ਲਹਿਰਾ ਪੁਲਸ ਵੱਲੋਂ ਲਾਹਣ ਤੇ ਚਿੱਟੇ ਸਮੇਤ ਦੋ ਗ੍ਰਿਫ਼ਤਾਰ

Friday, Oct 24, 2025 - 03:12 PM (IST)

ਲਹਿਰਾ ਪੁਲਸ ਵੱਲੋਂ ਲਾਹਣ ਤੇ ਚਿੱਟੇ ਸਮੇਤ ਦੋ ਗ੍ਰਿਫ਼ਤਾਰ

ਲਹਿਰਾਗਾਗਾ (ਦੀਪੂ)- ਲਹਿਰਾ ਪੁਲਸ ਵੱਲੋਂ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਅਤੇ ਚਿੱਟਾ ਬਰਾਮਦ ਕਰਕੇ 2 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਪੁਲਸ ਚੌਂਕੀ ਲਹਿਰਾ ਦੇ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਰੋਕੂ ਮੁਹਿੰਮ ਤਹਿਤ ਮਾਣਯੋਗ ਸਰਤਾਜ ਸਿੰਘ ਚਾਹਲ ਸੀਨੀਅਰ ਪੁਲਸ ਕਪਤਾਨ ਸੰਗਰੂਰ ਤੇ ਡੀ.ਐੱਸ.ਪੀ. ਲਹਿਰਾ ਤੇ ਐੱਸ.ਐਚ.ਓ. ਲਹਿਰਾ ਕਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਵੱਖ-ਵੱਖ ਪਾਰਟੀਆਂ ਨੂੰ ਵੱਖ-ਵੱਖ ਸਥਾਨਾਂ ਤੇ ਸਰਚ ਕਰਨ ਲਈ ਗਈਆਂ। 

ਇਹ ਖ਼ਬਰ ਵੀ ਪੜ੍ਹੋ - CM ਮਾਨ ਦੀਆਂ Fake Videos ਬਾਰੇ 'ਆਪ' ਦੇ ਵੱਡੇ ਖ਼ੁਲਾਸੇ! ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਨ ਵਾਲੇ...

ਉਨ੍ਹਾਂ ਦੱਸਿਆ ਕਿ ਸਹਾਇਕ ਥਾਣੇਦਾਰ ਜਸਵੀਰ ਸਿੰਘ ਸਮੇਤ ਪੁਲਸ ਪਾਰਟੀ ਲਹਿਰੇ ਤੋਂ ਅੜਕਵਾਸ ਗਸ਼ਤ ਤੇ ਨਹਿਰ ਦੀ ਪਟੜੀ ਕੋਲ ਸੀ ਕਿ ਪੁਲਸ ਨੂੰ ਇਕ ਵਿਅਕਤੀ ਦੇਖ ਕੇ ਘਬਰਾ ਗਿਆ, ਹੱਥ ਵਿਚ ਫੜਿਆ ਲਿਫਾਫਾ ਥੈਲੇ ਸੁੱਟਿਆ ਅਤੇ ਪਿੱਛੇ ਭੱਜਣ ਲੱਗਾ ਪੁਲਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਰੋਕਿਆ ਗਿਆ, ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਮ ਮਨਪ੍ਰੀਤ ਸਿੰਘ ਪੁੱਤਰ ਰਘਵੀਰ ਸਿੰਘ, ਵਾਰਡ ਨੰਬਰ 9 , ਲਹਿਰਾਗਾਗਾ ਦੱਸਿਆ ਪੁਲਸ ਵੱਲੋਂ ਲਿਫਾਫਾ ਚੈੱਕ ਕਰਨ ਤੇ ਉਸ ਵਿੱਚੋਂ ਲਗਭਗ 10 ਗ੍ਰਾਮ ਚਿੱਟਾ ਹੈਰੋਇਨ ਬਰਾਮਦ ਕੀਤੀ ਗਈ। ਪੁਲਸ ਵੱਲੋਂ ਉਸ ਖਿਲਾਫ ਐੱਫ.ਆਈ.ਆਰ. ਨੰਬਰ 264 ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਕੀਤੇ ਤਬਾਦਲੇ! ਵੇਖੋ LIST

ਇਕ ਹੋਰ ਕੇਸ ਵਿਚ ਪੁਲਸ ਵੱਲੋਂ ਕਾਰਵਾਈ ਕਰਦਿਆਂ ਧਰਮਪਾਲ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਫਤਿਹਗੜ੍ਹ ਨੂੰ ਲਗਭਗ 200 ਲੀਟਰ ਲਾਹਣ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਿਕ ਚੌਂਕੀ ਚੋਟੀਆਂ ਇੰਚਾਰਜ ਰਣਜੀਤ ਸਿੰਘ ਨੂੰ ਮੁੱਖਵਰ ਖਾਸ ਨੇ ਇਤਲਾਹ ਦਿੱਤੀ ਕਿ ਉਪਰੋਕਤ ਵਿਅਕਤੀ ਨੇ ਆਪਣੇ ਘਰ ਵਿਚ ਹੀ ਲਾਹਣ ਪਾਇਆ ਹੋਇਆ ਹੈ ਜੋ ਕਿ ਦੇਸੀ ਸ਼ਰਾਬ ਕੱਢ ਕੇ ਵੇਚਣ ਦਾ ਆਦੀ ਹੈ। ਪੁਲਸ ਵੱਲੋ ਤੁਰੰਤ ਇਸਤੇ ਕਾਰਵਾਈ ਕੀਤੀ ਗਈ ਅਤੇ ਕੇਸ ਦਰਜ ਕਰਕੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ।

 


author

Anmol Tagra

Content Editor

Related News