ਅਮਰੀਕਾ 'ਚ ਕੰਮ ਕਰ ਰਹੇ ਭਾਰਤੀ ਇਸ ਕਾਰਨ ਹੋ ਰਹੇ 'Out of Status'!

Monday, Apr 29, 2019 - 01:39 PM (IST)

ਅਮਰੀਕਾ 'ਚ ਕੰਮ ਕਰ ਰਹੇ ਭਾਰਤੀ ਇਸ ਕਾਰਨ ਹੋ ਰਹੇ 'Out of Status'!

ਮੁੰਬਈ — H-1B ਵੀਜ਼ਾ ਧਾਰਕਾਂ ਨੂੰ ਅਮਰੀਕਾ ਵਿਚ ਨੌਕਰੀਆਂ ਬਦਲਣ 'ਚ ਵੱਡੀ ਮਸ਼ੱਕਤ ਕਰਨੀ ਪੈ ਰਹੀ ਹੈ। ਜੇਕਰ ਨਵੀਂ ਨੌਕਰੀ ਵੀ ਪਹਿਲੇ ਵਰਗੀ ਹੈ ਅਤੇ ਉਸ ਵਿਚ ਪਿਛਲੀ ਨੌਕਰੀ ਵਾਲਾ ਹੀ ਹੁਨਰ ਜਾਂ ਮੁਹਾਰਤ ਚਾਹੀਦੀ ਹੈ ਤਾਂ ਵੀ ਵੱਖ-ਵੱਖ ਕਾਰਨਾਂ ਦਾ ਹਵਾਲਾ ਦੇ ਕੇ ਕੁਝ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਹਨ। 

ਯੁਨਾਇਟਿਡ ਸਟੇਟਸ ਸਿਟੀਜ਼ਨਸਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼(USCIS) ਬਿਨੈਕਾਰਾਂ ਨੂੰ ਰੱਦਾ ਕਰਨ ਦਾ ਆਧਾਰ ਆਮ ਤੌਰ 'ਤੇ 'ਮੁਹਾਰਤਾ ਦਾ ਪੇਸ਼ਾ' ਨਾ ਹੋਣਾ ਬਣਾਇਆ ਜਾ ਰਿਹਾ ਹੈ। ਸਭ ਤੋਂ ਵੱਡੀ ਚ੍ਵੁਣੌਤੀ ਇਹ ਹੈ ਕਿ ਜਿਨ੍ਹਾਂ ਲੋਕਾਂ ਦੀ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ 'ਆਊਟ ਆਫ ਸਟੇਟਸ' ਵੀ ਐਲਾਨਿਆ ਜਾ ਰਿਹਾ ਹੈ ਜਿਸ ਦਾ ਮਤਲਬ ਹੁੰਦਾ ਹੈ ਅਮਰੀਕਾ ਵਿਚ ਪ੍ਰਵੇਸ਼ 'ਤੇ ਤਿੰਨ ਤੋਂ 10 ਸਾਲ ਲਈ ਪਾਬੰਦੀ ਦਾ ਲੱਗਣਾ।

ਊਸ਼ਾ H-1B ਵੀਜ਼ਾ 'ਤੇ 2012 ਤੋਂ ਅਮਰੀਕਾ ਵਿਚ ਰਹਿ ਰਹੀ ਹੈ। ਜਦੋਂ ਉਸਨੇ 2018 ਵਿਚ ਨੌਕਰੀ ਬਦਲਣੀ ਚਾਹੀ ਤਾਂ USCIS ਨੇ ਕੰਪਨੀ ਦੀ ਟਰਾਂਸਫਰ ਪਟੀਸ਼ਨ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਉਹ ਸਪੈਸ਼ਲਿਟੀ ਆਕਯੁਪੇਸ਼ਨ ਨਹੀਂ ਹੈ। ਹੁਣੇ ਜਿਹੇ ਉਨ੍ਹਾਂ ਨੇ ਨਵੀਂ ਨੌਕਰੀ ਲਈ H-1B ਦੇਣ ਤੋਂ ਇਨਕਾਰ ਕੀਤੇ ਜਾਣ ਦੇ ਵਿਰੋਧ 'ਚ ਅਦਾਲਤ ਦਾ ਦਰਵਾਜ਼ਾ ਖੜਕਾਇਆ, ਪਰ ਉਥੇ ਵੀ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਅਮਰੀਕੀ ਫੈਡਰਲ ਨੇ ਇਸ ਮਾਮਲੇ 'ਚ ਦਖਲਅੰਦਾਜ਼ੀ ਕਰਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਊਸ਼ਾ ਕੋਰਟ ਨੂੰ ਇਹ ਜਾਣਕਾਰੀ ਦੇਣ 'ਚ ਅਸਫਲ ਰਹੀ ਹੈ ਕਿ H-1B ਰੱਦ ਹੋਣ ਕਾਰਨ ਉਨ੍ਹਾਂ ਕੀ ਆਰਥਿਕ ਨੁਕਸਾਨ ਹੋਇਆ ਹੈ, ਇਸ ਲਈ ਉਹ ਮਾਮਲੇ ਵਿਚ 
ਦਖਲ ਅੰਦਾਜ਼ੀ ਨਹੀਂ ਕਰ ਸਕਦਾ।

ਫੈਡਰਲ ਕੋਰਟ ਨੇ 16 ਅਪ੍ਰੈਲ ਦੇ ਆਪਣੇ ਫੈਸਲੇ 'ਚ ਕਿਹਾ ਕਿ ਊਸ਼ਾ ਨੇ ਜਿਹੜਾ ਇਕ ਸਬੂਤ ਪੇਸ਼ ਕੀਤਾ ਹੈ, ਉਸ ਵਿਚ ਜ਼ਿਆਦਾਤਰ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਉਨ੍ਹਾਂ ਨੂੰ ਭਾਰਤ ਵਾਪਸ ਜਾਣ 'ਤੇ ਮਜਬੂਰ ਕੀਤੇ ਜਾਣ ਦਾ ਕੀ 
ਅਸਰ ਹੋਵੇਗਾ।
 


Related News