇ ਬਾਕੂ ਲਈ ਭਰੀ ਉਡਾਣ, ਜਾਂਚ ’ਚ ਜੁਟਿਆ DGCA

01/31/2024 11:04:26 AM

ਨਵੀਂ ਦਿੱਲੀ (ਭਾਸ਼ਾ)– ਹਵਾਬਾਜ਼ੀ ਰੈਗੂਲੇਟਰ ਡੀ. ਜੀ. ਸੀ. ਏ. ਏਅਰ ਟਰੈਫਿਕ ਕੰਟਰੋਲਰ ਦੀ ਮਨਜ਼ੂਰੀ ਤੋਂ ਬਿਨਾਂ ਇੰਡੀਗੋ ਦੀ ਇਕ ਉਡਾਣ ਦੇ ਦਿੱਲੀ ਤੋਂ ਬਾਕੂ ਲਈ ਰਵਾਨਾ ਹੋਣ ਦੀ ਘਟਨਾ ਦੀ ਜਾਂਚ ਕਰ ਰਿਹਾ ਹੈ। ਇਸ ਦੇ ਨਾਲ ਹੀ DGCA ਨੇ ਇਸ ਉਡਾਣ ਦਾ ਸੰਚਾਲਨ ਕਰਨ ਵਾਲੇ ਪਾਇਲਟਾਂ ਨੂੰ ਜਾਂਚ ਹੋਣ ਤੱਕ ‘ਰੋਸਟਰ’ ਤੋਂ ਹਟਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਉਡਾਣ ਦੀ ਇਹ ਘਟਨਾ 28 ਜਨਵਰੀ ਦੀ ਹੈ।

ਇਹ ਵੀ ਪੜ੍ਹੋ - Budget 2024 : 1 ਫਰਵਰੀ ਨੂੰ ਸਰਕਾਰੀ ਕਰਮਚਾਰੀਆਂ ਨੂੰ ਮਿਲ ਸਕਦੀਆਂ ਨੇ 3 ਵੱਡੀਆਂ ਖ਼ੁਸ਼ਖ਼ਬਰੀਆਂ!

ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਰੈਗੂਲੇਟਰ ਏਅਰ ਟਰੈਫਿਕ ਕੰਟਰੋਲਰ (ਏ. ਟੀ. ਸੀ.) ਦੀ ਮਨਜ਼ੂਰੀ ਤੋਂ ਬਿਨਾਂ ਇੰਡੀਗੋ ਦੇ ਇਸ ਜਹਾਜ਼ ਦੇ ਉਡਾਣ ਭਰਨ ਦੀ ਘਟਨਾ ਦੀ ਜਾਂਚ ਕਰ ਰਿਹਾ ਹੈ। ਇਹ ਉਡਾਣ ਦਿੱਲੀ ਤੋਂ ਅਜ਼ਰਬੈਜਾਨ ਦੀ ਰਾਜਧਾਨੀ ਬਾਕੂ ਦਰਮਿਆਨ ਸੰਚਾਲਿਤ ਸੀ। ਇੰਡੀਗੋ ਦੇ ਬੁਲਾਰੇ ਨੇ ਬਿਆਨ ’ਚ ਕਿਹਾ ਕਿ 28 ਜਨਵਰੀ 2024 ਨੂੰ ਦਿੱਲੀ ਅਤੇ ਬਾਕੂ ਦਰਮਿਆਨ ਸੰਚਾਲਿਤ ਇੰਡੀਗੋ ਦੀ ਉਡਾਣ 6ਈ 1803 ਬਾਰੇ ਆਈਆਂ ਰਿਪੋਰਟਾਂ ਦੇ ਸੰਦਰਭ ਵਿਚ ਘਟਨਾ ਦੀ ਜਾਂਚ ਚੱਲ ਰਹੀ ਹੈ। 

ਇਹ ਵੀ ਪੜ੍ਹੋ - ਬਜਟ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਜ਼ਬਰਦਸਤ ਵਾਧਾ, 62480 ਰੁਪਏ ਹੋਇਆ ਸੋਨਾ

ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿਚ ਜ਼ਰੂਰਤ ਦੇ ਹਿਸਾਬ ਨਾਲ ਉਚਿੱਤ ਕਾਰਵਾਈ ਕੀਤੀ ਜਾਏਗੀ। ਦੂਜੇ ਪਾਸੇ ਇਸ ਘਟਨਾਕ੍ਰਮ ਤੋਂ ਜਾਣੂ ਇਕ ਅਧਿਕਾਰੀ ਨੇ ਕਿਹਾ ਕਿ ਏ. ਟੀ. ਸੀ. ਨੇ ਜਹਾਜ਼ ਦੇ ਪਾਇਲਟ ਨੂੰ ਉਡਾਣ ਭਰਨ ਲਈ ਉਡੀਕ ਕਰਨ ਦੀ ਸਲਾਹ ਦਿੱਤੀ ਸੀ। ਪਰ ਜਹਾਜ਼ ਨੇ ਉਡਾਣ ਭਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਅਤੇ ਏ. ਟੀ. ਸੀ. ਤੋਂ ਮਨਜ਼ੂਰੀ ਮਿਲੇ ਬਿਨਾਂ ਹੀ ਉਡਾਣ ਭਰ ਗਿਆ। ਇਸ ਘਟਨਾ ਬਾਰੇ ਹਾਲੇ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ ਹੈ।

ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News