‘ਭਾਰਤ ਅਰਹਰ ਦੇ ਉਤਪਾਦਨ ਨੂੰ ਕਰ ਸਕਦੈ ਤਿੰਨ ਗੁਣਾ’

Friday, Oct 26, 2018 - 01:15 AM (IST)

ਹੈਦਰਾਬਾਦ-ਭਾਰਤ ਦੁਨੀਆ ’ਚ ਅਰਹਰ ਦਾਲ ਦਾ ਉਤਪਾਦਨ ਤਿੰਨ ਗੁਣਾ ਕਰ ਸਕਦਾ ਹੈ। ਭਾਰਤ ਅਰਹਰ ਦਾਲ ਦਾ ਸਭ ਤੋਂ ਵੱਡਾ ਉਤਪਾਦਕ ਹੈ। ਇਹ ਗੱਲ ਉਨ੍ਹਾਂ ਵਿਗਿਆਨੀਆਂ ਨੇ ਕਹੀ ਹੈ ਜਿਹੜੇ ਰੋਗਾਂ ਅਤੇ ਜਲਵਾਯੂ ਤਬਦੀਲੀ ਨਾਲ ਜੂਝਣ ਵਾਲੇ ਬੂਟਿਆਂ ਦੀ ਕਿਸਮ ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ’ਚ ਰੁੱਝੇ ਹਨ।

ਭਾਰਤੀ ਉਪ-ਮਹਾਦੀਪ ’ਚ ਰਹਿਣ ਵਾਲੇ ਲੋਕਾਂ ਲਈ ਅਰਹਰ ਦਾਲ ਪ੍ਰੋਟੀਨ ਦਾ ਪ੍ਰਮੁੱਖ ਸਰੋਤ ਮੰਨੀ ਜਾਂਦੀ ਹੈ। ਅਰਧ-ਖੁਸ਼ਕ ਊਸ਼ਣਕਟੀਬੰਧੀ ਖੇਤਰਾਂ ਲਈ ਕੌਮਾਂਤਰੀ ਫਸਲ ਜਾਂਚ ਸੰਸਥਾਨ (ਇਕਰੀਸੇਟ) ਦੇ ‘ਪ੍ਰੀ-ਬ੍ਰੀਡਿੰਗ’ ਵਿਗਿਆਨੀ ਅਰਹਰ (ਕੈਜਨਸ) ਦੀਆਂ ਜੰਗਲੀ ਪ੍ਰਜਾਤੀਆਂ ਤੋਂ ਪ੍ਰਾਪਤ ਕੀਤੇ ਗਏ ਤੱਤਾਂ ਰਾਹੀਂ ਸੰਭਾਵੀ ਹੱਲ ਦੀ ਖੋਜ ਕਰ ਰਹੇ ਹਨ। ਗਲੋਬਲ ਫਸਲ ਵੰਨ-ਸੁਵੰਨਤਾ ਟਰੱਸਟ (ਜੀ. ਸੀ. ਡੀ. ਟੀ.) ਦੇ ‘ਪਲਾਂਟ ਜੈਨੇਟਿਕ ਰਿਸੋਰਸਿਜ਼’ ਵਿਗਿਆਨੀ ਬੇਂਜਾਮਿਨ ਕਿਲਿਅਨ ਨੇ ਕਿਹਾ, ‘‘ਘਰੇਲੂ ਅਰਹਰ ’ਚ ਗੈਰ-ਮੌਜੂਦ ਲਾਭਕਾਰੀ ਗੁਣਾਂ ਨੂੰ ਸਾਹਮਣੇ ਲਿਆਉਣ ਅਤੇ ਇਕਰੀਸੇਟ ’ਚ ਸਾਬਕਾ ਪ੍ਰਜਨਨ ਕਾਰਜ ਨੂੰ ਅੰਜਾਮ ਦੇਣਾ ਬੇਹੱਦ ਮਹੱਤਵਪੂਰਨ ਹੈ ਅਤੇ ਇਸ ਦਿਸ਼ਾ ’ਚ ਭਾਰੀ ਸੰਭਾਵਨਾ ਮੌਜੂਦ ਹੈ।’’
 


Related News