ਬੁੱਧਵਾਰ ਨੂੰ ਪੂਰਾ ਦਿਨ ਬੰਦ ਰਹੇਗੀ ਬਿਜਲੀ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut

Tuesday, Mar 24, 2026 - 07:49 PM (IST)

ਬੁੱਧਵਾਰ ਨੂੰ ਪੂਰਾ ਦਿਨ ਬੰਦ ਰਹੇਗੀ ਬਿਜਲੀ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਬੁੱਧਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।  

ਮੁਕੇਰੀਆਂ ਵਿਚ ਬਿਜਲੀ ਬੰਦ ਰਹੇਗੀ
ਮੁਕੇਰੀਆਂ (ਨਾਗਲਾ)-ਉਪ ਮੰਡਲ ਦਫਤਰ ਪਾਵਰ ਕੌਮ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਹਰਮਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ 66 ਕੇ. ਵੀ. ਸਬ-ਸਟੇਸ਼ਨ ਮਕੇਰੀਆਂ ਦੇ ਪਾਵਰ ਟਰਾਂਸਫਾਰਮਰ ਨੰਬਰ-2 ’ਤੇ ਨਵਾਂ ਇਨਕਮਰ ਰੱਖਣ ਲਈ 25 ਮਾਰਚ ਨੂੰ ਸਵੇਰੇ 9:30 ਤੋਂ ਸ਼ਾਮ 7:30 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਸਦਕਾ ਇਸ ਸਬ-ਸਟੇਸ਼ਨ ਤੋਂ ਚੱਲਣ ਵਾਲੇ ਸਾਰੇ 11 ਕੇ. ਵੀ. ਫੀਡਰ ਬੰਦ ਰਹਿਣਗੇ, ਜਿਸ ਸਦਕਾ ਚੱਕ ਯੂ. ਪੀ. ਐੱਸ., ਕੋਟਲੀ ਕੈਟਾਗਰੀ -1, ਰੇਲਵੇ ਰੋਡ ਕੈਟਾਗਰੀ -1, ਕਿਲਾ ਰੋਡ ਕੈਟਾਗਰੀ -1, ਮਾਡਲ ਟਾਊਨ ਕੈਟਾਗਰੀ -1, ਰੈਸਟ ਹਾਊਸ ਕੈਟਾਗਰੀ -1, ਸਿਵਲ ਹਸਪਤਾਲ( ਆਜ਼ਾਦ) , ਸਿੰਘਪੁਰ ਯੂ. ਪੀ. ਐੱਸ., ਦਗਨ ਯੂ. ਪੀ. ਐੱਸ., ਦਾਰਾਪੁਰ ਕੰਢੀ ਏ. ਪੀ., ਅਤੇ ਸਟੇਸ਼ਨ ਟਰਾਂਸਫਾਰਮਰ ਪ੍ਰਭਾਵਿਤ ਹੋਣਗੇ।

ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 4 ਦਿਨ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਮੀਂਹ! ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

ਨੂਰਪੁਰਬੇਦੀ 'ਚ ਬਿਜਲੀ ਰਹੇਗੀ ਬੰਦ
ਨੂਰਪੁਰਬੇਦੀ (ਸੰਜੀਵ ਭੰਡਾਰੀ)-ਵਧੀਕ ਸਹਾਇਕ ਇੰਜੀਨੀਅਰ ਪੰਜਾਬ ਰਾਜ ਪਾਵਰਕਾਮ ਲਿਮਿਟਿਡ ਉਪ ਦਫਤਰ ਤਖਤਗੜ੍ਹ ਕੁਲਵਿੰਦਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮਿਤੀ 25 ਮਾਰਚ ਨੂੰ ਝਾਂਡੀਆਂ ਫੀਡਰ ਅਧੀਨ ਪੈਂਦੇ ਪਿੰਡਾਂ ਧਮਾਣਾ, ਗਰੇਵਾਲ, ਨੌਧੇਮਾਜਰਾ,ਨੀਲੀ ਰਾਜਗਿਰੀ, ਗੋਲੂਮਾਜਰਾ, ਜਟਵਾਹੜ, ਝਾਂਡੀਆਂ ਕਲਾਂ,ਝਾਂਡੀਆਂ ਖੁਰਦ, ਟਿੱਬਾ ਨੰਗਲ,ਬਾਲੇਵਾਲ, ਬਾਹਮਣਮਾਜਰਾ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਅਤੇ ਦਰੱਖਤਾਂ ਦੀ ਕਟਾਈ ਲਈ ਸਵੇਰੇ 10 ਤੋਂ ਲੈ ਕੇ 4 ਵਜੇ ਤੱਕ ਬੰਦ ਰਹੇਗੀ। ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾ ਵੱਧ ਵੀ ਹੋ ਸਕਦਾ ਹੈ ਜਿਸ ਕਰ ਕੇ ਖਪਤਕਾਰ ਬਿਜਲੀ ਦਾ ਬਦਲਵਾਂ ਪ੍ਰਬੰਧ ਕਰ ਕੇ ਰੱਖਣ।

ਹਾਜੀਪੁਰ 'ਚ ਬਿਜਲੀ ਬੰਦ ਰਹੇਗੀ
ਹਾਜੀਪੁਰ (ਜੋਸ਼ੀ)-ਸਹਾਇਕ ਕਾਰਜਕਾਰੀ ਇੰਜੀਨੀਅਰ ਉਪਮੰਡਲ ਹਾਜੀਪੁਰ ਇੰਜੀ. ਰੂਪ ਲਾਲ ਨੇ ਦਸਿਆ ਕਿ 66 ਕੇ. ਵੀ. ਸਬ-ਸਟੇਸ਼ਨ ਹਾਜੀਪੁਰ ਅਤੇ ਬੁਢਾਬੜ ਤੋਂ ਚਲਦੇ ਸਾਰੇ ਬਾਹਰੀ ਫੀਡਰਾਂ ਦੀ ਸਪਲਾਈ ਜ਼ਰੂਰੀ ਮੁਰੱਮਤ ਕਾਰਣ 25 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।

ਇਹ ਵੀ ਪੜ੍ਹੋ: ਭਗਵੰਤ ਮਾਨ ਸਰਕਾਰ ਦੇ ਭ੍ਰਿਸ਼ਟਾਚਾਰ ਪ੍ਰਤੀ 'ਜ਼ੀਰੋ ਟਾਲਰੈਂਸ' ਦਾ ਝੂਠ ਬੇਨਕਾਬ: ਸੁਖਪਾਲ ਖਹਿਰਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News