ਯਾਤਰੀ ਦੇ ਸਾਮਾਨ ਨੂੰ ਨੁਕਸਾਨ ਪੁੱਜਣ ''ਤੇ ਇੰਡੀਗੋ ਏਅਰਲਾਈਨਜ਼ ਨੂੰ ਜੁਰਮਾਨਾ

Tuesday, Aug 07, 2018 - 11:05 AM (IST)

ਯਾਤਰੀ ਦੇ ਸਾਮਾਨ ਨੂੰ ਨੁਕਸਾਨ ਪੁੱਜਣ ''ਤੇ ਇੰਡੀਗੋ ਏਅਰਲਾਈਨਜ਼ ਨੂੰ ਜੁਰਮਾਨਾ

ਚੰਡੀਗੜ੍ਹ — ਬੈਂਗਲੁਰੂ ਤੋਂ ਚੰਡੀਗੜ੍ਹ ਜਾਣ ਵਾਲੀ ਇਕ ਉਡਾਣ ਵਿਚ ਇਥੋਂ ਦੇ ਇਕ ਯਾਤਰੀ ਦੇ ਸਾਮਾਨ ਅਤੇ ਸੂਟ ਕੇਸ ਨੂੰ ਨੁਕਸਾਨ ਪੁੱਜਣ 'ਤੇ ਇੰਡੀਗੋ ਏਅਰਲਾਈਨਜ਼ ਵਲੋਂ ਨੁਕਸਾਨ ਦੀ ਪੂਰਤੀ ਕਰਨ ਤੋਂ ਇਨਕਾਰ ਕੀਤੇ ਜਾਣ ਕਾਰਨ ਸ਼ਿਕਾਇਤ ਦੌਰਾਨ ਜ਼ਿਲਾ ਖਪਤਕਾਰ ਝਗੜੇ ਸੁਲਝਾਉਣ ਵਾਲੀ ਫੋਰਮ ਨੇ ਇਸ ਏਅਰਲਾਈਨਜ਼ ਨੂੰ ਜੁਰਮਾਨਾ ਕੀਤਾ ਹੈ।
ਫੋਰਮ ਨੇ ਇਸ ਟ੍ਰੈਵਲ ਏਜੰਸੀ ਨੂੰ ਸ਼ਿਕਾਇਤਕਰਤਾ ਨੂੰ 10,000 ਰੁਪਏ ਮੁਆਵਜ਼ਾ ਦੇਣ ਲਈ ਕਿਹਾ ਹੈ। ਇਸ ਤੋਂ ਇਲਾਵਾ 5000 ਰੁਪਏ ਕਾਨੂੰਨੀ ਖਰਚਾ ਦੇਣ ਲਈ ਵੀ ਕਿਹਾ ਗਿਆ ਹੈ। ਫੋਰਮ ਨੇ ਇਹ ਵੀ ਕਿਹਾ ਹੈ ਕਿ ਜੇਕਰ ਮੁਆਵਜ਼ਾ ਰਾਸ਼ੀ 30 ਦਿਨ ਦੇ ਅੰਦਰ-ਅੰਦਰ ਅਦਾ ਨਾ ਕੀਤੀ ਗਈ ਤਾਂ ਮੁਆਵਜ਼ਾ ਰਾਸ਼ੀ ਅਦਾ ਕੀਤੇ ਜਾਣ ਤਕ 10,000 ਰੁਪਏ 'ਤੇ ਸਾਲਾਨਾ 12 ਫੀਸਦੀ ਦੀ ਦਰ ਦੇ ਹਿਸਾਬ ਨਾਲ ਵਿਆਜ ਵੀ ਦੇਣਾ  ਹੋਵੇਗਾ।
ਆਪਣੀ ਸ਼ਿਕਾਇਤ ਵਿਚ ਜਾਇਸਵਾਲ ਨੇ ਕਿਹਾ ਕਿ ਇਸ ਸਾਲ ਦੇ ਸ਼ੁਰੂ ਵਿਚ ਉਸ ਨੇ ਇੰਡੀਗੋ ਏਅਰਲਾਈਨਜ਼ ਉਡਾਣ ਨੰ. 464 ਰਾਹੀਂ ਬੰਗਲੌਰ ਤੋਂ ਚੰਡੀਗੜ੍ਹ ਤਕ ਯਾਤਰਾ ਕੀਤੀ ਸੀ। ਇਸ ਯਾਤਰਾ ਦੌਰਾਨ ਉਸ ਨੇ ਦੇਖਿਆ ਕਿ ਉਸ ਦੇ ਸਾਮਾਨ ਨੂੰ ਬਹੁਤ ਨੁਕਸਾਨ ਪੁੱਜਾ ਹੈ, ਉਸ ਦੀ ਬੁਰੀ ਤਰ੍ਹਾਂ ਟੁੱਟ ਭੱਜ ਹੋਈ ਹੈ।


Related News