ਰੂਸ ਲਗਾਤਾਰ ਤੀਜੇ ਮਹੀਨੇ ਸਭ ਤੋਂ ਵੱਡਾ ਸਪਲਾਇਰ, ਭਾਰਤ ਨੇ ਦਸੰਬਰ ''ਚ ਰੋਜ਼ ਕੀਤਾ 10 ਬੈਰਲ ਕਰੂਡ ਦਾ ਆਯਾਤ

Sunday, Jan 15, 2023 - 03:25 PM (IST)

ਰੂਸ ਲਗਾਤਾਰ ਤੀਜੇ ਮਹੀਨੇ ਸਭ ਤੋਂ ਵੱਡਾ ਸਪਲਾਇਰ, ਭਾਰਤ ਨੇ ਦਸੰਬਰ ''ਚ ਰੋਜ਼ ਕੀਤਾ 10 ਬੈਰਲ ਕਰੂਡ ਦਾ ਆਯਾਤ

ਬਿਜ਼ਨੈੱਸ ਡੈਸਕ- ਭਾਰਤ ਦੀ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਦਸੰਬਰ 2022 'ਚ ਵਧ ਕੇ 10 ਲੱਖ ਬੈਰਲ ਪ੍ਰਤੀ ਦਿਨ 'ਤੇ ਪਹੁੰਚ ਗਿਆ ਹੈ। ਊਰਜਾ ਦੀ ਖੇਪ 'ਤੇ ਨਜ਼ਰ ਰੱਖਣ ਵਾਲੇ ਵੋਰਟੈਕਸਾ ਦੇ ਡਾਟਾ ਤੋਂ ਇਹ ਜਾਣਕਾਰੀ ਮਿਲੀ ਹੈ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਭਾਰਤ ਦੇ ਲਈ ਰੂਸ ਸਭ ਤੋਂ ਵੱਡਾ ਸਪਲਾਇਰ ਬਣਿਆ ਹੋਇਆ ਹੈ। ਪਹਿਲੀ ਵਾਰ ਰੂਸ ਤੋਂ ਤੇਲ ਦੀ ਦਰਾਮਦ ਪ੍ਰਤੀ ਦਿਨ 10 ਲੱਖ ਬੈਰਲ ਤੋਂ ਵੱਧ ਗਈ ਹੈ।
ਰੂਸ 31 ਮਾਰਚ 2022 ਨੂੰ ਖਤਮ ਹੋਏ ਸਾਲ ਤੱਕ ਭਾਰਤ ਦੇ ਕੁੱਲ ਕੱਚੇ ਤੇਲ ਦੀ ਦਰਾਮਦ 'ਚ ਸਿਰਫ 0.2 ਫੀਸਦੀ ਦਾ ਯੋਗਦਾਨ ਦਿੰਦਾ ਸੀ। ਦਸੰਬਰ 'ਚ ਉਸ ਨੇ ਭਾਰਤ ਨੂੰ ਪ੍ਰਤੀ ਦਿਨ 11.9 ਲੱਖ ਬੈਰਲ ਕੱਚੇ ਤੇਲ ਦੀ ਸਪਲਾਈ ਕੀਤੀ। ਇਸ ਤੋਂ ਪਹਿਲਾਂ ਨਵੰਬਰ 'ਚ ਰੂਸ ਤੋਂ ਭਾਰਤ ਦੀ ਦਰਾਮਦ 9,09,403 ਬੈਰਲ ਪ੍ਰਤੀ ਦਿਨ ਸੀ। ਅਕਤੂਬਰ, 2022 'ਚ ਇਹ 9,35,556 ਬੈਰਲ ਪ੍ਰਤੀ ਦਿਨ ਸੀ।
ਐਨਰਜੀ ਇੰਟੈਲੀਜੈਂਸ ਕੰਪਨੀ ਵੋਰਟੈਕਸਾ ਦੇ ਅਨੁਸਾਰ ਰੂਸ ਤੋਂ ਸਭ ਤੋਂ ਵੱਧ ਕੱਚੇ ਤੇਲ ਦੀ ਦਰਾਮਦ ਦਾ ਪਿਛਲਾ ਰਿਕਾਰਡ ਜੂਨ 2022 'ਚ ਬਣਿਆ ਸੀ। ਉਸ ਸਮੇਂ ਭਾਰਤ ਰੂਸ ਤੋਂ ਪ੍ਰਤੀ ਦਿਨ 9,42,694 ਬੈਰਲ ਕੱਚਾ ਤੇਲ ਖਰੀਦਦਾ ਸੀ। ਰੂਸ ਅਕਤੂਬਰ 2022 'ਚ ਪਹਿਲੀ ਵਾਰ ਰਵਾਇਤੀ ਵਿਕਰੇਤਾਵਾਂ ਨੂੰ ਪਛਾੜਦੇ ਹੋਏ ਭਾਰਤ ਦਾ ਪ੍ਰਮੁੱਖ ਕੱਚਾ ਤੇਲ ਸਪਲਾਇਰ ਬਣਿਆ ਸੀ। ਹੁਣ ਭਾਰਤ ਦੇ ਕੁੱਲ ਕੱਚਾ ਤੇਲ ਦਰਾਮਦ 'ਚ ਰੂਸ ਦਾ ਹਿੱਸਾ ਬਣ ਕੇ 25 ਫੀਸਦੀ ਹੋ ਗਿਆ ਹੈ।
ਉਦਯੋਗਿਕ ਸੂਤਰਾਂ ਨੇ ਕਿਹਾ ਕਿ ਯੂਰਪੀ ਸੰਘ ਵੱਲੋਂ ਸਮੁੰਦਰੀ ਰਸਤੇ ਰਾਹੀਂ ਆਯਾਤ ਕੀਤੇ ਜਾਣ ਵਾਲੇ ਰੂਸੀ ਕੱਚੇ ਤੇਲ 'ਤੇ ਕੀਮਤ ਸੀਮਾ 'ਤੇ ਸਹਿਮਤੀ ਦੇ ਬਾਅਦ ਰੂਸ ਤੋਂ ਭਾਰਤ ਦੇ ਕੱਚੇ ਤੇਲ ਦੀ ਦਰਾਮਦ ਉੱਚਾਈ 'ਤੇ ਪਹੁੰਚ ਗਈ ਹੈ। ਸੂਤਰਾਂ ਨੇ ਦੱਸਿਆ ਕਿ ਰੂਸੀ ਤੇਲ ਲਈ 60 ਡਾਲਰ ਪ੍ਰਤੀ ਬੈਰਲ 'ਤੇ ਸਹਿਮਤੀ ਬਣੀ ਹੈ, ਜਦਕਿ ਭਾਰਤ ਨੂੰ ਇਹ ਇਸ ਤੋਂ ਸਸਤਾ ਮਿਲ ਰਿਹਾ ਹੈ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਖਪਤਕਾਰ ਅਤੇ ਦਰਾਮਦਕਾਰ ਹੈ। ਇਹ ਆਪਣੀ ਕੱਚੇ ਤੇਲ ਦੀ ਲੋੜ ਦਾ 85 ਫੀਸਦੀ ਦਰਾਮਦ ਕਰਦਾ ਹੈ।
ਰਿਫਾਇਨਰੀਆਂ 'ਚ ਕੱਚੇ ਤੇਲ ਨੂੰ ਪੈਟਰੋਲ ਅਤੇ ਡੀਜ਼ਲ ਵਰਗੇ ਈਂਧਨ 'ਚ ਬਦਲਿਆ ਜਾਂਦਾ ਹੈ। ਵੋਰਟੈਕਸਾ ਦੇ ਅਨੁਸਾਰ ਭਾਰਤ ਨੇ ਦਸੰਬਰ 'ਚ ਇਰਾਕ ਤੋਂ 8,03,228 ਬੈਰਲ ਪ੍ਰਤੀਦਿਨ ਅਤੇ ਸਾਊਦੀ ਅਰਬ ਤੋਂ 7,18,357 ਬੈਰਲ ਪ੍ਰਤੀਦਿਨ ਕੱਚੇ ਤੇਲ ਦੀ ਦਰਾਮਦ ਕੀਤੀ। ਸੰਯੁਕਤ ਅਰਬ ਅਮੀਰਾਤ ਦਸੰਬਰ 2022 'ਚ 3,23,811 ਬੈਰਲ ਪ੍ਰਤੀਦਿਨ ਦੇ ਨਾਲ ਭਾਰਤ ਦਾ ਚੌਥਾ ਸਭ ਤੋਂ ਵੱਡਾ ਤੇਲ ਸਪਲਾਇਰ ਰਿਹਾ।


author

Aarti dhillon

Content Editor

Related News