ਇੰਡੀਗੋ ਪਹਿਲੀ ਭਾਰਤੀ ਜਹਾਜ਼ ਕੰਪਨੀ ਜਿਸ ਦੇ ਬੇੜੇ ''ਚ 200 ਜਹਾਜ਼ : ਏਅਰਲਾਈਨਜ਼
Friday, Dec 07, 2018 - 11:11 AM (IST)

ਮੁੰਬਈ—ਕਿਫਾਇਤੀ ਏਅਰਲਾਈਨ ਇੰਡੀਗੋ ਨੇ ਕਿਹਾ ਕਿ ਉਹ ਅਜਿਹੀ ਘਰੇਲੂ ਏਅਰਲਾਈਨਜ਼ ਬਣ ਗਈ ਹੈ ਜਿਸ ਦੇ ਬੇੜੇ 'ਚ 200 ਜਹਾਜ਼ ਹਨ। ਇੰਡੀਗੋ ਨੇ ਦੱਸਿਆ ਕਿ ਉਸ ਦੇ ਬੇੜੇ 'ਚ ਚਾਰ ਨਵੇਂ ਜਹਾਜ਼ ਸ਼ਾਮਲ ਹੋਏ ਹਨ ਜਿਸ 'ਚ ਦੋ ਏਅਰਬਸ ਏ320 ਸੀਓ ਅਤੇ ਦੋ ਏ320 ਨਿਓ ਹਨ। ਇਨ੍ਹਾਂ ਦੇ ਸ਼ਾਮਲ ਹੋਣ ਦੇ ਨਾਲ ਹੀ ਹੁਣ ਬੇੜੇ 'ਚ ਜਹਾਜ਼ਾਂ ਦੀ ਕੁੱਲ ਗਿਣਤੀ 200 ਤੱਕ ਪਹੁੰਚ ਗਈ ਹੈ।
ਇੰਡੀਗੋ ਸਭ ਤੋਂ ਵੱਡੀ ਘਰੇਲੂ ਜਹਾਜ਼ ਕੰਪਨੀ ਹੈ। ਕੁਲ ਘਰੇਲੂ ਆਵਾਜਾਈ 'ਚ ਉਸ ਦੀ ਹਿੱਸੇਦਾਰੀ 40 ਫੀਸਦੀ ਹੈ। ਉਸ ਨੇ ਆਪਣੇ ਬੇੜੇ 'ਚ 100ਵਾਂ ਜਹਾਜ਼ 24 ਦਸੰਬਰ 2015 ਨੂੰ ਸ਼ਾਮਲ ਕੀਤਾ ਸੀ। ਇਸ ਅੰਕੜੇ ਨੂੰ 200 ਤੱਕ ਪਹੁੰਚਣ 'ਚ ਉਸ ਨੂੰ ਸਿਰਫ ਤਿੰਨ ਸਾਲ ਦਾ ਸਮਾਂ ਲੱਗਿਆ ਹੈ।