ਚਾਈਨੀਜ਼ ਸਮਾਰਟਫੋਨ ਦਾ ਦਬਦਬਾ, ਭਾਰਤੀਆਂ ਨੇ 1 ਸਾਲ ’ਚ ਲੁਟਾਏ 50,000 ਕਰੋਡ਼ ਰੁਪਏ
Monday, Oct 29, 2018 - 06:40 PM (IST)

ਨਵੀਂ ਦਿੱਲੀ-ਦੇਸ਼ ’ਚ ਚਾਈਨੀਜ਼ ਸਮਾਰਟਫੋਨ ਦਾ ਦਬਦਬਾ ਅਜੇ ਵੀ ਕਾਇਮ ਹੈ। ਤਾਜ਼ਾ ਅੰਕੜਿਆਂ ਅਨੁਸਾਰ ਗਾਹਕਾਂ ਨੇ ਵਿੱਤੀ ਸਾਲ 2018 ’ਚ ਚੀਨ ਦੇ ਸਿਰਫ 4 ਬ੍ਰਾਂਡਸ ਦੇ ਸਮਾਰਟਫੋਨ ਦੀ ਖਰੀਦ ’ਤੇ 50,000 ਕਰੋਡ਼ ਰੁਪਏ ਤੋਂ ਜ਼ਿਆਦਾ ਰਕਮ ਖਰਚ ਕਰ ਦਿੱਤੀ। ਭਾਰਤੀ ਗਾਹਕਾਂ ਨੇ ਜਿਨ੍ਹਾਂ 4 ਬ੍ਰਾਂਡਸ ਦੇ ਸਮਾਰਟਫੋਨ ਨੂੰ ਖਰੀਦਿਆ ਹੈ, ਉਹ ਸ਼ਾਓਮੀ, ਓਪੋ, ਵੀਵੋ ਤੇ ਆਨਰ ਹਨ।
ਜਾਣਕਾਰਾਂ ਮੁਤਾਬਕ ਇਸ ਸਾਲ ਵੀ ਚਾਈਨੀਜ਼ ਬ੍ਰਾਂਡਸ ਦੀ ਵਿਕਰੀ ਤੇਜ਼ੀ ਨਾਲ ਵਧ ਰਹੀ ਹੈ। ਚਾਈਨੀਜ਼ ਬ੍ਰਾਂਡਸ ਸਾਊਥ ਕੋਰੀਆ, ਜਾਪਾਨ ਤੇ ਭਾਰਤ ਦੀਆਂ ਕੰਪਨੀਆਂ ਦੇ ਮੁਕਾਬਲੇ ਘੱਟ ਕੀਮਤ ’ਤੇ ਹਾਈ ਸਪੈਸੀਫਿਕੇਸ਼ਨ ਮਾਡਲਸ ਲਾਂਚ ਕਰਦੇ ਹਨ ਤੇ ਖੁਦ ਨੂੰ ਭਾਰਤੀ ਗਾਹਕਾਂ ਦੀ ਨਜ਼ਰ ’ਚ ਗਲੋਬਲ ਬ੍ਰਾਂਡਸ ਦੇ ਰੂਪ ’ਚ ਸਥਾਪਤ ਕਰਦੇ ਹਨ।
ਮੇਕ ਇਨ ਇੰਡੀਆ ਤਹਿਤ ਸ਼ਾਓਮੀ, ਓਪੋ, ਲੇਨੋਵੋ-ਮੋਟੋਰੋਲਾ, ਹੁਵਾਵੇ ਤੇ ਵੀਵੋ ਵਰਗੇ ਚਾਈਨੀਜ਼ ਬ੍ਰਾਂਡ ਲੋਕਲ ਮੈਨੂਫੈਕਚਰਿੰਗ ’ਚ ਨਿਵੇਸ਼ ਕਰਦੇ ਹਨ ਅਤੇ ਨੌਕਰੀਆਂ ਪੈਦਾ ਕਰਦੇ ਹਨ। ਓਪੋ ਉੱਤਰ ਪ੍ਰਦੇਸ਼ ’ਚ ਆਪਣੇ 2 ਨਵੇਂ ਮੈਨੂਫੈਕਚਰਿੰਗ ਫੈਸਿਲਿਟੀਜ਼ ਸਥਾਪਤ ਕਰ ਰਿਹਾ ਹੈ। ਇਸ ਤੋਂ ਇਲਾਵਾ ਸ਼ਾਓਮੀ ਤੇ ਵੀਵੋ ਦੀ ਵੀ ਭਾਰਤ ’ਚ ਮੈਨੂਫੈਕਚਰਿੰਗ ਫੈਸਿਲਿਟੀਜ਼ ਹਨ।