ਭਾਰਤ ਦੀ ਵਿਕਾਸ ਯਾਤਰਾ ਦੁਨੀਆ ਦੇ ਭਵਿੱਖ ਨੂੰ ਦੇਵੇਗੀ ਆਕਾਰ : ਐੱਨ ਚੰਦਰਸ਼ੇਖਰਨ

Friday, Aug 25, 2023 - 04:55 PM (IST)

ਭਾਰਤ ਦੀ ਵਿਕਾਸ ਯਾਤਰਾ ਦੁਨੀਆ ਦੇ ਭਵਿੱਖ ਨੂੰ ਦੇਵੇਗੀ ਆਕਾਰ : ਐੱਨ ਚੰਦਰਸ਼ੇਖਰਨ

ਨਵੀਂ ਦਿੱਲੀ (ਭਾਸ਼ਾ) – ਬੀ20 ਇੰਡੀਆ ਦੇ ਮੁਖੀ ਐੱਨ. ਚੰਦਰਸ਼ੇਖਰਨ ਨੇ ਕਿਹਾ ਕਿ ਭਾਰਤ ਡਿਜੀਟਲ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ, ਊਰਜਾ, ਮੁੱਲ ਸਪਲਾਈ ਚੇਨ ਦੇ ਗਲੋਬਲ ਬਦਲਾਅ ਦੀ ਅਗਵਾਈ ਕਰਨ ਲਈ ਚੰਗੀ ਸਥਿਤੀ ’ਚ ਹੈ ਅਤੇ ਦੇਸ਼ ਦੇ ਵਿਕਾਸ ਦਾ ਸਫ਼ਰ ਦੁਨੀਆ ਦੇ ਭਵਿੱਖ ਨੂੰ ਆਕਾਰ ਦੇਵੇਗਾ। ਬਿਜ਼ਨੈੱਸ-20 (ਬੀ20) ਗਲੋਬਲ ਕਾਰੋਬਾਰੀ ਭਾਈਚਾਰੇ ਲਈ ਜੀ-20 ਦਾ ਅਧਿਕਾਰਕ ਚਰਚਾ ਮੰਚ ਹੈ। ਬੀ-20 ਸੰਮੇਲਨ ਇੰਡੀਆ 2023 ਨੂੰ ਸੰਬੋਧਨ ਕਰਦੇ ਹੋਏ ਚੰਦਰਸ਼ੇਖਰਨ ਨੇ ਕਿਹਾ ਕਿ ਭਾਰਤ ਦੇ ਵਿਕਾਸ ਦਾ ਸਫ਼ਰ ਇਕ ਪ੍ਰਤੀਕ ਬਣ ਕੇ ਉੱਭਰਿਆ ਹੈ ਅਤੇ ਗਲੋਬਲ ਅਰਥਵਿਵਸਥਾ ’ਚ ਹਾਂਪੱਖੀ ਤੌਰ ’ਤੇ ਆਪਣੀ ਹਾਜ਼ਰੀ ਦਰਜ ਕਰਵਾ ਰਿਹਾ ਹੈ। 

ਇਹ ਵੀ ਪੜ੍ਹੋ : ਖੰਡ ਐਕਸਪੋਰਟ ਨੂੰ ਲੈ ਕੇ ਭਾਰਤ ਲੈ ਸਕਦੈ ਵੱਡਾ ਫ਼ੈਸਲਾ, 5 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀ ਮਹਿੰਗਾਈ

ਅਜਿਹੇ ਸਮੇਂ ਵਿਚ ਜਦੋਂ ਗਲੋਬਲ ਅਰਥਵਿਵਸਥਾ ਉਲਟ ਹਾਲਾਤਾਂ, ਦਹਾਕਿਆਂ ਦੇ ਸਭ ਤੋਂ ਔਖੇ ਦਰ ਚੱਕਰ ਅਤੇ ਜਨਤਕ ਕਰਜ਼ੇ ਦੇ ਰਿਕਾਰਡ ਪੱਧਰ ’ਤੇ ਹੋਣ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਚੰਦਰਸ਼ੇਖਰਨ ਟਾਟਾ ਸੰਨਜ਼ ਦੇ ਚੇਅਰਮੈਨ ਵੀ ਹਨ। ਉਨ੍ਹਾਂ ਨੇ ਕਿਹਾ ਕਿ ਦੁਨੀਆ ਮੌਜੂਦਾ ਸਮੇਂ ’ਚ ਤਿੰਨ ਅਹਿਮ ਬੁਨਿਆਦੀ ਤਬਦੀਲੀਆਂ ’ਚੋਂ ਲੰਘ ਰਹੀ ਹੈ। ਪਹਿਲਾ ਡਿਜੀਟਲ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਬਦਲਾਅ, ਦੂਜਾ ਊਰਜਾ ਬਦਲਾਅ ਅਤੇ ਤੀਜਾ ਗਲੋਬਲ ਮੁੱਲ ਸਪਲਾਈ ਚੇਨ ’ਚ ਬਦਲਾਅ...ਭਾਰਤ ਇਨ੍ਹਾਂ ਤਿੰਨਾਂ ਦੀ ਅਗਵਾਈ ਕਰਨ ਲਈ ਬੇਹੱਦ ਚੰਗੀ ਸਥਿਤੀ ’ਚ ਹੈ।

ਇਹ ਵੀ ਪੜ੍ਹੋ : ਚੰਦਰਯਾਨ-3 ਦੀ ਕਾਮਯਾਬੀ ਨਾਲ ਸ਼ੇਅਰ ਬਾਜ਼ਾਰ 'ਚ ਆਈ ਤੇਜ਼ੀ, ਇਸ ਕੰਪਨੀ ਦੇ ਸ਼ੇਅਰਾਂ 'ਚ ਹੋਇਆ ਜ਼ਬਰਦਸਤ ਵਾਧਾ

ਚੰਦਰਯਾਨ-3 ਦੀ ਸਫਲਤਾ ’ਤੇ ਚੰਦਰਸ਼ੇਖਰਨ ਨੇ ਕਿਹਾ ਕਿ ਚੰਦਰਮਾ ਅਭਿਲਾਸ਼ਾ ਦੇ ਪ੍ਰਤੀਕ ਤੋਂ ਪ੍ਰਾਪਤੀ ਦੇ ਪ੍ਰਤੀਕ ’ਚ ਬਦਲ ਗਿਆ ਹੈ। ਹਰ ਰਾਤ ਜਦੋਂ ਅਸੀਂ ਚੰਨ ਦੇਖਦੇ ਹਾਂ ਤਾਂ ਇਹ ਇਸ ਗੱਲ ਨੂੰ ਯਾਦ ਦਿਵਾਉਂਦਾ ਹੈ ਕਿ ਇਕ ਰਾਸ਼ਟਰ ਵਜੋਂ ਭਾਰਤ ਨੇ ਕੀ ਹਾਸਲ ਕੀਤਾ ਹੈ ਅਤੇ ਉਹ ਹੋਰ ਕੀ ਹਾਸਲ ਕਰਨ ’ਚ ਸਮਰੱਥ ਹੈ। ਉਨ੍ਹਾਂ ਨੇ ਕਿਹਾ ਕਿ ਚੰਦਰਮਾ, ‘‘ਅੱਜ ਅਸੀਂ ਚੰਦਰਮਾ ਨੂੰ ਇਕ ਨਵੀਂ ਰੌਸ਼ਨੀ ਵਜੋਂ ਦੇਖਦੇ ਹਾਂ। ਲੱਖਾਂ-ਕਰੋੜਾਂ ਭਾਰਤੀਆਂ ਅਤੇ ਦੁਨੀਆ ਭਰ ਦੇ ਲੋਕਾਂ ਨੇ ਟੈਲੀਵਿਜ਼ਨ ’ਤੇ ਜਾਂ ਆਨਲਾਈਨ ਚੰਦਰਮਾ ਦੀ ਲੈਂਡਿੰਗ ਦੇਖੀ। ਉਨ੍ਹਾਂ ਲਈ ਚੰਦਰਮਾ ਅਭਿਲਾਸ਼ਾ ਦੇ ਪ੍ਰਤੀਕ ਤੋਂ ਹੁਣ ਪ੍ਰਾਪਤੀ ਦਾ ਪ੍ਰਤੀਕ ਬਣ ਗਿਆ ਹੈ। ਚੰਦਰਯਾਨ-3 ਲੈਂਡਰ ‘ਵਿਕਰਮ’ ਅਤੇ ਰੋਵਰ ‘ਪ੍ਰਯਾਨ’ ਨਾਲ ਲੈਸ ਲੈਂਡਰ ਮਾਡਿਊਲ ਚੰਦਰਮਾ ਦੇ ਦੱਖਣੀ ਧਰੁਵ ’ਤੇ ‘ਸਾਫਟ ਲੈਂਡਿੰਗ’ ਕਰਨ ਵਿਚ ਬੁੱਧਵਾਰ ਨੂੰ ਸਫਲ ਰਿਹਾ ਸੀ।

ਇਹ ਵੀ ਪੜ੍ਹੋ : ਲਖਨਊ ਤੋਂ ਸ਼ਾਰਜਾਹ ਜਾ ਰਹੇ ਜਹਾਜ਼ 'ਚ 23 ਸਾਲਾ ਨੌਜਵਾਨ ਨੂੰ ਪਿਆ ਦੌਰਾ, ਜੈਪੁਰ ’ਚ ਹੋਈ ਐਮਰਜੈਂਸੀ ਲੈਂਡਿੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News