ਸਾਊਦੀ ''ਚ ਫੈਮਿਲੀ ਟੈਕਸ ਦੇ ਬੋਝ ਕਾਰਨ ਪਰਿਵਾਰਾਂ ਨੂੰ ਵਾਪਸ ਭੇਜ ਰਹੇ ਹਨ ਭਾਰਤੀ
Thursday, Jun 22, 2017 - 02:21 AM (IST)
ਰਿਆਦ — ਸਾਊਦੀ ਅਰਬ 'ਚ ਰਹਿ ਰਹੇ ਭਾਰਤੀਆਂ ਨੂੰ ਆਉਣ ਵਾਲੀ 1 ਜੁਲਾਈ ਤੋਂ ਆਪਣੀ ਜੇਬ ਢਿੱਲੀ ਕਰਨੀ ਪੈ ਸਕਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਉੱਥੋਂ ਦੀ ਸਰਕਾਰ ਨੇ ਭਾਰਤੀਆਂ 'ਤੇ ਵਾਧੂ ਟੈਕਸ ਲਗਾਉਣ ਦੀ ਗੱਲ ਕਹੀ ਹੈ। ਇਸ ਤਹਿਤ ਭਾਰਤੀਆਂ ਨਾਲ ਰਹਿ ਰਹੇ ਨਿਰਭਰ ਲੋਕਾਂ 'ਤੇ ਪ੍ਰਤੀ ਵਿਅਕਤੀ 100 ਰਿਆਲ ਟੈਕਸ (1760 ਰੁਪਏ) ਹਰ ਮਹੀਨੇ ਲਗਾਇਆ ਜਾਵੇਗਾ। ਇਸ ਦਾ ਅਸਰ ਉੱਥੇ ਰਹਿ ਰਹੇ ਲੱਗਭਗ 41 ਲੱਖ ਭਾਰਤੀਆਂ 'ਤੇ ਪਵੇਗਾ।
ਸਰਕਾਰ ਦੇ ਇਸ ਕਦਮ ਤੋਂ ਬਾਅਦ ਕਈ ਭਾਰਤੀ ਉੱਥੋਂ ਆਪਣੇ ਸਾਥੀਆਂ ਅਤੇ ਪਰਿਵਾਰ ਵਾਲਿਆਂ ਨੂੰ ਵਾਪਸ ਭਾਰਤ ਭੇਜਣ ਦੀ ਤਿਆਰੀ ਕਰ ਰਹੇ ਹਨ। ਉੱਥੇ ਰਹਿ ਰਹੇ ਭਾਰਤੀ ਮੁਹੰਮਦ ਤਾਹਿਰ ਨੇ ਕਿਹਾ ਕਿ ਮੇਰੇ ਕਈ ਜਾਣ-ਪਹਿਚਾਣ ਵਾਲੇ ਸਾਥੀ ਜਲਦੀ ਹੀ ਹੈਦਰਾਬਾਦ ਵਾਪਸੀ ਕਰ ਸਕਦੇ ਹਨ। ਕਿਉਂਕਿ ਉਹ ਇਸ ਵਾਧੂ ਬੋਝਣ ਨੂੰ ਝੱਲਣ ਦੇ ਸਮਰੱਥ ਨਹੀਂ ਹਨ।
ਦਰਅਸਲ, ਸਾਊਦੀ ਅਰਬ 'ਚ ਇਕ ਨਿਯਮ ਲਾਗੂ ਹੋਇਆ ਹੈ, ਜਿਸ 'ਚ ਉੱਥੇ ਕੰਮ ਕਰਨ ਵਾਲੇ ਲੋਕਾਂ ਨੂੰ ਫੈਮਿਲੀ ਵੀਜ਼ਾ ਦਿੱਤਾ ਜਾਂਦਾ ਹੈ ਅਤੇ ਇਹ ਉਨ੍ਹਾਂ ਨੂੰ ਮਿਲਦਾ ਹੈ ਜੋ ਕਿ 5000 ਰਿਆਲ (86000 ਰੁਪਏ) ਮਹੀਨਾ ਕਮਾ ਰਹੇ ਹੋਣ। ਉੱਥੇ ਹੀ ਇਸ ਤਹਿਤ ਇਕ ਵਿਅਕਤੀ ਆਪਣੀ ਪਤਨੀ ਆਪਣੇ ਦੋ ਬੱੱਚਿਆਂ ਨੂੰ ਨਾਲ ਰੱਖ ਸਕਦਾ ਹੈ। ਜਿਸ ਲਈ ਉਸ ਨੂੰ 5100 ਪ੍ਰਤੀ ਮਹੀਨੇ ਟੈਕਸ ਦੇਣਾ ਪੈਂਦਾ ਹੈ। ਇਸ ਟੈਕਸ ਨੂੰ ਵਧਾ ਕੇ 2020 ਤੱਕ 100 ਰਿਆਲ ਪ੍ਰਤੀ ਮਹੀਨਾ ਕੀਤਾ ਜਾ ਸਕਦਾ ਹੈ। ਜਿਸ ਦਾ ਮਤਲਬ ਇਕ ਵਿਅਕਤੀ ਨੂੰ ਆਪਣੇ ਪਰਿਵਾਰ ਲਈ ਹਰ ਮਹੀਨੇ 400 ਰਿਆਲ ਰੁਪਏ ਦੇਣੇ ਹੋਣਗੇ। ਉੱਥੇ ਹੀ ਜੇਕਰ ਪਰਿਵਾਰ ਦੇ ਹਿਸਾਬ ਨਾਲ ਵੇਖੀਏ ਤਾਂ ਜੇਕਰ ਇਕ ਵਿਅਕਤੀ ਨਾਲ ਉਸ ਦੀ ਪਤਨੀ ਅਤੇ ਦੋ ਬੱਚੇ ਰਹਿੰਦੇ ਹਨ ਤਾਂ ਉਸ ਨੂੰ ਹਰ ਸਾਲ 3600 ਯਾਨੀ 62,000 ਰੁਪਏ ਰਿਆਲ ਐਂਡਵਾਸ 'ਚ ਹੀ ਦੇਣੇ ਹੋਣਗੇ।
