ਹਸਪਤਾਲ 'ਚ ਦਾਖ਼ਲ ਮੁਹਮੰਦ ਸਦੀਕ ਦਾ ਲੁਧਿਆਣਾ ਤੋਂ 'ਆਪ' MLA ਕੁਲਵੰਤ ਸਿੱਧੂ ਨੇ ਜਾਣਿਆ ਹਾਲ

Sunday, Oct 19, 2025 - 03:26 PM (IST)

ਹਸਪਤਾਲ 'ਚ ਦਾਖ਼ਲ ਮੁਹਮੰਦ ਸਦੀਕ ਦਾ ਲੁਧਿਆਣਾ ਤੋਂ 'ਆਪ' MLA ਕੁਲਵੰਤ ਸਿੱਧੂ ਨੇ ਜਾਣਿਆ ਹਾਲ

ਲੁਧਿਆਣਾ (ਵੈੱਬ ਡੈਸਕ)- ਲੁਧਿਆਣਾ ਦੇ ਆਤਮ ਨਗਰ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਮੁਹੰਮਦ ਸਦੀਕ ਨਾਲ ਮੁਲਾਕਾਤ ਕੀਤੀ ਗਈ। ਕੁਲਵੰਤ ਸਿੰਘ ਸਿੱਧੂ ਨੇ ਹੂੰਝਣ ਹਸਪਤਾਲ ਪਹੁੰਚੇ ਜਿੱਥੇ ਮੁਹਮੰਦ ਸਦੀਕ ਦਾ ਹਾਲ-ਚਾਲ ਜਾਣਿਆ। ਇਥੇ ਦੱਸ ਦੇਈਏ ਕਿ ਮੁਹੰਮਦ ਸਦੀਕ ਦੀ ਹਾਲ 'ਚ ਸਰਜਰੀ ਹੋਈ ਹੈ। ਮੁਲਾਕਾਤ ਦੀਆਂ ਤਸਵੀਰਾਂ ਉਨ੍ਹਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। 

PunjabKesari

ਇਹ ਵੀ ਪੜ੍ਹੋ: ਵੱਡੀ ਘਟਨਾ ਨਾਲ ਮੁੜ ਦਹਿਲਿਆ ਪੰਜਾਬ! ਦੀਵਾਲੀ ਦੇ ਪਟਾਕਿਆਂ ਵਾਂਗ ਚੱਲੀਆਂ ਗੋਲ਼ੀਆਂ, ਇੱਧਰ-ਉੱਧਰ ਭੱਜੇ ਲੋਕ

ਉਨ੍ਹਾਂ ਲਿਖਿਆ ਅੱਜ, ਮੈਂ ਨਿੱਜੀ ਤੌਰ ‘ਤੇ ਮੁਹੰਮਦ ਸਦੀਕ ਸਾਬ੍ਹ ਨੂੰ ਮਿਲਿਆ, ਜੋਕਿ ਪੰਜਾਬੀ ਸੱਭਿਆਚਾਰ ਦੇ ਇਕ ਸੱਚੇ ਦੰਤਕਥਾ ਹਨ, ਜਿਨ੍ਹਾਂ ਦਾ ਹਾਲ ਹੀ 'ਚ ਹੂੰਝਣ ਹਸਪਤਾਲ 'ਚ ਸਰਜਰੀ ਹੋਈ ਹੈ। ਉਨ੍ਹਾਂ ਦੀ ਜਲਦੀ ਸਿਹਤਯਾਬੀ ਅਤੇ ਚੰਗੀ ਸਿਹਤ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਵਰਗੇ ਲੋਕ, ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਅਤੇ ਉਤਸ਼ਾਹਤ ਕਰਨ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੈ, ਸੱਚਮੁੱਚ ਬਹੁਤ ਘੱਟ ਅਤੇ ਕੀਮਤੀ ਹਨ। 

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਪਟਾਕਿਆਂ ਦੀ ਦੁਕਾਨ ਨੂੰ ਲੱਗੀ ਅੱਗ, ਮਚੀ ਹੜਫ਼ਾ-ਦਫ਼ੜੀ, ਟਲਿਆ ਵੱਡਾ ਹਾਦਸਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News