ਭਾਰਤ 'ਚ ਬੈਨ ਹੋਣ ਤੋਂ ਬਾਅਦ Tiktok ਸਮੇਤ ਸਾਰਾ ਕਾਰੋਬਾਰ ਵੇਚ ਸਕਦੀ ਹੈ ਚੀਨੀ ਕੰਪਨੀ ਬਾਈਟਡਾਂਸ

07/31/2020 5:46:57 PM

ਨਿਊਯਾਰਕ/ਹਾਂਗਕਾਂਗ (ਇੰਟ.) : ਚੀਨ ਦੀ ਕੰਪਨੀ ਬਾਈਟਡਾਂਸ ਟਿਕਟਾਕ ਐਪ ਸਮੇਤ ਆਪਣਾ ਸਾਰਾ ਕਾਰੋਬਾਰ ਵੇਚ ਸਕਦੀ ਹੈ। ਨਿਵੇਸ਼ਕਾਂ ਨੇ ਉਸ ਲਈ 50 ਅਰਬ ਡਾਲਰ ਤੱਕ ਦੀ ਬੋਲੀ ਲਗਾਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਭਾਰਤ 'ਚ ਟਿਕਟਾਕ, ਹੈਲੋ ਸਮੇਤ ਕਈ ਐਪ 'ਤੇ ਪਾਬੰਦੀ ਤੋਂ ਬਾਅਦ ਅਮਰੀਕਾ ਅਤੇ ਜਾਪਾਨ 'ਚ ਵੀ ਕਾਰਵਾਈ ਦੇ ਖਦਸ਼ੇ ਕਾਰਣ ਬਾਈਟਡਾਂਸ ਕਈ ਬਦਲ 'ਤੇ ਵਿਚਾਰ ਕਰ ਰਹੀ ਹੈ। ਇਸ 'ਚ ਕੰਪਨੀ ਦੀ 50 ਫ਼ੀਸਦੀ ਤੋਂ ਵੱਧ ਹਿੱਸੇਦਾਰੀ ਵੇਚਣ ਦੇ ਨਾਲ ਮਾਲਕਾਨਾ ਹੱਕ ਛੱਡਣ ਦਾ ਬਦਲ ਵੀ ਹੈ ਤਾਂ ਜੋ ਚੀਨ ਸਰਕਾਰ ਨਾਲ ਰਿਸ਼ਤਿਆਂ ਦੇ ਦੋਸ਼ਾਂ ਨੂੰ ਲੈ ਕੇ ਉਸ 'ਤੇ ਕੋਈ ਆਂਚ ਨਾ ਆਵੇ। ਕੰਪਨੀ ਸਿਰਫ਼ ਅਮਰੀਕਾ ਦਾ ਵੀ ਆਪਣਾ ਕਾਰੋਬਾਰ ਵੇਚਣ ਦੀ ਸੋਚ ਸਕਦੀ ਹੈ। ਅਮਰੀਕਾ ਦੀ ਵਿਦੇਸ਼ੀ ਨਿਵੇਸ਼ ਸਬੰਧੀ ਕਮੇਟੀ ਨੇ ਡਾਟਾ ਨੂੰ ਲੈ ਕੇ ਪਹਿਲਾਂ ਹੀ ਟਿਕਟਾਕ 'ਤੇ ਚਿੰਤਾ ਪ੍ਰਗਟਾਈ ਹੈ।

ਇਹ ਵੀ ਪੜ੍ਹੋ: ਮਸ਼ਹੂਰ ਰੈਪਰ ਦਾ ਕਤਲ ਕਰਨ ਤੋਂ ਬਾਅਦ ਪਤਨੀ ਨੇ ਸਰੀਰ ਦੇ ਕੀਤੇ ਟੋਟੇ, ਫਿਰ ਮਸ਼ੀਨ 'ਚ ਧੋਤੇ ਅਤੇ ਵਾਪਸ ਜੋੜ ਦਿੱਤੇ

ਸੂਤਰਾਂ ਦਾ ਕਹਿਣਾ ਹੈ ਕਿ ਸੀਕਓਇਆ ਅਤੇ ਜਨਰਲ ਅਟਲਾਂਟਿਕ ਵਰਗੀਆਂ ਕੰਪਨੀਆਂ ਨੇ ਟਿਕਟਾਕ ਦੇ ਮਾਲਕਾਨਾ ਹੱਕ ਸਮੇਤ ਮਲਟੀਪਲ ਤੋਂ ਜ਼ਿਆਦਾ ਹਿੱਸੇਦਾਰੀ ਖ਼ਰੀਦਣ ਦਾ ਪ੍ਰਸਤਾਵ ਬਾਈਟਡਾਂਸ ਦੇ ਸਾਹਮਣੇ ਰੱਖਿਆ ਹੈ। ਕਈ ਹੋਰ ਕੰਪਨੀਆਂ ਨਾਲ ਟਿਕਟਾਕ ਨੂੰ ਪੂਰੀ ਤਰ੍ਹਾਂ ਖ਼ਰੀਦਣ ਦਾ ਪ੍ਰਸਤਾਵ ਵੀ ਦਿੱਤਾ ਗਿਆ ਹੈ। ਨਿਵੇਸ਼ਕਾਂ ਨੇ ਟਿਕਟਾਕ ਲਈ ਇਕ ਅਰਬ ਡਾਲਰ ਤੋਂ 50 ਗੁਣਾ ਜ਼ਿਆਦਾ ਬੋਲੀ ਲਗਾਈ ਹੈ।

ਇਹ ਵੀ ਪੜ੍ਹੋ: ਅਗਸਤ 'ਚ 17 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਲਿਸਟ

ਬਾਈਟਡਾਂਸ ਦੇ ਅਧਿਕਾਰੀਆਂ ਨੇ ਕੰਪਨੀ ਦੇ ਬਾਜ਼ਾਰ ਮੁੱਲ ਨੂੰ ਲੈ ਕੇ ਨਿਵੇਸ਼ਕਾਂ ਨਾਲ ਚਰਚਾ ਵੀ ਕੀਤੀ ਹੈ। ਹਾਲਾਂਕਿ ਬਾਈਟਡਾਂਸ ਦੇ ਸੰਸਥਾਪਕ ਅਤੇ ਸੀ. ਈ. ਓ. ਯਿਮਿੰਗ ਝਾਂਗ ਦਾ ਰੁਖ ਅਹਿਮ ਹੋਵੇਗਾ। ਟਿਕਟਾਕ ਦਾ 2021 'ਚ ਮਾਲੀਆ 6 ਅਰਬ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ। ਇਸ ਸਾਲ ਦੀ ਸ਼ੁਰੂਆਤ 'ਚ ਬਾਈਟਡਾਂਸ ਦਾ ਬਾਜ਼ਾਰ ਮੁੱਲ 140 ਅਰਬ ਡਾਲਰ ਆਂਕਿਆ ਗਿਆ ਸੀ ਪਰ ਕਈ ਝਟਕਿਆਂ ਤੋਂ ਬਾਅਦ ਇਸ 'ਚ ਗਿਰਾਵਟ ਆਈ। ਜ਼ਿਕਰਯੋਗ ਹੈ ਕਿ ਬਾਈਟਡਾਂਸ ਨੇ 2017 'ਚ ਵੀਡੀਓ ਐਪ ਮਿਊਜ਼ਕਲੀ ਨੂੰ 1 ਅਰਬ ਡਾਲਰ 'ਚ ਖ਼ਰੀਦਿਆ ਸੀ ਅਤੇ ਬਾਅਦ 'ਚ ਇਸ ਨੂੰ ਟਿਕਟਾਕ ਦੇ ਰੂਪ 'ਚ ਰਿਲਾਂਚ ਕੀਤਾ।

ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਘਰ 'ਚ ਰੱਖਿਆ ਹੈ ਗੈਰ-ਕਾਨੂੰਨੀ ਸੋਨਾ ਤਾਂ ਪੜ੍ਹੋ ਇਹ ਖ਼ਬਰ

ਸੋਸ਼ਲ ਮੀਡੀਆ 'ਚ ਮੁਕਾਬਲੇਬਾਜ਼ੀ ਲਈ ਚੀਨੀ ਐਪ ਦੀ ਲੋੜ : ਟਿਕਟਾਕ
ਟਿਕਟਾਕ ਦੇ ਸੀ. ਈ. ਓ. ਕੇਵਿਨ ਮੇਅਰ ਨੇ ਕਿਹਾ ਕਿ ਸੋਸ਼ਲ ਮੀਡੀਆ 'ਚ ਮੁਕਾਬਲੇਬਾਜ਼ੀ ਬਣਾਏ ਰੱਖਣ ਲਈ ਟਿਕਟਾਕ ਸਮੇਤ ਦੂਜੇ ਚੀਨੀ ਐਪ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਚੀਨੀ ਐਪ ਹਟਾਏ ਗਏ ਤਾਂ ਅਮਰੀਕੀ ਵਿਗਿਆਪਨਕਰਤਾਵਾਂ ਦੇ ਸਾਹਮਣੇ ਬੇਹੱਦ ਘੱਟ ਬਦਲ ਰਹਿ ਜਾਣਗੇ। ਮੇਅਰ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਕਿ ਜਦੋਂ ਐਮਾਜ਼ੋਨ, ਫੇਸਬੁੱਕ, ਐਪਲ ਅਤੇ ਗੂਗਲ ਦੇ ਸੀ. ਈ. ਓ. ਅਮਰੀਕੀ ਸੰਸਦ ਮੈਂਬਰ ਦੇ ਸਾਹਮਣੇ ਗਵਾਹੀ ਲਈ ਪੇਸ਼ ਹੋਏ ਸਨ, ਜਿਨ੍ਹਾਂ ਦੇ ਬਾਜ਼ਾਰ 'ਚ ਏਕਾਧਿਕਾਰ ਨੂੰ ਲੈ ਕੇ ਸਵਾਲ ਉੱਠੇ ਹਨ।

ਇਹ ਵੀ ਪੜ੍ਹੋ: WHO ਦੀ ਚਿਤਾਵਨੀ, ਕੋਰੋਨਾ ਨਾਲ ਜਿਊਣਾ ਸਿੱਖ ਲਓ, ਨੌਜਵਾਨਾਂ ਨੂੰ ਵੀ ਹੈ ਖ਼ਤਰਾ


cherry

Content Editor

Related News