ਇੰਡੀਗੋ ਅੱਠ ਸਤੰਬਰ ਤੋਂ ਬੰਗਲੁਰੂ-ਬੇਲਗਾਮ ਉਡਾਣ ਸੇਵਾ ਸ਼ੁਰੂ ਕਰੇਗੀ

08/22/2019 10:45:06 AM

ਨਵੀਂ ਦਿੱਲੀ—ਇੰਡੀਗੋ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਅੱਠ ਸਤੰਬਰ ਤੋਂ ਬੰਗਲੁਰੂ-ਬੇਲਗਾਮ ਮਾਰਗ 'ਤੇ ਪ੍ਰਤੀਦਿਨ ਉਡਾਣ ਸੇਵਾ ਸ਼ੁਰੂ ਕਰੇਗੀ। ਕਰਨਾਟਕ 'ਚ ਬੇਲਗਾਮ ਇੰਡੀਆ ਦਾ 58ਵਾਂ ਟਿਕਾਣਾ ਸਥਲ ਹੋਵੇਗਾ। ਹਵਾਬਾਜ਼ੀ ਕੰਪਨੀ ਨੇ ਕਿਹਾ ਕਿ ਉਸ ਦਿਨ ਬੰਗਲੁਰੂ-ਮਦੁਰੈ ਮਾਰਗ 'ਤੇ ਹੋਰ ਦੈਨਿਕ ਉਡਾਣਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ। ਇੰਡੀਗੋ ਨੇ ਇਕ ਬਿਆਨ 'ਚ ਕਿਹਾ ਕਿ ਬੰਗਲੁਰੂ ਨਾਲ ਸੰਪਰਕ ਵਧਾਉਣ ਦੇ ਤਹਿਤ ਇਨ੍ਹਾਂ ਨਵੇਂ ਮਾਰਗਾਂ 'ਤੇ ਇਕ ਏ.ਟੀ.ਆਰ-18 ਜਹਾਜ਼ ਸੇਵਾ 'ਚ ਲਗਾਇਆ ਜਾਵੇਗਾ। ਇੰਡੀਗੋ ਨੇ ਮੁੱਖ ਵਪਾਰਕ ਅਧਿਕਾਰੀ ਵਿਲਿਅਮ ਬੋਲਟਰ ਨੇ ਕਿਹਾ ਕਿ ਇਨ੍ਹਾਂ ਉਡਾਣਾਂ ਨਾਲ ਵੱਖ-ਵੱਖ ਥਾਵਾਂ ਲਈ ਆਵਜਾਈ ਸੰਪਰਕ ਅਤੇ ਦੱਖਣੀ ਭਾਰਤ 'ਚ ਆਵਾਜਾਈ ਵਧੇਗੀ। ਉਨ੍ਹਾਂ ਨੇ ਕਿਹਾ ਕਿ ਮੰਗ ਦੇ ਆਧਾਰ 'ਤੇ ਵੱਖ-ਵੱਖ ਖੇਤਰਾਂ ਲਈ ਸੇਵਾ ਦਾ ਵਿਸਤਾਰ ਕੀਤਾ ਜਾਵੇਗਾ।


Aarti dhillon

Content Editor

Related News