ਭਾਰਤ ਦੇ ਖਜ਼ਾਨੇ ’ਚ ਆਇਆ ਜ਼ਬਰਦਸਤ ਉਛਾਲ, 2 ਸਾਲਾਂ ’ਚ ਸਭ ਤੋਂ ਤੇਜ਼ ਵਾਧਾ
Sunday, Mar 16, 2025 - 12:46 PM (IST)

ਮੁੰਬਈ (ਭਾਸ਼ਾ) – ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 7 ਮਾਰਚ ਨੂੰ ਖਤਮ ਹੋਏ ਹਫਤੇ ਦੌਰਾਨ 2 ਸਾਲਾਂ ’ਚ ਸਭ ਤੋਂ ਤੇਜ਼ ਉਛਾਲ ਦੇ ਨਾਲ 15.26 ਅਰਬ ਡਾਲਰ ਵਧ ਕੇ 653.96 ਅਰਬ ਡਾਲਰ ਹੋ ਗਿਆ। ਇਹ ਜਾਣਕਾਰੀ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਦਿੱਤੀ।
ਇਹ ਵੀ ਪੜ੍ਹੋ : ਖ਼ਰੀਦਦਾਰਾਂ ਦੇ ਉੱਡੇ ਹੋਸ਼! ਨਵੇਂ ਰਿਕਾਰਡ ਪੱਧਰ 'ਤੇ ਪਹੁੰਚੇ Gold Price, ਜਾਣੋ ਵਜ੍ਹਾ
ਪਿਛਲੇ ਹਫਤੇ ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 1.78 ਡਾਲਰ ਘਟ ਕੇ 638.69 ਅਰਬ ਡਾਲਰ ਰਹਿ ਗਿਆ ਸੀ। ਰੁਪਏ ਵਿਚ ਉਤਰਾਅ-ਚੜ੍ਹਾਅ ਨੂੰ ਘੱਟ ਕਰਨ ’ਚ ਮਦਦ ਲਈ ਆਰ. ਬੀ. ਆਈ. ਵੱਲੋਂ ਵਿਦੇਸ਼ੀ ਕਰੰਸੀ ਬਾਜ਼ਾਰ ਵਿਚ ਦਖਲ ਦੇ ਨਾਲ-ਨਾਲ ਮੁੜ-ਮੁਲਾਂਕਣ ਕਾਰਨ ਹੁਣੇ ਜਿਹੇ ਭੰਡਾਰ ਵਿਚ ਗਿਰਾਵਟ ਦਾ ਰੁਖ਼ ਰਿਹਾ ਹੈ।
ਇਹ ਵੀ ਪੜ੍ਹੋ : FASTag Rules: 1 ਅਪ੍ਰੈਲ ਤੋਂ ਬਦਲਣਗੇ ਨਿਯਮ, ਇਨ੍ਹਾਂ ਵਾਹਨਾਂ ਨੂੰ ਨਹੀਂ ਦੇਣਾ ਪਵੇਗਾ Toll...
ਸਤੰਬਰ, 2024 ਦੇ ਅਖੀਰ ਵਿਚ ਵਿਦੇਸ਼ੀ ਕਰੰਸੀ ਭੰਡਾਰ 704.88 ਅਰਬ ਡਾਲਰ ਦੇ ਆਲ ਟਾਈਮ ਉੱਚ ਪੱਧਰ ’ਤੇ ਪਹੁੰਚ ਗਿਆ ਸੀ।
ਇਸ ਕਾਰਨ ਵਧਿਆ ਖਜ਼ਾਨਾ–
ਵਿਦੇਸ਼ੀ ਕਰੰਸੀ ਭੰਡਾਰ ’ਚ ਆਈ ਇਸ ਤੇਜ਼ੀ ਦਾ ਕਾਰਨ 28 ਫਰਵਰੀ ਨੂੰ ਕੇਂਦਰੀ ਬੈਂਕ ਵੱਲੋਂ ਲਿਆ ਗਿਆ 10 ਅਰਬ ਡਾਲਰ ਦਾ ਵਿਦੇਸ਼ੀ ਕਰੰਸੀ ਭੰਡਾਰ ਹੈ। ਆਰ. ਬੀ. ਆਈ. ਨੇ ਸਿਸਟਮ ’ਚ ਲਿਕਵਿਡਿਟੀ ਵਧਾਉਣ ਲਈ ਰੁਪਏ ਦੇ ਮੁਕਾਬਲੇ ਡਾਲਰ ਖਰੀਦਿਆ ਸੀ।
ਇਹ ਵੀ ਪੜ੍ਹੋ : ਗੈਰ-ਕਾਨੂੰਨੀ ਤੌਰ 'ਤੇ ਭਾਰਤ ਰਹਿਣ ਵਾਲੇ ਸਾਵਧਾਨ! ਜਾਣਾ ਪੈ ਸਕਦੈ ਜੇਲ੍ਹ, ਸਰਕਾਰ ਹੋਈ ਸਖ਼ਤ
ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਹਫਤੇ ’ਚ ਵਿਦੇਸ਼ੀ ਕਰੰਸੀ ਭੰਡਾਰ ਦਾ ਇਕ ਪ੍ਰਮੁੱਖ ਹਿੱਸਾ ਵਿਦੇਸ਼ੀ ਕਰੰਸੀ ਅਸਾਸੇ 13.99 ਅਰਬ ਡਾਲਰ ਵਧ ਕੇ 557.28 ਅਰਬ ਡਾਲਰ ਹੋ ਗਏ। ਡਾਲਰ ਦੇ ਸੰਦਰਭ ’ਚ ਵਰਣਿਤ ਵਿਦੇਸ਼ੀ ਕਰੰਸੀ ਅਸਾਸਿਆਂ ਵਿਚ ਵਿਦੇਸ਼ੀ ਕਰੰਸੀ ਭੰਡਾਰ ’ਚ ਰੱਖੀਆਂ ਗਈਆਂ ਯੂਰੋ, ਪੌਂਡ ਤੇ ਯੇਨ ਵਰਗੀਆਂ ਗੈਰ-ਅਮਰੀਕੀ ਕਰੰਸੀਆਂ ਦੇ ਘਟਣ-ਵਧਣ ਦਾ ਅਸਰ ਸ਼ਾਮਲ ਹੁੰਦਾ ਹੈ।
ਇਹ ਵੀ ਪੜ੍ਹੋ : ਹੁਣ 21 ਹਜ਼ਾਰ ਤਨਖ਼ਾਹ ਨਹੀਂ ਸਗੋਂ ਹਰ ਮਹੀਨੇ ਮਿਲਣਗੇ 62 ਹਜ਼ਾਰ ਰੁਪਏ, 8ਵੇਂ ਤਨਖਾਹ ਕਮਿਸ਼ਨ ਨੂੰ ਮਿਲੀ ਮਨਜ਼ੂਰੀ
ਸੋਨੇ ਦੇ ਭੰਡਾਰ ’ਚ ਆਈ ਗਿਰਾਵਟ–
ਸਮੀਖਿਆ ਅਧੀਨ ਹਫਤੇ ’ਚ ਸੋਨੇ ਦੇ ਭੰਡਾਰ ਦੀ ਕੀਮਤ 1.05 ਡਾਲਰ ਘਟ ਕੇ 74.32 ਅਰਬ ਡਾਲਰ ਹੋ ਗਈ। ਵਿਸ਼ੇਸ਼ ਡਰਾਇੰਗ ਅਧਿਕਾਰ (ਐੱਸ. ਡੀ. ਆਰ.) 21.2 ਕਰੋੜ ਡਾਲਰ ਵਧ ਕੇ 18.21 ਅਰਬ ਡਾਲਰ ਹੋ ਗਿਆ।
ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਹਫਤੇ ’ਚ ਕੌਮਾਂਤਰੀ ਕਰੰਸੀ ਫੰਡ (ਆਈ. ਐੱਮ. ਐੱਫ.) ਕੋਲ ਭਾਰਤ ਦਾ ਰਾਖਵਾਂ ਭੰਡਾਰ 6.9 ਕਰੋੜ ਡਾਲਰ ਵਧ ਕੇ 4.14 ਅਰਬ ਡਾਲਰ ਰਿਹਾ।
ਇਹ ਵੀ ਪੜ੍ਹੋ : 31 ਮਾਰਚ ਤੱਕ ਮੌਕਾ! ਡਾਕਖਾਨੇ ਦੀ ਇਹ ਸਕੀਮ ਹੋਵੇਗੀ ਬੰਦ, ਮਿਲੇਗਾ ਸ਼ਾਨਦਾਰ ਵਿਆਜ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8