ਰੂਸ-ਯੂਕ੍ਰੇਨ ਜੰਗ ਦਾ ਭਾਰਤ ਨੇ ਉਠਾਇਆ ਫ਼ਾਇਦਾ, ਵਿਦੇਸ਼ਾਂ ’ਚ ਖੂਬ ਵੇਚਿਆ ਪੈਟਰੋਲ-ਡੀਜ਼ਲ
Wednesday, Aug 09, 2023 - 10:31 AM (IST)
ਨਵੀਂ ਦਿੱਲੀ (ਇੰਟ.)– ਰੂਸ-ਯੂਕ੍ਰੇਨ ਜੰਗ ਕਾਰਨ ਯੂਰਪ ਅਤੇ ਹੋਰ ਪੱਛਮੀ ਦੇਸ਼ਾਂ ਨੇ ਰੂਸੀ ਤੇਲ ਲੈਣਾ ਬੰਦ ਕਰ ਦਿੱਤਾ। ਫਿਰ ਵੀ ਤੇਲ ਦੀ ਖਪਤ ਤਾਂ ਬਣੀ ਰਹੀ। ਇਸ ਦਾ ਫ਼ਾਇਦਾ ਉਠਾਇਆ ਭਾਰਤ ਨੇ ਅਤੇ ਰਿਲਾਇੰਸ ਇੰਡਸਟ੍ਰੀਜ਼ ਸਮੇਤ ਕਈ ਵੱਡੀਆਂ ਪੈਟਰੋਲੀਅਮ ਰਿਫਾਇਨਰੀਜ਼ ਨੇ ਯੂਰਪ ਨੂੰ ਖੂਬ ਪੈਟਰੋਲ-ਡੀਜ਼ਲ ਦਾ ਐਕਸਪੋਰਟ ਕਰਨਾ ਸ਼ੁਰੂ ਕਰ ਦਿੱਤਾ। ਇਸ ਦਾ ਨਤੀਜਾ ਇਹ ਹੋਇਆ ਕਿ ਭਾਰਤੀ ਕੰਪਨੀਆਂ ਦੀ ਕਮਾਈ ਕਾਫ਼ੀ ਵਧ ਗਈ। ਇਸ ਵਿੱਚ ਦਿਲਚਸਪ ਗੱਲ ਇਹ ਹੈ ਕਿ ਯੂਰਪ ਅਤੇ ਹੋਰ ਪੱਛਮੀ ਦੇਸ਼ਾਂ ਨੇ ਜਿਸ ਰੂਸੀ ਤੇਲ ’ਤੇ ਪਾਬੰਦੀ ਲਾਈ। ਭਾਰਤ ਨੇ ਓਹੀ ਰੂਸੀ ਤੇਲ ਘੱਟ ਕੀਮਤ ’ਤੇ ਖਰੀਦਿਆ ਅਤੇ ਉਸ ਨੂੰ ਇਥੋਂ ਦੀਆਂ ਰਿਫਾਇਨਰੀਜ਼ ਵਿੱਚ ਪੈਟਰੋਲ-ਡੀਜ਼ਲ ਵਿੱਚ ਬਦਲਿਆ ਅਤੇ ਫਿਰ ਯੂਰਪ ਅਤੇ ਹੋਰ ਦੇਸ਼ਾਂ ਨੂੰ ਐਕਸਪੋਰਟ ਕਰ ਕੇ ਮੋਟਾ ਮੁਨਾਫਾ ਕਮਾਇਆ। ਰਿਲਾਇੰਸ ਇੰਡਸਟ੍ਰੀਜ਼ ਦੀ ਜਾਮਨਗਰ ਰਿਫਾਇਨਰੀ ਦੁਨੀਆ ਦੀ ਸਭ ਤੋਂ ਵੱਡੀ ਪੈਟਰੋਲੀਅਮ ਪ੍ਰੋਸੈਸਿੰਗ ਯੂਨਿਟ ਹੈ।
ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਪੰਜਾਬੀਆਂ ਦਾ ਪਿਆ ਪੰਗਾ, ਏਅਰਲਾਈਨ ਸਟਾਫ਼ ਨਾਲ ਜੰਮ ਕੇ ਹੋਇਆ ਹੰਗਾਮਾ (ਵੀਡੀਓ)
ਘੱਟ ਐਕਸਪੋਰਟ, ਵਧੇਰੇ ਕਮਾਈ
ਇਸ ਦੌਰਾਨ ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਸਾਲ 2022-23 ਵਿੱਚ ਭਾਰਤ ਨੇ ਪਿਛਲੇ ਸਾਲ ਦੀ ਤੁਲਨਾ ਵਿੱਚ ਕਰੀਬ 10 ਫ਼ੀਸਦੀ ਘੱਟ ਪੈਟਰੋਲ-ਡੀਜ਼ਲ ਦਾ ਐਕਸਪੋਰਟ ਕੀਤਾ। ਇਸ ਦੇ ਬਾਵਜੂਦ ਡਾਲਰ ਵਿਚ ਉਸ ਦੀ ਕਮਾਈ ਜਿੱਥੇ 26 ਫ਼ੀਸਦੀ ਵਧੀ, ਉੱਥੇ ਰੁਪਏ ਵਿੱਚ 35 ਫ਼ੀਸਦੀ ਵਧ ਗਈ। ਇਸ ਦਾ ਵੱਡਾ ਕਰਾਨ ਕੌਮਾਂਤਰੀ ਬਾਜ਼ਾਰ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੱਧ ਹੋਣਾ ਅਤੇ ਡਾਲਰ ਦੇ ਮੁਕਾਬਲੇ ਰੁਪਏ ਦਾ ਕਮਜ਼ੋਰ ਹੋਣਾ ਹੈ।
ਇਹ ਵੀ ਪੜ੍ਹੋ : ਅਗਸਤ 'ਚ 14 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ
ਕੁੱਲ 3,33,620 ਕਰੋੜ ਦਾ ਐਕਸਪੋਰਟ
ਭਾਰਤ ਨੇ 2022-23 ਵਿਚ ਕੁੱਲ 42 ਅਰਬ ਡਾਲਰ (ਕਰੀਬ 3,33,620 ਕਰੋੜ ਰੁਪਏ) ਮੁੱਲ ਦਾ ਪੈਟਰੋਲ-ਡੀਜ਼ਲ ਐਕਸਪੋਰਟ ਕੀਤਾ। ਇਸ ਵਿੱਚ ਸਭ ਤੋਂ ਵੱਡੀ ਹਿੱਸੇਦਾਰੀ ਪ੍ਰਾਈਵੇਟ ਸੈਕਟਰ ਦੀਆਂ ਰਿਫਾਇਨਰੀਜ਼ ਯਾਨੀ ਰਿਲਾਇੰਸ ਇੰਡਸਟ੍ਰੀਜ਼ ਦੀ ਰਹੀ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਇਸ ਨਾਲ ਭਾਰਤ ਨੂੰ ਵਿਦੇਸ਼ੀ ਕਰੰਸੀ ਦਾ ਲਾਭ ਮਿਲਿਆ। ਉੱਥੇ ਹੀ ਰਿਫਾਇਨਰੀਜ਼ ਨੂੰ ਕੀਮਤਾਂ ਵਿੱਚ ਫ਼ਰਕ ਕਾਰਨ ਵੱਧ ਮੁਨਾਫਾ ਹਾਸਲ ਹੋਇਆ।
ਇਹ ਵੀ ਪੜ੍ਹੋ : ਭਾਰਤੀ ਔਰਤਾਂ ਨੇ 6 ਮਹੀਨਿਆਂ 'ਚ ਬਿਊਟੀ ਪ੍ਰੋਡਕਟਸ 'ਤੇ ਖ਼ਰਚੇ 5000 ਕਰੋੜ ਰੁਪਏ, 40% ਆਨਲਾਈਨ ਖ਼ਰੀਦਦਾਰੀ
ਭਾਰਤ ’ਚ ਵੀ ਵਧੀ ਖਪਤ
ਉਂਝ 2022-23 ਵਿਚ ਭਾਰਤ ਦਾ ਪੈਟਰੋਲੀਅਮ ਐਕਸਪੋਰਟ ਘਟਣ ਦਾ ਇਕ ਕਾਰਨ ਘਰੇਲੂ ਪੱਧਰ ’ਤੇ ਇਸ ਦੀ ਖਪਤ ਵਧਣਾ ਹੈ। ਇਸ ਦੌਰਾਨ ਪੈਟਰੋਲ ਦੀ ਖਪਤ ਵਿੱਚ 14 ਫ਼ੀਸਦੀ ਅਤੇ ਡੀਜ਼ਲ ਦੀ ਖਪਤ ਵਿੱਚ 12 ਫ਼ੀਸਦੀ ਦਾ ਵਾਧਾ ਹੋਇਆ ਹੈ। ਹਾਲਾਂਕਿ ਭਾਰਤ ਨੇ 2022-23 ਵਿਚ ਵਿਦੇਸ਼ਾਂ ਨੂੰ 2.85 ਕਰੋੜ ਟਨ ਡੀਜ਼ਲ ਐਕਸਪੋਰਟ ਕੀਤਾ, ਜਿਸ ਦਾ ਮੁੱਲ 2,31,130 ਕਰੋੜ ਰੁਪਏ ਰਿਹਾ। ਉੱਥੇ ਹੀ ਪੈਟਰੋਲ ਦਾ ਐਕਸਪੋਰਟ 1.31 ਕਰੋੜ ਟਨ ਕੀਤਾ ਗਿਆ। ਇਸ ਦੀ ਕੀਮਤ 1,02,489 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ : ਟਮਾਟਰ ਤੋਂ ਬਾਅਦ ਦਾਲ, ਚੌਲ, ਆਟੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਇਕ ਸਾਲ 'ਚ 30 ਫ਼ੀਸਦੀ ਹੋਏ ਮਹਿੰਗੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8