ਭਾਰਤ ਬਣਿਆ ਸਭ ਤੋਂ ਵੱਧ AI ਦੀ ਵਰਤੋਂ ਕਰਨ ਵਾਲਾ ਦੇਸ਼

Thursday, Sep 26, 2024 - 03:27 PM (IST)

ਨਵੀਂ ਦਿੱਲੀ - ਆਈ. ਬੀ. ਐੱਮ. ਇੰਡੀਆ ਨੇ ਹਾਲ ਹੀ ਵਿਚ ਆਈ. ਬੀ. ਐੱਮ. ਥਿੰਕ-2024 ਈਵੈਂਟ ਕਰਵਾਇਆ। ਇਸ ਵਿਚ ਆਈ. ਬੀ. ਐੱਮ. ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੰਦੀਪ ਪਟੇਲ ਨੇ ਟੈਕਨਾਲੋਜੀ ਦੇ ਖੇਤਰ ਵਿਚ ਭਾਰਤ ਜਿਸ ਤਰ੍ਹਾਂ ਤਰੱਕੀ ਕਰ ਰਿਹਾ ਹੈ, ਉਸ ਬਾਰੇ ਦੱਸਿਆ। ਭਾਰਤ ਏ. ਅਾਈ. ਦੀ ਵੱਧ ਤੋਂ ਵੱਧ ਵਰਤੋਂ ਵਿਚ ਪਹਿਲੇ ਨੰਬਰ ’ਤੇ ਹੈ।

ਅਾਈ. ਬੀ. ਐੱਮ. ਇੰਡੀਆ ਅਤੇ ਸਾਊਥ ਏਸ਼ੀਆ ਦੇ ਮੈਨੇਜਿੰਗ ਡਾਇਰੈਕਟਰ ਐੱਮ. ਡੀ. ਸੰਦੀਪ ਪਟੇਲ ਨੇ ਇੱਥੇ ‘ਆਈ. ਬੀ. ਐੱਮ. ਥਿੰਕ’ 2024 ਈਵੈਂਟ ਵਿਚ ਕਿਹਾ ਕਿ ਮੈਂ ਇਸਨੂੰ ਡਿਜੀਟਲ ਇੰਡੀਆ ਦਾ ‘ਨਵਾਂ ਯੁੱਗ’ ਮੰਨਦਾ ਹਾਂ।

59 ਫੀਸਦੀ ਭਾਰਤੀ ਉਦਯੋਗ ਏ. ਆਈ. ਦੀ ਵਰਤੋਂ ਕਰ ਰਹੇ

ਆਈ. ਬੀ. ਐੱਮ. ਵਲੋਂ ਕਰਵਾਏ ਗਏ ਇਕ ਤਾਜ਼ਾ ਸਰਵੇਖਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿਚ ਮੌਜੂਦ 59 ਫੀਸਦੀ ਭਾਰਤੀ ਉਦਯੋਗ ਏ. ਅਾਈ. ਦੀ ਵਰਤੋਂ ਕਰ ਰਹੇ ਹਨ, ਜੋ ਕਿ ਵਿਸ਼ਵ ਪੱਧਰ ’ਤੇ ਸਭ ਤੋਂ ਵੱਧ ਹੈ।

ਤਿੰਨ ਬੁਨਿਆਦੀ ਸਵਾਲਾਂ ’ਤੇ ਵਿਚਾਰ

ਕੰਪਨੀਆਂ ਨੂੰ ਏ. ਆਈ. ਦੀ ਵਰਤੋਂ ਕਰਦੇ ਸਮੇਂ ਤਿੰਨ ਬੁਨਿਆਦੀ ਸਵਾਲਾਂ ’ਤੇ ਵਿਚਾਰ ਕਰਨ ਲਈ ਕਿਹਾ ਜਾਂਦਾ ਹੈ। ਅਸਲ ਜੀਵਨ ਵਿਚ ਇਸਨੂੰ ਹੋਰ ਵਿਵਹਾਰਕ ਕਿਵੇਂ ਬਣਾਇਆ ਜਾਵੇ? ਜ਼ਿੰਮੇਵਾਰੀ ਨਾਲ ਇਸਦੀ ਵਰਤੋਂ ਨੂੰ ਕਿਵੇਂ ਯਕੀਨੀ ਬਣਾਇਆ ਜਾਵੇ? ਅਤੇ ਇਸਨੂੰ ਰੋਜ਼ਾਨਾ ਦੇ ਕੰਮਾਂ ਵਿਚ ਕਿਵੇਂ ਸਹਿਜੇ ਹੀ ਜੋੜਿਆ ਜਾਵੇ?


Harinder Kaur

Content Editor

Related News