5-ਜੀ ਦੇ ਮਾਮਲੇ ''ਚ ਪਿੱਛੇ ਨਹੀਂ ਰਹੇਗਾ ਭਾਰਤ : ਮਨੋਜ ਸਿਨ੍ਹਾ
Saturday, Mar 03, 2018 - 10:56 AM (IST)
ਬਾਰਸੀਲੋਨਾ—ਦੂਰਸੰਚਾਰ ਮੰਤਰੀ ਮਨੋਜ ਸਿਨ੍ਹਾ ਨੇ ਕਿਹਾ ਹੈ ਕਿ ਭਾਰਤ ਅਗਲੀ ਪੀੜ੍ਹੀ ਦੀ ਸੰਚਾਰ ਤਕਨੀਕ, 5-ਜੀ ਦੇ ਮਾਮਲੇ 'ਚ ਪਿੱਛੇ ਨਹੀਂ ਰਹੇਗਾ ਤੇ ਇਸ ਦੇ ਲਈ ਸਾਰੇ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਸਿਨ੍ਹਾ ਨੇ ਕਿਹਾ, ''ਅਸੀਂ 2-ਜੀ, 3-ਜੀ ਅਤੇ 4-ਜੀ ਵੇਲੇ ਪਿੱਛੇ ਰਹਿ ਗਏ ਸੀ ਪਰ ਹੁਣ ਅਸੀਂ 5-ਜੀ 'ਚ ਨਹੀਂ ਪਛੜਾਂਗੇ। ਸਰਕਾਰ ਅਤੇ ਸੇਵਾਦਾਤਿਆਂ ਦੇ ਪੱਧਰ 'ਤੇ ਸਾਡੇ ਵਿਭਾਗ 'ਚ ਕਾਫ਼ੀ ਕੰਮ ਕੀਤਾ ਗਿਆ ਹੈ।'' ਸਿਨ੍ਹਾ ਮੋਬਾਇਲ ਵਰਲਡ ਕਾਂਗਰਸ 'ਚ ਭਾਰਤੀ ਵਫਦ ਦੇ ਨਾਲ ਇੱਥੇ ਆਏ ਹੋਏ ਸਨ।
ਦੂਰਸੰਚਾਰ ਖੇਤਰ ਦੇ ਮੌਜੂਦਾ ਵਿੱਤੀ ਦਬਾਅ ਬਾਰੇ ਪੁੱਛੇ ਜਾਣ 'ਤੇ ਸਿਨ੍ਹਾ ਨੇ ਕਿਹਾ ਕਿ ਖੇਤਰ ਦੇ ਕਾਇਆ-ਕਲਪ 'ਤੇ ਅੰਤਰ-ਮੰਤਰਾਲਈ ਸਮੂਹ ਦੀਆਂ ਸਿਫਾਰਿਸ਼ਾਂ 'ਤੇ ਕੇਂਦਰੀ ਮੰਤਰੀ ਮੰਡਲ ਛੇਤੀ ਹੀ ਕੋਈ ਫੈਸਲਾ ਕਰੇਗਾ।
