2047 ਤੱਕ ਵਿਕਸਿਤ ਦੇਸ਼ ਬਣਨ ਲਈ ਭਾਰਤ ਨੂੰ 8-9 ਫੀਸਦੀ ਵਿਕਾਸ ਦੀ ਲੋੜ : ਡੇਲਾਇਟ

Saturday, Sep 09, 2023 - 02:20 PM (IST)

2047 ਤੱਕ ਵਿਕਸਿਤ ਦੇਸ਼ ਬਣਨ ਲਈ ਭਾਰਤ ਨੂੰ 8-9 ਫੀਸਦੀ ਵਿਕਾਸ ਦੀ ਲੋੜ : ਡੇਲਾਇਟ

ਨਵੀਂ ਦਿੱਲੀ (ਭਾਸ਼ਾ) – ਭਾਰਤ ਨੂੰ 2047 ਤੱਕ ਵਿਕਸਿਤ ਦੇਸ਼ ਬਣਨ ਲਈ ਅਗਲੇ 20 ਸਾਲਾਂ ਤੱਕ 8-9 ਫੀਸਦੀ ਦੀ ਦਰ ਨਾਲ ਵਧਣ ਦੀ ਲੋੜ ਹੈ। ਡੇਲਾਇਟ ਦੱਖਣੀ ਏਸ਼ੀਆ ਦੇ ਸੀ. ਈ. ਓ. ਰੋਮਲ ਸ਼ੈੱਟੀ ਨੇ ਇਹ ਗੱਲ ਕਹੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2047 ਤੱਕ ਭਾਰਤ ਨੂੰ ਇਕ ਵਿਕਸਿਤ ਦੇਸ਼ ਬਣਾਉਣ ਦੀ ਦਿਸ਼ਾ ’ਚ ਕੰਮ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : G-20 ਸੰਮੇਲਨ: ਅੱਜ ਤੋਂ ਦਿੱਲੀ ਨੂੰ ਆਉਣ-ਜਾਣ ਵਾਲੀਆਂ 22 ਟਰੇਨਾਂ ਰੱਦ, ਕਈ ਬੱਸਾਂ ਦੇ ਵੀ ਬਦਲਣਗੇ

ਸ਼ੈੱਟੀ ਨੇ ਕਿਹਾ ਕਿ ਭਾਰਤ ‘ਚੀਨ ਪਲੱਸ ਵਨ’ ਰਣਨੀਤੀ ਨਾਲ ਫਾਇਦਾ ਮਿਲ ਸਕਦਾ ਹੈ ਕਿਉਂਕਿ ਕੋਈ ਦੂਜਾ ਦੇਸ਼ ਇਸ ਤਰ੍ਹਾਂ ਦੇ ਸੰਚਾਲਨ ਦੇ ਪੈਮਾਨੇ ਅਤੇ ਆਕਾਰ ਦੀ ਪੇਸ਼ਕਸ਼ ਨਹੀਂ ਕਰ ਸਕਦਾ, ਜਿਵੇਂ ਇੱਥੇ ਮੁਹੱਈਆ ਹੈ। ਪੁਲਾੜੀ ਖੇਤਰ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤ ਵਿਚ ਪਹਿਲਾਂ ਹੀ 200 ਸਟਾਰਟਅੱਪ ਹਨ ਅਤੇ ਇੱਥੇ 2040 ਤੱਕ 100 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਆ ਸਕਦਾ ਹੈ।

ਇਹ ਵੀ ਪੜ੍ਹੋ :  ਜੀ-20 : ਭਾਰਤ ਗਠਜੋੜ ਦੇ ਇਨ੍ਹਾਂ ਵੱਡੇ ਨੇਤਾਵਾਂ ਦੇ ਨਾਲ ਅੰਬਾਨੀ-ਅਡਾਨੀ ਨੂੰ ਵੀ ਮਿਲਿਆ ਡਿਨਰ ਦਾ ਸੱਦਾ

ਸ਼ੈੱਟੀ ਨੇ ਦੱਸਿਆ ਕਿ ਸਾਨੂੰ ਇਕ ਵਿਕਸਿਤ ਅਰਥਵਿਵਸਥਾ ਬਣਨ ਲਈ ਘੱਟ ਤੋਂ ਘੱਟ 2047 ਤੱਕ 8-8 ਫੀਸਦੀ ਦੀ ਦਰ ਨਾਲ ਵਧਣ ਦੀ ਲੋੜ ਹੈ...ਦਰਮਿਆਨੀ ਆਮਦਨ ਦੇ ਪੱਧਰ ਤੋਂ ਅੱਗੇ ਵਧਣਾ ਹੋਵੇਗਾ...ਇਸ ਰਫਤਾਰ ਨਾਲ ਵਿਕਾਸ ਸੌਖਾਲਾ ਨਹੀਂ ਹੈ। ਦੁਨੀਆ ਵਿਚ ਬਹੁਤ ਘੱਟ ਦੇਸ਼ ਅਜਿਹੇ ਹਨ, ਜੋ ਸਾਲਾਨਾ 8-9 ਫੀਸਦੀ ਦੀ ਰਫਤਾਰ ਨਾਲ ਵਧਣ ’ਚ ਸਮਰੱਥ ਹਨ। ਮੋਦੀ ਨੇ ਹਾਲ ਹੀ ਵਿਚ ਦਿੱਤੀ ਇਕ ਇੰਟਰਵਿਊ ’ਚ ਕਿਹਾ ਸੀ ਕਿ ਭਾਰਤ ਨੇੜਲੇ ਭਵਿੱਖ ਵਿਚ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ’ਚ ਹੋਵੇਗਾ।

ਉਨ੍ਹਾਂ ਨੇ ਕਿਹਾ ਸੀ ਕਿ ਮੈਨੂੰ ਯਕੀਨ ਹੈ ਕਿ 2047 ਤੱਕ ਸਾਡਾ ਦੇਸ਼ ਵਿਕਸਿਤ ਦੇਸ਼ਾਂ ’ਚ ਹੋਵੇਗਾ। ਸਾਡੀ ਅਰਥਵਿਵਸਥਾ ਹੋਰ ਵੀ ਵਧੇਰੇ ਸਮਾਵੇਸ਼ੀ ਹੋਵੇਗੀ। ਭਾਰਤ ਇਸ ਸਮੇ ਅਮਰੀਕਾ, ਚੀਨ, ਜਾਪਾਨ ਅਤੇ ਜਰਮਨੀ ਤੋਂ ਬਾਅਦ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ।

ਇਹ ਵੀ ਪੜ੍ਹੋ :  22 ਹਜ਼ਾਰ ਟੈਕਸਦਾਤਾਵਾਂ ਨੂੰ ਆਮਦਨ ਕਰ ਵਿਭਾਗ ਦਾ ਨੋਟਿਸ, ਹਾਈ ਨੈੱਟਵਰਥ ਇੰਡੀਵਿਜ਼ੁਅਲ ਦਾ ਡਾਟਾ ਗਲਤ

ਇਹ ਵੀ ਪੜ੍ਹੋ :  ਚੀਨ ਦੀ ਅਰਥਵਿਵਸਥਾ ਦਾ ਬਰਬਾਦੀ ਵੱਲ ਇਕ ਹੋਰ ਕਦਮ, ਹੁਣ ਇੱਕੋ ਸਮੇਂ ਲੱਗੇ ਦੋ ਝਟਕਿਆਂ ਨਾਲ ਹਿੱਲਿਆ ਡ੍ਰੈਗਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News