ਵਿਦੇਸ਼ਾਂ ਤੋਂ ਪੈਸਾ ਭੇਜਣ ''ਚ ਭਾਰਤੀ ਅਜੇ ਵੀ ਮੋਹਰੀ

Saturday, Dec 08, 2018 - 01:42 PM (IST)

ਨਵੀਂ ਦਿੱਲੀ—ਦੇਸ਼ ਦੇ ਬਾਹਰ ਰਹਿਣ ਵਾਲੇ ਨਾਗਰਿਕਾਂ ਵਲੋਂ ਆਪਣੇ ਦੇਸ਼ 'ਚ ਪੈਸੇ ਭੇਜਣ ਦੇ ਮਾਮਲੇ 'ਚ ਭਾਰਤ ਇਕ ਵਾਰ ਫਿਰ ਆਪਣਾ ਉੱਚ ਸਥਾਨ ਬਰਕਰਾਰ ਰੱਖੇਗਾ। ਵਰਲਡ ਬੈਂਕ ਦੀ ਇਕ ਰਿਪੋਰਟ 'ਚ ਸ਼ਨੀਵਾਰ ਨੂੰ ਦੱਸਿਆ ਗਿਆ ਕਿ 80 ਅਰਬ ਡਾਲਰ ਨਾਲ ਭਾਰਤ ਨੇ ਇਸ ਸੂਚੀ 'ਚ ਫਿਰ ਤੋਂ ਉੱਚ ਸਥਾਨ ਹਾਸਲ ਕੀਤਾ ਹੈ। ਗਲੋਬਲ ਲੈਂਡਰ ਮੁਤਾਬਕ ਭਾਰਤ ਤੋਂ ਬਾਅਦ ਦੂਜੇ ਸਥਾਨ 'ਤੇ ਚੀਨ (67 ਅਰਬ ਡਾਲਰ), ਤੀਜੇ 'ਤੇ ਸੰਯੁਕਤ ਰੂਪ ਨਾਲ ਮੈਕਸਿਕੋ ਅਤੇ ਫਿਲੀਪੀਂਸ (34 ਅਰਬ ਡਾਲਰ) ਅਤੇ ਚੌਥੇ ਸਥਾਨ 'ਤੇ ਮਿਸਰ (26 ਅਰਬ ਡਾਲਰ) ਹੈ।
ਵਰਲਡ ਬੈਂਕ ਦਾ ਅਨੁਮਾਨ ਹੈ ਕਿ ਵਿਕਾਸਸ਼ੀਲ ਦੇਸ਼ਾਂ 'ਚ ਰੈਮੀਟੈਂਸ (ਪੈਸੇ ਭੇਜਣਾ) 2018 'ਚ 10.8 ਫੀਸਦੀ ਵਧ ਕੇ 528 ਅਰਬ ਡਾਲਰ ਤੱਕ ਪਹੁੰਚ ਜਾਵੇਗਾ। ਇਹ ਨਵਾਂ ਰਿਕਾਰਡ ਪੱਧਰ 2017 'ਚ 7.8 ਫੀਸਦੀ ਦੇ ਮਜ਼ਬੂਤ ਵਾਧੇ ਤੋਂ ਬਾਅਦ ਦਾ ਹੈ ਅਜਿਹਾ ਅਨੁਮਾਨ ਜਤਾਇਆ ਜਾ ਰਿਹਾ ਹੈ ਕਿ ਸੰਸਾਰਿਕ ਰੈਮੀਟੈਂਸ ਜਿਸ 'ਚ ਹਾਈ ਇਨਕਮ ਵਾਲੇ ਦੇਸ਼ ਵੀ ਸ਼ਾਮਲ ਹੈ, 10.3 ਫੀਸਦੀ ਵਧ ਕੇ 689 ਅਰਬ ਡਾਲਰ ਹੋ ਜਾਵੇਗਾ। ਭਾਰਤ 'ਚ ਰੈਮੀਟੈਂਸ (ਪੈਸੇ ਭੇਜਣਾ) 2016 'ਚ 62.7 ਅਰਬ ਡਾਲਰ ਤੋਂ ਵਧ ਕੇ 2017 'ਚ 65.3 ਅਰਬ ਡਾਲਰ ਹੋ ਗਿਆ ਸੀ। ਕਿਹਾ ਜਾ ਰਿਹਾ ਹੈ ਕਿ 2017 'ਚ ਰੈਮੀਟੈਂਸ ਭਾਰਤ ਦੀ ਜੀ.ਡੀ.ਪੀ. ਦਾ 2.7 ਫੀਸਦੀ ਸੀ। 
ਵਰਲਡ ਬੈਂਕ ਦਾ ਅਨੁਮਾਨ ਹੈ ਕਿ 2018 'ਚ ਦੱਖਣੀ ਏਸ਼ੀਆ 'ਚ ਰੈਮੀਟੈਂਸ 13.5 ਫੀਸਦੀ ਵਧ ਕੇ 132 ਅਰਬ ਡਾਲਰ ਹੋ ਜਾਵੇਗਾ, ਜੋ 2017 'ਚ 5.7 ਫੀਸਦੀ ਦੇ ਵਾਧੇ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਇਸ ਵਾਧੇ ਦਾ ਕਾਰਨ ਅਮਰੀਕਾ ਵਰਗੇ ਦੇਸ਼ਾਂ ਦੀ ਮਜ਼ਬੂਤ ਆਰਥਿਕ ਸਥਿਤੀ ਅਤੇ ਕੁਝ ਜੀ.ਸੀ.ਸੀ. ਦੇਸ਼ਾਂ 'ਚ ਤੇਲ ਦੀਆਂ ਕੀਮਤਾਂ 'ਚ ਵਾਧਾ ਦੇ ਮੱਦੇਨਜ਼ਰ ਹਾਂ-ਪੱਖੀ ਅਸਰ ਰਿਹਾ। 2018 ਦੀ ਪਹਿਲੀ ਛਿਮਾਹੀ 'ਚ ਯੂ.ਏ.ਈ. ਵਰਗੇ ਦੇਸ਼ ਦੇ ਆਊਟਫਲੋਅ 'ਚ 13 ਫੀਸਦੀ ਦਾ ਵਾਧਾ ਦੇਖਿਆ ਗਿਆ। 


Aarti dhillon

Content Editor

Related News