ਭਾਰਤ ਦੀ ਵਿਕਾਸ ਦਰ ਪੰਜ ਸਾਲ 'ਚ ਚੀਨ ਤੋਂ ਹੋਵੇਗੀ ਅੱਗੇ

01/06/2018 4:12:32 PM

ਨਵੀਂ ਦਿੱਲੀ—ਵਿਕਾਸ ਦਰ ਦੇ ਮਾਮਲੇ 'ਚ ਅਗਲੇ ਪੰਜ ਸਾਲ 'ਚ ਭਾਰਤ ਗੁਆਂਢੀ ਚੀਨ ਨੂੰ ਪਛਾੜ ਦੇਵੇਗਾ। ਇਹ ਅੰਦਾਜ਼ਾ ਵੀਰਵਾਰ ਨੂੰ ਕੌਮਾਂਤਰੀ ਰੇਟਿੰਗ ਏਜੰਸੀ ਫਿਚ ਨੇ ਲਗਾਇਆ ਹੈ। 
ਇਸ ਦੇ ਨਾਲ ਹੀ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਅਰਥਵਿਵਸਥਾ ਹੋਵੇਗੀ। ਫਿਚ ਮੁਤਾਬਕ ਅਗਲੇ ਪੰਜ ਸਾਲ ਭਾਰਤ ਦੀ ਆਰਥਿਕ ਵਿਕਾਸ ਦਰ ਔਸਤਨ 6.7 ਫੀਸਦੀ ਰਹੇਗੀ। ਉਧਰ ਚੀਨ ਅਤੇ ਇੰਡੋਨੇਸ਼ੀਆ ਦਾ ਜੀ.ਡੀ.ਪੀ.ਵਿਕਾਸ ਦਰ ਔਸਤਨ 5.5 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਏਜੰਸੀ ਮੁਤਾਬਕ ਜਨਸੰਖਿਅਕੀ ਦੀ ਦ੍ਰਿਸ਼ਟੀ ਨਾਲ ਭਾਰਤ ਦੁਨੀਆ ਦੇ ਸਭ ਤੋਂ ਨੌਜਵਾਨ ਦੇਸ਼ਾਂ 'ਚੋਂ ਹੈ। ਇਸ ਤੋਂ ਇਲਾਵਾ ਭਾਰਤ ਦੇ ਨਿਵੇਸ਼ ਦੀ ਦਰ ਤੋਂ ਵੀ ਫਾਇਦਾ ਮਿਲੇਗਾ।  


Related News