ਸੀਮਾ ਪਾਰ ਵਪਾਰ ਨੂੰ ਵਧਾਉਣਾ ਚਾਹੁੰਦੈ ਭਾਰਤ ਤਾਂ ਬਿਜਲੀ ਬਿੱਲ ਦਾ ਕਰੇ ਵਿਸਤਾਰ : ਏ. ਡੀ. ਬੀ.

Sunday, Nov 05, 2017 - 11:27 PM (IST)

ਸੀਮਾ ਪਾਰ ਵਪਾਰ ਨੂੰ ਵਧਾਉਣਾ ਚਾਹੁੰਦੈ ਭਾਰਤ ਤਾਂ ਬਿਜਲੀ ਬਿੱਲ ਦਾ ਕਰੇ ਵਿਸਤਾਰ : ਏ. ਡੀ. ਬੀ.

ਨਵੀਂ ਦਿੱਲੀ— ਸਾਰਕ ਦੇਸ਼ਾਂ 'ਚ ਸੀਮਾ ਪਾਰ ਤੋਂ ਬਿਜਲੀ ਵਪਾਰ ਨੂੰ ਸੁਵਿਧਾਜਨਕ ਬਣਾਉਣ ਲਈ ਭਾਰਤ ਨੂੰ ਆਪਣੀ ਬਿਜਲੀ ਨੀਤੀ ਤਹਿਤ ਪ੍ਰਬੰਧਾਂ ਦਾ ਵਿਸਤਾਰ ਕਰਨਾ ਚਾਹੀਦਾ ਹੈ ਕਿਉਂਕਿ ਦੱਖਣ ਏਸ਼ੀਆ 'ਚ ਬਿਜਲੀ ਦੀ ਪਹੁੰਚ ਘੱਟ ਹੈ। ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਦੀ ਰਿਪੋਰਟ 'ਚ ਇਹ ਗੱਲ ਕਹੀ ਗਈ। ਏ. ਡੀ. ਬੀ. ਨੇ ਕਿਹਾ ਕਿ ਦੱਖਣ ਏਸ਼ੀਆ ਵਿਚ ਬਿਜਲੀ ਦੀ ਪਹੁੰਚ ਘੱਟ ਹੈ ਤੇ ਦੱਖਣ ਏਸ਼ੀਆਈ ਖੇਤਰ ਸਹਿਯੋਗ ਸੰਗਠਨ (ਸਾਰਕ) ਦੇ ਮੈਂਬਰਾਂ ਨੂੰ ਬਿਜਲੀ ਦੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦਾ ਸਮਾਜਿਕ-ਆਰਥਿਕ ਵਿਕਾਸ 'ਤੇ ਵੀ ਉਲਟ ਅਸਰ ਪੈਂਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਸ ਖੇਤਰ ਵਿਚ ਬਿਜਲੀ ਕਾਫੀ ਮਾਤਰਾ ਉਪਲੱਬਧ ਹੈ ਪਰ ਜਨਸੰਖਿਆ ਦਾ ਇਕ ਬਹੁਤ ਵੱਡਾ ਹਿੱਸਾ ਹਾਲੇ ਵੀ ਬਿਜਲੀ ਤੋਂ ਵਾਂਝਾ ਹੈ। ਜਿਥੇ ਬਿਜਲੀ ਦੀ ਉਪਲੱਬਧਤਾ ਹੈ, ਉਥੇ 8 ਤੋਂ 18 ਘੰਟੇ ਬਿਜਲੀ ਦੀ ਕਟੌਤੀ ਕੀਤੀ ਜਾਂਦੀ ਹੈ। ਬਿਜਲੀ ਸਪਲਾਈ ਦੀ ਕਮੀ ਦਾ ਸਾਹਮਣਾ ਉਦਯੋਗਾਂ ਨੂੰ ਵੀ ਕਰਨਾ ਪੈਂਦਾ ਹੈ ਤੇ ਉਨ੍ਹਾਂ ਨੂੰ ਕਾਰੋਬਾਰ ਵਿਚ ਵੀ ਨੁਕਸਾਨ ਚੁੱਕਣਾ ਪੈਂਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਸਾਰਕ ਖੇਤਰ ਵਿਚ ਨੇਪਾਲ, ਭੂਟਾਨ ਤੇ ਬੰਗਲਾਦੇਸ਼ ਦੇ ਨਾਲ ਬਿਜਲੀ ਦਾ ਆਦਾਨ-ਪ੍ਰਦਾਨ ਜਾਂ ਵਪਾਰ ਕਰਦਾ ਹੈ ਹਾਲਾਂਕਿ ਉਸਦੀ ਬਿਜਲੀ ਨੀਤੀ ਸੀਮਾ ਪਾਰ ਤੋਂ ਬਿਜਲੀ ਵਪਾਰ 'ਤੇ ਮੌਨ ਹੈ।


Related News