ਵਿਦੇਸ਼ਾਂ ’ਚ ਭਾਰਤੀ ਉਤਪਾਦਾਂ ’ਤੇ ਐਂਟੀ ਸਬਸਿਡੀ ਡਿਊਟੀ ਨੂੰ ਘੱਟ ਕਰਵਾਉਣ ’ਚ ਸਫਲ ਹੋਇਆ ਭਾਰਤ

Tuesday, Jan 25, 2022 - 06:46 PM (IST)

ਵਿਦੇਸ਼ਾਂ ’ਚ ਭਾਰਤੀ ਉਤਪਾਦਾਂ ’ਤੇ ਐਂਟੀ ਸਬਸਿਡੀ ਡਿਊਟੀ ਨੂੰ ਘੱਟ ਕਰਵਾਉਣ ’ਚ ਸਫਲ ਹੋਇਆ ਭਾਰਤ

ਨਵੀਂ ਦਿੱਲੀ (ਯੂ. ਐੱਨ. ਆਈ.) – ਵਣਜ ਵਿਭਾਗ ਦੇ ਤਹਿਤ ਵਪਾਰ ਰੱਖਿਆ ਵਿੰਗ (ਟੀ. ਡਬਲਯੂ. ਡੀ.) ਦੇ ਕੰਮਾਂ ਨਾਲ ਭਾਰਤੀ ਬਰਾਮਦਕਾਰਾਂ ’ਤੇ ਲਗਾਈ ਗਈ ਐਂਟੀ ਸਬਸਿਡੀ ਿਡਊਟੀ ਨੂੰ ਔਸਤਨ 1.67 ਫੀਸਦੀ ਤੋਂ ਘਟਾ ਕੇ 2.82 ਫੀਸਦੀ ਕਰਵਾਉਣ ’ਚ ਸਫਲਤਾ ਮਿਲੀ ਹੈ। ਵਪਾਰ ਅਤੇ ਉਦਯੋਗ ਮੰਤਰਾਲਾ ਦੇ ਇਕ ਪ੍ਰੈੱਸ ਨੋਟ ਮੁਤਾਬਕ ਵਪਾਰ ਟੀ. ਡੀ. ਡਬਲਯੂ. ਦੇ ਯਤਨਾਂ ਨਾਲ ਭਾਰਤੀ ਬਰਾਮਦਕਾਰਾਂ ਨੂੰ ਰਾਹਤ ਮਿਲੀ ਹੈ।

ਇਹ ਵੀ ਪੜ੍ਹੋ : ਭਾਰਤੀਆਂ ਦਾ ਕ੍ਰਿਪਟੋ 'ਚ ਲੱਗ ਚੁੱਕਾ ਹੈ 6 ਲੱਖ ਕਰੋੜ ਤੋਂ ਜ਼ਿਆਦਾ, ਧੋਖਾਧੜੀ ਹੋਈ ਤਾਂ...

ਬਿਆਨ ਮੁਤਾਬਕ ਟੀ. ਡੀ. ਡਬਲਯੂ. ਦੀ ਦਖਲਅੰਦਾਜ਼ੀ ਦੇ ਨਤੀਜੇ ਵਜੋਂ ਯੂਰਪੀ ਕਮਿਸ਼ਨ ਵਲੋਂ ਭਾਰਤ ਦੇ ਖਿਲਾਫ ਐਂਟੀ ਸਬਸਿਡੀ ਡਿਊਟੀ ਹੇਠਾਂ 0.45 ਫੀਸਦੀ ਤੱਕ ਆ ਗਈ ਹੈ। ਯੂਰਪੀ ਸੰਘ ਨੇ ਆਪਣੀ ਹਾਲ ਹੀ ਦੀ ਸੀ. ਵੀ. ਡੀ. ਜਾਂਚ/ਸਮੀਖਿਆਵਾਂ ’ਚ ਭਾਰਤ ਤੋਂ ਬਾਰਮਦ ’ਤੇ ਐਂਟੀ ਸਬਸਿਡੀ ਡਿਊਟੀ ਦੀ ਘੱਟੋ-ਘੱਟ ਦਰ ਲਗਾਈ ਹੈ। ਇਸ ਵਿਭਾਗ ਦੀ ਸਥਾਪਨਾ ਸਾਲ 2016 ’ਚ ਹੋਈ ਸੀ। ਇਹ ਸੈੱਲ ਭਾਰਤ ਖਿਲਾਫ ਹੋਰ ਦੇਸ਼ਾਂ ਵਲੋਂ ਕੀਤੀ ਗਈ ਜਾਂਚ ’ਚ ਭਾਰਤੀ ਬਰਾਮਦਕਾਰਾਂ ਦੇ ਹਿੱਤਾਂ ਦੀ ਰੱਖਿਆ ਕਰਨ ਅਤੇ ਉਨ੍ਹਾਂ ਨੂੰ ਸਮਰਥਨ ਦੇਣ ਦੀ ਨੋਡਲ ਏਜੰਸੀ ਹੈ। ਇਹ ਕੇਂਦਰ ਦੇ ਨਾਲ-ਨਾਲ ਸੂਬਾ ਸਰਕਾਰਾਂ ਦੇ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਕਰਦਾ ਹੈ ਅਤੇ ਭਾਰਤ ਦਾ ਪੱਖ ਪੇਸ਼ ਕਰਦਾ ਹੈ। ਇਹ ਹੋਰ ਦੇਸ਼ਾਂ ਦੇ ਜਾਂਚ ਅਧਿਕਾਰੀਆਂ, ਵਿਸ਼ੇਸ਼ ਤੌਰ ’ਤੇ ਅਮਰੀਕਾ ਅਤੇ ਯੂਰਪੀ ਸੰਘ ਦੇ ਅਧਿਕਾਰੀਆਂ ਨਾਲ ਨਿਯਮਿਤ ਸੰਪਰਕ ਕਰ ਕੇ ਉਨ੍ਹਾਂ ਨੂੰ ਭਾਰਤ ਸਰਕਾਰ ਦੇ ਨਜ਼ਰੀਏ ਨੂੰ ਸਮਝਾਉਂਦਾ ਅਤੇ ਉਨ੍ਹਾਂ ਦੇ ਮਨ ’ਚ ਬਿਠਾਉਂਦਾ ਹੈ।

ਇਹ ਵੀ ਪੜ੍ਹੋ : ਸੋਨੇ ਦੇ ਮੁਕਾਬਲੇ ਜ਼ਿਆਦਾ ਚਮਕੇਗੀ ਚਾਂਦੀ, ਸਫ਼ੈਦ ਧਾਤੂ 'ਚ ਨਿਵੇਸ਼ ਹੋ ਸਕਦੈ ਬਿਹਤਰ ਵਿਕਲਪ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News