ਇੰਡੀਅਨ ਬੈਂਕ ਨੂੰ 132 ਕਰੋੜ ਦਾ ਮੁਨਾਫਾ

05/10/2018 4:55:43 PM

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਇੰਡੀਅਨ ਬੈਂਕ ਨੂੰ 132 ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਇੰਡੀਅਨ ਬੈਂਕ ਦਾ ਮੁਨਾਫਾ 319.7 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਇੰਡੀਅਨ ਬੈਂਕ ਦੀ ਵਿਆਜ ਆਮਦਨ 18.3 ਫੀਸਦੀ ਵਧ ਕੇ 1,638 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਇੰਡੀਅਨ ਬੈਂਕ ਦੀ ਵਿਆਜ ਆਮਦਨ 1,385 ਕਰੋੜ ਰੁਪਏ ਰਹੀ ਸੀ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਇੰਡੀਅਨ ਬੈਂਕ ਦਾ ਗ੍ਰਾਸ ਐੱਨ.ਪੀ.ਏ. 6.27 ਫੀਸਦੀ ਤੋਂ ਵਧ ਕੇ 7.37 ਫੀਸਦੀ ਰਿਹਾ ਹੈ। ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਇੰਡੀਅਨ ਬੈਂਕ ਦਾ ਨੈੱਟ ਐੱਨ.ਪੀ.ਏ. 3.30 ਫੀਸਦੀ ਤੋਂ ਵਧ ਕੇ 3.81 ਫੀਸਦੀ ਰਿਹਾ ਹੈ। 
ਰੁਪਏ 'ਚ ਦੇਖੀਏ ਤਾਂ ਤਿਮਾਹੀ ਦਰ ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਇੰਡੀਅਨ ਬੈਂਕ ਦਾ ਗ੍ਰਾਸ ਐੱਨ.ਪੀ.ਏ. 9,595 ਕਰੋੜ ਰੁਪਏ ਤੋਂ ਵਧ ਕੇ 11,990 ਕਰੋੜ ਰੁਪਏ ਹੋ ਗਿਆ ਹੈ। ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਇੰਡੀਅਨ ਬੈਂਕ ਦਾ ਨੈੱਟ ਐੱਨ.ਪੀ.ਏ. 4,899 ਕਰੋੜ ਰੁਪਏ ਤੋਂ ਵਧ ਕੇ5,960 ਕਰੋੜ ਰੁਪਏ ਰਿਹਾ ਹੈ। 
ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਇੰਡੀਅਨ ਬੈਂਕ ਦੀ ਪ੍ਰੋਵਿਜਨਿੰਗ 918 ਕਰੋੜ ਰੁਪਏ ਤੋਂ ਵਧ ਕੇ 1,546 ਕਰੋੜ ਰੁਪਏ ਰਹੀ ਹੈ ਜਦਕਿ ਪਿਛਲੇ ਸਾਲ ਇਸ ਤਿਮਾਹੀ 'ਚ ਪ੍ਰੋਵਿਜਨਿੰਗ 807 ਕਰੋੜ ਰੁਪਏ ਰਹੀ ਸੀ। ਸਾਲਾਨਾ ਆਧਾਰ 'ਤੇ ਬੈਂਕ ਦੀ ਲੋਨ ਗਰੋਥ 22.6 ਫੀਸਦੀ 'ਤੇ ਰਹੀ ਹੈ।


Related News