Punjab:ਦੀਵਾਲੀ ਦੀ ਰਾਤ ਪੈ ਗਿਆ ਰੌਲਾ! ਸ਼ਮਸ਼ਾਨਘਾਟ ਵੱਲ ਭਜਿਆ ਸਾਰਾ ਪਿੰਡ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

Wednesday, Oct 22, 2025 - 01:18 PM (IST)

Punjab:ਦੀਵਾਲੀ ਦੀ ਰਾਤ ਪੈ ਗਿਆ ਰੌਲਾ! ਸ਼ਮਸ਼ਾਨਘਾਟ ਵੱਲ ਭਜਿਆ ਸਾਰਾ ਪਿੰਡ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ ਤੋਂ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਤਿਉਹਾਰਾਂ ਦਾ ਸੀਜ਼ਨ ਹੋਣ ਕਾਰਨ ਇਨ੍ਹਾਂ ਦਿਨਾਂ 'ਚ ਜਾਦੂ ਟੂਣਾ ਕਰਨ ਵਾਲੇ ਲੋਕ ਵੀ ਕਾਫ਼ੀ ਸਰਗਰਮ ਹੋ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ ਵਿਖੇ ਪਿੰਡ ਸ਼ੇਰਗੜ੍ਹ ਦੇ ਸ਼ਮਸ਼ਾਨਘਾਟ ਤੋਂ ਆਇਆ ਹੈ। ਹੁਸ਼ਿਆਰਪੁਰ ਦੇ ਚੰਡੀਗੜ੍ਹ ਬਾਈਪਾਸ ਕੋਲ ਪੈਂਦੇ ਪਿੰਡ ਸ਼ੇਰਗੜ੍ਹ ਵਿੱਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਪਿੰਡ ਸ਼ੇਰਗੜ੍ਹ ਦੇ ਸ਼ਮਸ਼ਾਨ ਘਾਟ 'ਚ ਕਰੀਬ 4 ਵਿਅਕਤੀ ਹੋਣ ਕਾਰਨ ਪਿੰਡ ਦੇ ਲੋਕਾਂ ਵੱਲੋਂ ਸ਼ਮਸ਼ਾਨਘਾਟ ਘੇਰਾ ਪਾ ਲਿਆ ਗਿਆ।  

PunjabKesari

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਘਟਨਾ! ਦੋ ਮਹੀਨੇ ਪਹਿਲਾਂ ਵਿਦੇਸ਼ ਤੋਂ ਪਰਤੇ ਵਿਅਕਤੀ ਦੀ ਗੋਲ਼ੀ ਲੱਗਣ ਕਾਰਨ ਮੌਤ

PunjabKesari

ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਬਾਹਰ ਬਣੇ ਸ਼ਮਸ਼ਾਨਘਾਟ ਬੇਗਾ ਜੰਦਰਾ ਲਾਉਣ ਲਈ ਆਏ ਅਤੇ ਉਨ੍ਹਾਂ ਨੇ ਵੇਖਿਆ ਕਿ ਸ਼ਮਸ਼ਾਨਘਾਟ ਵਿੱਚ ਕਰੀਬ ਚਾਰ ਵਿਅਕਤੀ ਹਨ, ਜੋ ਪਿੰਡ ਦੇ ਨਹੀਂ ਸਨ। ਇਸ ਸਬੰਧੀ ਜਦੋਂ ਉਨ੍ਹਾਂ ਨੇ ਪਿੰਡ ਜਾ ਕੇ ਲੋਕਾਂ ਨੂੰ ਦੱਸਿਆ ਤਾਂ ਪਿੰਡ ਵਾਸੀਆਂ ਨੇ ਸ਼ਮਸ਼ਾਨਘਾਟ ਨੂੰ ਘੇਰਾ ਪਾਇਆ ਅਤੇ ਉਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਘਟਨਾ ਦੀ ਸੂਚਨਾ ਪਾ ਕੇ ਮੌਕੇ ਉਤੇ ਪਹੁੰਚੀ ਪੁਲਸ ਨੇ ਘਟਨਾ ਦਾ ਜਾਇਜ਼ਾ ਲਿਆ। 

PunjabKesari

ਇਹ ਵੀ ਪੜ੍ਹੋ:  ਚਾਵਾਂ ਨਾਲ ਕੈਨੇਡਾ ਰਹਿੰਦੇ ਮੁੰਡੇ ਨਾਲ ਤੋਰੀ ਸੀ ਲਾਡਲੀ ਧੀ ਦੀ ਡੋਲੀ, ਦੀਵਾਲੀ 'ਤੇ ਮਿਲੀ ਖ਼ਬਰ ਨੇ ਉਡਾਏ ਹੋਸ਼

PunjabKesari

ਫਿਲਹਾਲ ਹਾਲੇ ਤੱਕ ਪੁਲਸ ਚਾਰਾਂ ਮੁਲਜ਼ਮਾਂ ਨੂੰ ਤਫ਼ਤੀਸ਼ ਕਰਨ ਲਈ ਥਾਣਾ ਸਦਰ 'ਚ ਲੈ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਤਿੰਨ ਤੋਂ ਚਾਰ ਵਿਅਕਤੀ ਜੋਕਿ ਉਨ੍ਹਾਂ ਦੇ ਪਿੰਡ ਦੇ ਨਹੀਂ ਸੀ। ਇਨ੍ਹਾਂ ਵਿੱਚੋਂ ਇਕ ਵਿਅਕਤੀ ਨੂੰ ਬਾਬਾ ਦੱਸਿਆ ਜਾ ਰਿਹਾ ਸੀ। ਉਨ੍ਹਾਂ ਨੇ ਜਿਸ ਜਗ੍ਹਾ ਮੁਰਦੇ ਨੂੰ ਸਾੜਿਆ ਜਾਂਦਾ ਹੈ, ਉਸ ਜਗ੍ਹਾ 'ਤੇ ਕਾਲਾ ਕੱਪੜਾ ਵਿਛਾ ਕੇ ਉਸ ਦੇ ਕੋਲ ਆਂਡੇ-ਸ਼ਰਾਬ ਅਤੇ ਹੋਰ ਅਜਿਹੀ ਸਮੱਗਰੀ ਰੱਖੀ ਸੀ, ਜਿਸ ਨਾਲ ਪੂਜਾ ਕੀਤੀ ਜਾਂਦੀ ਹੈ। ਉੱਥੇ ਬੈਠ ਕੇ ਇਹ ਲੋਕ ਪੂਜਾ ਕਰ ਰਹੇ ਸਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕੌਣ ਹੋ ਅਤੇ ਇਥੇ ਕੀ ਕਰਨ ਲਈ ਆਓ ਹੋ ਤਾਂ ਉਨ੍ਹਾਂ ਅੱਗਿਓਂ ਕਿਹਾ ਕਿ ਉਹ ਸਿਰਫ਼ ਇਥੇ ਮੱਥਾ ਟੇਕਣ ਹੀ ਆਏ ਹਨ ਜਦਕਿ ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਕਿ ਚਾਰੋਂ ਵਿਅਕਤੀ ਸ਼ਮਸ਼ਾਨਘਾਟ ਵਿਚ ਜਾਦੂ-ਟੂਣਾ ਕਰ ਰਹੇ ਸਨ। 

PunjabKesari

 

ਇਹ ਵੀ ਪੜ੍ਹੋ: ਦੀਵਾਲੀ ਦੀ ਰਾਤ ਗੋਲ਼ੀਆਂ ਦੀ ਆਵਾਜ਼ ਨਾਲ ਕੰਬਿਆ ਜਲੰਧਰ! ਬਰਗਰ ਖਾ ਰਹੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News