ਭਾਰਤ ਨੂੰ ਇਜ਼ਰਾਈਲ ਤੋਂ ਮਿਲਿਆ ਸੈਮੀਕੰਡਕਟਰ ਪਲਾਂਟ ਬਣਾਉਣ ਦਾ ਪ੍ਰਸਤਾਵ, 8 ਅਰਬ ਡਾਲਰ ਖ਼ਰਚੇਗੀ ਕੰਪਨੀ

Monday, Feb 12, 2024 - 10:53 AM (IST)

ਭਾਰਤ ਨੂੰ ਇਜ਼ਰਾਈਲ ਤੋਂ ਮਿਲਿਆ ਸੈਮੀਕੰਡਕਟਰ ਪਲਾਂਟ ਬਣਾਉਣ ਦਾ ਪ੍ਰਸਤਾਵ, 8 ਅਰਬ ਡਾਲਰ ਖ਼ਰਚੇਗੀ ਕੰਪਨੀ

ਨਵੀਂ ਦਿੱਲੀ (ਇੰਟ)- ਭਾਰਤ ਨੂੰ ਸੈਮੀਕੰਡਕਟਰ ਬਣਾਉਣ ਦੇ ਖੇਤਰ ’ਚ ਵੱਡੀ ਸਫਲਤਾ ਮਿਲ ਸਕਦੀ ਹੈ। ਇਜ਼ਰਾਈਲ ਦੀ ਮਸ਼ਹੂਰ ਸੈਮੀਕੰਡਕਟਰ ਨਿਰਮਾਤਾ ਕੰਪਨੀ ਟਾਵਰ ਨੇ ਦੇਸ਼ ’ਚ 8 ਅਰਬ ਡਾਲਰ ਦੇ ਨਿਵੇਸ਼ ਨਾਲ ਪਲਾਂਟ ਲਾਉਣ ਦਾ ਪ੍ਰਸਤਾਵ ਦਿੱਤਾ ਹੈ। ਜੇਕਰ ਇਸ ਪਲਾਂਟ ਨੂੰ ਬਣਾਉਣ ’ਚ ਸਫਲਤਾ ਮਿਲਦੀ ਹੈ ਤਾਂ ਸਰਕਾਰ ਨੂੰ ਵੱਡੀ ਰਾਹਤ ਮਿਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਾਫੀ ਸਮੇਂ ਤੋਂ ਦੇਸ਼ ’ਚ ਸੈਮੀਕੰਡਕਟਰ ਮੈਨੂਫੈਕਚਰਿੰਗ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਸਰਕਾਰ ਨੇ ਦਸੰਬਰ, 2021 ’ਚ 10 ਅਰਬ ਡਾਲਰ ਦੀ ਸਕੀਮ ਦਾ ਵੀ ਐਲਾਨ ਕੀਤਾ ਸੀ। ਪ੍ਰਸਤਾਵ ਮੁਤਾਬਕ ਟਾਵਰ ਭਾਰਤ ’ਚ 65 ਨੈਨੋਮੀਟਰ ਅਤੇ 40 ਨੈਨੋਮੀਟਰ ਚਿਪ ਬਣਾਏਗੀ।

ਇਹ ਵੀ ਪੜ੍ਹੋ - EPFO ਦੇ 7 ਕਰੋੜ ਮੈਂਬਰਜ਼ ਨੂੰ ਲੱਗ ਸਕਦੈ ਝਟਕਾ, ਵਿਆਜ ਦਰਾਂ ਘਟਾਉਣ ਦੀ ਤਿਆਰੀ!

ਪਿਛਲੇ ਸਾਲ ਹੋਈ ਸੀ ਕੰਪਨੀ ਨਾਲ ਮੀਟਿੰਗ
ਆਈ. ਟੀ. ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਪਿਛਲੇ ਸਾਲ ਅਕਤੂਬਰ ’ਚ ਟਾਵਰ ਸੈਮੀਕੰਡਕਟਰ ਦੇ ਸੀ. ਈ. ਓ. ਰਸੇਲ ਸੀ. ਐਲਵਾਂਗਰ ਨਾਲ ਮੁਲਾਕਾਤ ਕੀਤੀ ਸੀ। ਇਸ ਮੀਟਿੰਗ ’ਚ ਇਜ਼ਰਾਈਲ ਦੇ ਰਾਜਦੂਤ ਨਾਓਰ ਗਿਲਨ ਵੀ ਸ਼ਾਮਲ ਸਨ। ਮੀਟਿੰਗ ਤੋਂ ਬਾਅਦ ਰਾਜੀਵ ਚੰਦਰਸ਼ੇਖਰ ਨੇ ਦੱਸਿਆ ਸੀ ਕਿ ਭਾਰਤ ਅਤੇ ਟਾਵਰ ਵਿਚਕਾਰ ਸੈਮੀਕੰਡਕਟਰ ਪਾਟਨਰਸ਼ਿੱਪ ਨੂੰ ਲੈ ਕੇ ਚਰਚਾ ਕੀਤੀ ਗਈ ਹੈ।

ਇਹ ਵੀ ਪੜ੍ਹੋ - Amazon ਤੇ Flipkart ਨੂੰ ਟੱਕਰ ਦੇਣ ਦੀ ਤਿਆਰੀ 'ਚ ਸਰਕਾਰ, ਹੁਣ ਵੇਚੇਗੀ ਅਗਰਬਤੀ ਤੇ ਟੁੱਥਬਰੱਸ਼

ਸੈਮੀਕੰਡਕਟਰ ਸਕੀਮ ’ਚ ਆਉਣਾ ਚਾਹੁੰਦਾ ਸੀ ਆਈ. ਐੱਸ. ਸੀ.
ਇਸ ਤੋਂ ਪਹਿਲਾਂ ਸਾਲ 2022 ’ਚ ਇੰਟਰਨੈਸ਼ਨਲ ਸੈਮੀਕੰਡਕਟਰ ਕੰਸੋਟ੍ਰੀਅਮ (ਆਈ. ਐੱਸ. ਸੀ.) ਨੇ ਭਾਰਤ ਦੀ ਸੈਮੀਕੰਡਕਟਰ ਸਕੀਮ ਦਾ ਹਿੱਸਾ ਬਣਨ ਲਈ ਅਪਲਾਈ ਕੀਤਾ ਸੀ। ਟਾਵਰ ਵੀ ਇਸੇ ਆਈ. ਐੱਸ. ਸੀ. ਦਾ ਹਿੱਸਾ ਹੈ। ਹਾਲਾਂਕਿ, ਉਸ ਸਮੇਂ ਇੰਟੈਲ ਨੇ ਟਾਵਰ ਸੈਮੀਕੰਡਕਟਰ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਭਾਰਤ ਸਰਕਾਰ ਨੇ ਅਪੀਲ ਨੂੰ ਸਵੀਕਾਰ ਨਹੀਂ ਕੀਤਾ ਸੀ। ਸਰਕਾਰ ਸ਼ਿਓਰ ਨਹੀਂ ਸੀ ਕਿ ਇੰਟੈਲ ਐਕਵਾਇਰ ਤੋਂ ਬਾਅਦ ਟਾਵਰ ਸੈਮੀਕੰਡਕਟਰ ਨੂੰ ਆਈ. ਐੱਸ. ਸੀ. ਦਾ ਹਿੱਸਾ ਰਹਿਣ ਦੇਵੇਗੀ ਜਾਂ ਨਹੀਂ।

ਇਹ ਵੀ ਪੜ੍ਹੋ - ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਕੀਤਾ ਅਪਡੇਟ, ਜਾਣੋ ਕਿਥੇ ਹੋਇਆ ਸਸਤਾ ਤੇ ਮਹਿੰਗਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News