2027 ਤੱਕ ਭਾਰਤ ਬਣ ਜਾਵੇਗਾ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ : RBI ਡਿਪਟੀ ਗਵਰਨਰ

Friday, Sep 22, 2023 - 01:46 PM (IST)

2027 ਤੱਕ ਭਾਰਤ ਬਣ ਜਾਵੇਗਾ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ : RBI ਡਿਪਟੀ ਗਵਰਨਰ

ਮੁੰਬਈ : ਭਾਰਤੀ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਮਾਈਕਲ ਡੀ ਪਾਤਰਾ ਨੇ ਕਿਹਾ ਕਿ ਭਾਰਤ ਜਨਸੰਖਿਆ ਅਤੇ ਤੇਜ਼ ਵਿੱਤੀ ਵਿਕਾਸ ਕਾਰਨ ਸਾਲ 2027 ਤੱਕ 5 ਲੱਖ ਕਰੋੜ ਦੀ ਅਰਥਵਿਵਸਥਾ ਬਣ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਾਜ਼ਾਰ ਐਕਸਚੇਂਜ ਦਰ ਦੇ ਆਧਾਰ 'ਤੇ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗਾ। ਨੈਸ਼ਨਲ ਬੈਂਕ ਆਫ ਕੰਬੋਡੀਆ ਵੱਲੋਂ ਰੱਖੇ ਗਏ 16ਵੇਂ ਸੀਸੇਨ-BIS ਉੱਚ ਪੱਧਰੀ ਸੈਮੀਨਾਰ 'ਚ ਆਪਣੇ ਸੰਬੋਧਨ 'ਚ ਪਾਤਰਾ ਨੇ ਕਿਹਾ ਕਿ ਵਿਆਪਕ ਰੂਪ 'ਚ ਇਹ ਮੰਨਿਆ ਜਾਂਦਾ ਹੈ ਕਿ ਅਗਲੇ 20 ਸਾਲਾਂ ਤੱਕ ਗਲੋਬਲ ਅਰਥਵਿਵਸਥਾ ਏਸ਼ੀਆ ਵੱਲ ਆਕਰਸ਼ਿਤ ਹੋ ਜਾਵੇਗੀ। 

ਇਹ ਵੀ ਪੜ੍ਹੋ : ਹੋਟਲ 'ਚ ਪਾਸਪੋਰਟ ਭੁੱਲ ਰਵਾਨਾ ਹੋਏ ਰੋਹਿਤ ਸ਼ਰਮਾ, ਪਤਾ ਲੱਗਣ 'ਤੇ ਸਾਥੀਆਂ ਨੇ ਉਡਾਇਆ ਮਜ਼ਾਕ, ਵੀਡੀਓ ਵਾਇਰਲ

ਉਨ੍ਹਾਂ ਨੇ ਕਿਹਾ ਕਿ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਦੇ ਲਈ IMF ਦੇ ਖੇਤਰੀ ਮੌਜੂਦਾ ਆਰਥਿਕ ਹਾਲਾਤਾਂ ਤੋਂ ਇਹ ਪਤਾ ਲਗਦਾ ਹੈ ਕਿ ਇਹ ਖੇਤਰ 2023 'ਚ ਗਲੋਬਲ ਵਿਕਾਸ 'ਚ ਲਗਭਗ 60-70 ਫ਼ੀਸਦੀ ਤੱਕ ਹਿੱਸੇਦਾਰ ਹੋਵੇਗਾ ਅਤੇ ਭਾਰਤ 2023-24 'ਚ ਦੁਨੀਆ ਦੇ ਉਤਪਾਦਨ ਵਿਕਾਸ 'ਚ ਛੇਵਾਂ ਹਿੱਸਾ ਹੋਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਬਾਜ਼ਾਰ ਐਕਸਚੇਂਜ ਦਰਾਂ ਦੇ ਮਾਮਲੇ 'ਚ ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਖਰੀਦ ਸ਼ਕਤੀ ਸਮਾਨਤਾ ਦੇ ਆਧਾਰ 'ਤੇ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ। 

ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਤੋਂ ਪਹਿਲਾਂ ਨਿਪਟਾ ਲਓ ਜ਼ਰੂਰੀ ਕੰਮ, ਸਤੰਬਰ ਮਹੀਨੇ ਇਨ੍ਹਾਂ ਤਾਰੀਖ਼ਾਂ ਨੂੰ ਬੰਦ ਰਹਿਣਗੇ ਬੈਂਕ

ਡਿਪਟੀ ਗਵਰਨਰ ਨੇ ਕਿਹਾ, 'ਸਾਡਾ ਅਨੁਮਾਨ ਮੁਤਾਬਕ ਭਾਰਤ 2027 ਤੱਕ 5 ਲੱਖ ਕਰੋੜ ਡਾਲਰ ਦੀ ਅਰਥਵਿਵਸਥਾ ਬਣ ਜਾਵੇਗਾ ਅਤੇ ਬਾਜ਼ਾਰ ਐਕਸਚੇਂਜਸ ਦਰ ਦੇ ਹਿਸਾਬ ਨਾਲ ਵੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ।ਸਾਡਾ ਦੇਸ਼ 140 ਕਰੋੜ ਆਬਾਦੀ ਨਾਲ ਦੁਨੀਆ ਦੇ ਸਭ ਤੋਂ ਵੱਧ ਨੌਜਵਾਨਾਂ ਵਾਲਾ ਦੇਸ਼ ਹੈ।

ਇਹ ਵੀ ਪੜ੍ਹੋ : ਬ੍ਰਿਟੇਨ: ਗਣੇਸ਼ ਚਤੁਰਥੀ ਮਨਾ ਰਹੇ ਹਿੰਦੂਆਂ ਨੂੰ ਮੁਸਲਿਮ ਪੁਲਸ ਨੇ ਪੂਜਾ ਕਰਨ ਤੋਂ ਰੋਕਿਆ, ਪੁਜਾਰੀ 'ਤੇ ਕੀਤਾ ਹਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News