ਭਾਰਤ, ਇੰਡੋਨੇਸ਼ੀਆ ਅਗਲੇ ਪੰਜ ਸਾਲ ਤੱਕ ਹੋਣਗੇ ਸਭ ਤੋਂ ਤੇਜ਼ੀ ਨਾਲ ਅੱਗੇ ਵਧਣ ਵਾਲੇ ਦੇਸ਼
Saturday, Apr 01, 2023 - 05:44 PM (IST)
ਨਵੀਂ ਦਿੱਲੀ - ਦੁਨੀਆ ਦੇ 20 ਪ੍ਰਮੁੱਖ ਦੇਸ਼ਾਂ ਦਰਮਿਆਨ ਜੇਕਰ ਵਿਕਾਸ ਦੇ ਮੌਕਿਆਂ ਦੀ ਗੱਲ ਕਰੀਏ ਤਾਂ ਭਾਰਤ ਅਤੇ ਇੰਡੋਨੇਸ਼ੀਆ ਸਭ ਤੋਂ ਅੱਗੇ ਨਜ਼ਰ ਆਉਣਗੇ। ਅੰਤਰਰਾਸ਼ਟਰੀ ਮੁਦਰਾ ਫੰਡ ਦਾ ਅਨੁਮਾਨ ਹੈ ਕਿ ਸਾਲ 2023 ਵਿਚ ਅਤੇ ਅਗਲੇ 5 ਸਾਲ ਤੱਕ ਦੋਵੇਂ ਦੇਸ਼ ਦੁਨੀਆ ਦੀ ਸਭ ਤੋਂ ਅੱਗੇ ਵਧਣ ਵਾਲੀ ਅਰਥਵਿਵਸਥਾ ਹੋਣਗੇ।
ਗਲੋਬਲਾਈਜੇਸ਼ਨ ਦੇ ਸੁੰਘੜਨ , ਆਟੋਮੇਸ਼ਨ ਅਤੇ ਊਰਜਾ ਸਿਸਟਮ ਵਿਚ ਬਦਲਾਅ ਦੇ ਦੌਰ ਵਿਚ ਦੋਵੇਂ ਦੇਸ਼ ਅਮੀਰ ਹੋਣ ਲਈ ਵੱਖਰੀਆਂ ਪਾਲਸੀਆਂ ਨੂੰ ਲੈ ਕੇ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ: ਜਾਣੋ ਅੱਜ ਤੋਂ ਕੀ ਹੋਵੇਗਾ ਮਹਿੰਗਾ ਅਤੇ ਕੀ ਹੋਵੇਗਾ ਸਸਤਾ, ਦੇਖੋ ਸੂਚੀ
ਦੇਖਿਆ ਜਾਵੇ ਤਾਂ ਭਾਰਤ ਅਤੇ ਇੰਡੋਨੇਸ਼ੀਆ ਵਿਚ ਕਈ ਸਮਾਨਤਾਵਾਂ ਹਨ। ਦੋਵਾਂ ਦੀ ਅਗਵਾਈ 2014 ਵਿਚ ਪਹਿਲੀ ਵਾਰ ਚੁਣੇ ਗਏ ਨੇਤਾਵਾਂ ਦੇ ਹੱਥਾਂ ਵਿਚ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇੰਡੋਨੇਸ਼ੀਆ ਦੇ ਜੋਕੋ ਵਿਡੋਡੋ(ਜੋਕੋਵੀ) ਸਥਾਨਕ ਸਿਆਸਤ ਤੋਂ ਅੱਗੇ ਵਧੇ ਹਨ। ਦੋਵੇਂ ਦੇਸ਼ ਵੱਡੇ ਪੱਧਰ 'ਤੇ ਇਨਫਰਾਸਟਰੱਕਚਰ ਖੜ੍ਹਾ ਕਰ ਰਹੇ ਹਨ। ਜੋਕੋਵੀ ਦੇ ਸੱਤਾ ਸੰਭਾਲਣ ਤੋਂ ਬਾਅਦ ਇੰਡੋਨੇਸ਼ੀਆ ਨੇ 18 ਪੋਰਟ, 21 ਏਅਰਪੋਰਟ ਅਤੇ 1700 ਕਿਲੋਮੀਟਰ ਟੋਲ ਰੋਡ ਬਣਾਈ ਹੈ।
ਦੂਜੇ ਪਾਸੇ ਭਾਰਤ ਵਿਚ ਹਰਸਾਲ 10 ਹਜ਼ਾਰ ਕਿਲੋਮੀਟਰ ਹਾਈਵੇਅ ਬਣ ਰਹੇ ਹਨ। ਇੰਡੋਨੇਸ਼ੀਆ ਦੀ ਪ੍ਰਤੀ ਵਿਅਕਤੀ ਰਾਸ਼ਟਰੀ ਆਮਦਨ 3.43 ਲੱਖ ਰੁਪਏ ਹੈ। ਭਾਰਤ ਦੀ ਇਸ ਤੋਂ ਲਗਭਗ ਅੱਧੀ ਹੈ।
ਹਰ ਸਾਲ ਪੰਜ ਲੱਖ ਨਵੇਂ ਇੰਜੀਨੀਅਰ ਤਿਆਰ ਹੋਣ ਕਾਰਨ ਗਲੋਬਲ ਆਈ.ਟੀ. ਸੇਵਾਵਾਂ ਵਿਚ ਭਾਰਤ ਦਾ ਹਿੱਸਾ 15 ਫ਼ੀਸਦੀ ਹੈ। ਟੈੱਕ ਸੇਵਾਵਾਂ ਵਿਚ ਇੰਡੋਨੇਸ਼ੀਆ ਕਮੋਡਿਟੀ ਐਕਸਪੋਰਟ ਵਿਚ ਅੱਗੇ ਹੈ। ਉਹ 2030 ਤੱਕ ਇਲੈਕਟ੍ਰਾਨਿਕ ਬੈਟਰੀਆਂ ਅਤੇ ਬਿਜਲੀ ਗ੍ਰਿਡ ਵਿਚ ਇਸਤੇਮਾਲ ਹੋਣ ਵਾਲੀ ਨਿਕਲ ਵਰਗੀਆਂ ਗ੍ਰੀਨ ਕਮੋਡਿਟੀ ਦਾ ਵਿਸ਼ਵ ਦਾ ਚੌਥਾ ਸਭ ਤੋਂ ਵੱਡਾ ਉਤਪਾਦਕ ਹੋਵੇਗਾ। ਸਾਲ 2021 ਵਿਚ ਭਾਰਤ ਦੇ ਨਿਰਯਾਤ ਵਿਚ ਟੈੱਕ ਸੇਵਾਵਾਂ ਦਾ ਹਿੱਸਾ 17 ਫ਼ੀਸਦੀ ਅਤੇ ਇੰਡੋਨੇਸ਼ੀਆਂ ਵਿਚ ਕਮੋਡਿਟੀ ਦਾ 22 ਫ਼ੀਸਦੀ ਰਿਹਾ। ਪਰ ਇਸ ਖ਼ੇਤਰ ਵਿਚ ਨੌਕਰੀਆਂ ਦੇ ਮੌਕੇ ਘੱਟ ਮਿਲਦੇ ਹਨ। ਭਾਰਤ ਦੀ ਆਈ.ਟੀ. ਕੰਪਨੀ ਵਿਚ ਸਿਰਫ਼ ਪੰਜ ਲੱਖ ਵਰਕਰ ਹਨ।
ਦੋਵੇਂ ਦੇਸ਼ ਇੰਡਸਟਰੀਅਲ ਪਾਲਸੀਆਂ ਦੇ ਜ਼ਰੀਏ ਪ੍ਰਾਈਵੇਟ ਸੈਕਟਰ ਤਿਆਰ ਕਰਨਾ ਚਾਹੁੰਦੇ ਹਨ। 85 ਫ਼ੀਸਦੀ ਮਾਰਕਿਟ ਕਵਰ ਕਰਨ ਵਾਲੇ MSCE ਇੰਡੀਆ ਇੰਡੈਕਸ ਦਾ ਮੁੱਲ ਜੀਡੀਪੀ ਦਾ 24 ਫ਼ੀਸਦੀ ਲਗਭਗ 68 ਲੱਖ ਕਰੋੜ ਰੁਪਏ ਹੈ।
ਇਹ ਵੀ ਪੜ੍ਹੋ: ਵੱਡੀ ਰਾਹਤ! ਸਸਤਾ ਹੋਇਆ LPG ਸਿਲੰਡਰ, ਜਾਣੋ ਕਿੰਨੇ ਘਟੇ ਭਾਅ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।