ਭਾਰਤੀ ਮਹਿਲਾਵਾਂ ਨੂੰ ਲੱਗੇਗਾ ਝਟਕਾ, ਦੁਨੀਆ 'ਚ ਖਤਮ ਹੋ ਜਾਵੇਗਾ ਸੋਨਾ!

07/15/2018 1:07:29 PM

ਬਿਜ਼ਨੈੱਸ ਡੈਸਕ—ਭਾਰਤੀ ਮਹਿਲਾਵਾਂ ਨੂੰ ਇਸ ਖਬਰ ਨਾਲ ਝਟਕਾ ਲੱਗ ਸਕਦਾ ਹੈ। ਮਾਈਨਿੰਗ ਖੇਤਰ ਨਾਲ ਜੁੜੇ ਵਿਸ਼ੇਸ਼ਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਸੋਨੇ ਦੀ ਮਾਈਨਿੰਗ ਲਈ ਨਵੀਂਆਂ ਥਾਵਾਂ ਦੀ ਖੋਜ ਨਹੀਂ ਹੋਣ ਕਰੇਕ ਅਜਿਹਾ ਦਿਨ ਵੀ ਆ ਸਕਦਾ ਹੈ ਕਿ ਦੁਨੀਆ ਤੋਂ ਸੋਨਾ ਖਤਮ ਹੋਣ ਦੇ ਆਸਾਰ ਹਨ।
ਗੋਲਡਕਾਰਪ ਦੇ ਚੇਅਰਮੈਨ ਇਯਾਨ ਟੈਲਫਰ ਦਾ ਕਹਿਣਾ ਹੈ ਕਿ ਸੋਨੇ ਦੀ ਮਾਈਨਿੰਗ ਚਰਮ 'ਤੇ ਪਹੁੰਚ ਚੁੱਕੀ ਹੈ। ਅਜਿਹਾ ਹੋਣ ਦਾ ਮਤਲਬ ਹੈ ਕਿ ਦੁਨੀਆ 'ਚ ਜੋ ਭੰਡਾਰ ਸੀ ਉਸ ਨਾਲ ਸਪਲਾਈ ਹੁਣ ਗਿਰਾਵਟ ਦਾ ਰੁਖ ਕਰੇਗੀ। ਟੈਲਫਰ ਨੇ ਅਨੁਮਾਨ ਜਤਾਇਆ ਕਿ 2019 ਤੱਕ ਪੀਕ ਗੋਲਡ 'ਤੇ ਪਹੁੰਚ ਜਾਣਗੇ। ਸੋਨੇ ਦੀ ਮਾਈਨਿੰਗ ਇੰਡਸਟਰੀ ਨਾਲ ਜੁੜੇ ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਪੀਕ ਗੋਲਡ ਉਹ ਪੱਧਰ ਹੈ, ਜਿਸ ਤੋਂ ਬਾਅਦ ਸੋਨੇ ਦੀ ਸਪਲਾਈ ਡਿੱਗਣ ਲੱਗੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪੱਧਰ ਬਹੁਤ ਛੇਤੀ ਆਉਣ ਵਾਲਾ ਹੈ। ਇਯਾਨ ਟੈਲਫਰ ਦਾ ਕਹਿਣਾ ਹੈ ਕਿ ਪਿਛਲੇ 40 ਸਾਲ 'ਚ ਸੋਨੇ ਦਾ ਉਤਪਾਦ ਵਧਦਾ ਰਿਹਾ ਹੈ। ਪਰ ਹੁਣ ਇਹ ਬਹੁਤ ਛੇਤੀ ਗਿਰਾਵਟ ਦਾ ਰੁਖ ਕਰਨ ਵਾਲਾ ਹੈ। 
ਹਿੰਦੂਸਤਾਨੀ ਵਿਆਹਾਂ ਦੀ ਰੌਣਕ ਹੋਵੇਗੀ ਫਿੱਕੀ 
ਇਸ ਖਬਰ ਦੀ ਸੱਚਾਈ ਆਉਣ ਵਾਲੇ ਸਮੇਂ 'ਚ ਸਾਬਤ ਹੋ ਜਾਵੇਗੀ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਅਜਿਹਾ ਹੋਇਆ ਤਾਂ ਹਿੰਦੂਸਤਾਨੀ ਵਿਆਹਾਂ ਦੀ ਰੌਣਕ ਕਾਫੀ ਫਿੱਕੀ ਹੋ ਜਾਵੇਗੀ। ਭਾਰਤੀ ਮਹਿਲਾਵਾਂ 'ਚ ਜੋ ਸੋਨੇ ਦਾ ਕਰੇਜ਼ ਹੈ, ਉਨ੍ਹਾਂ 'ਤੇ ਕੀ ਅਸਰ ਹੋਵੇਗਾ। ਬਿਨ੍ਹਾਂ ਸੋਨੇ ਦੇ ਰਈਸ ਦਾ ਪੈਮਾਨਾ ਕੀ ਰਹਿ ਜਾਵੇਗਾ। 


Related News