ਭਾਰਤ ਅਤੇ ਅਮਰੀਕਾ ਹਰੀ ਊਰਜਾ ''ਚ ਅਰਬਾਂ ਡਾਲਰਾਂ ਦਾ ਕਰੇਗਾ ਨਿਵੇਸ਼

Saturday, Jun 24, 2023 - 02:23 PM (IST)

ਭਾਰਤ ਅਤੇ ਅਮਰੀਕਾ ਹਰੀ ਊਰਜਾ ''ਚ ਅਰਬਾਂ ਡਾਲਰਾਂ ਦਾ ਕਰੇਗਾ ਨਿਵੇਸ਼

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਵਿਦੇਸ਼ੀ ਦੌਰੇ 'ਤੇ ਗਏ ਹੋਏ ਹਨ। ਭਾਰਤ ਅਤੇ ਅਮਰੀਕਾ ਨੇ ਸਭ ਤੋਂ ਨਜ਼ਦੀਕੀ ਭਾਈਵਾਲ ਬਣਨ ਲਈ ਸਾਂਝੇ ਬਿਆਨ ਵਿੱਚ ਊਰਜਾ ਪਰਿਵਰਤਨ ਉੱਤੇ ਬਹੁਤ ਜ਼ੋਰ ਦਿੱਤਾ ਹੈ। ਦੋਵਾਂ ਦੇਸ਼ਾਂ ਨੇ ਸ਼ੁੱਧ ਕਾਰਬਨ ਜ਼ੀਰੋ ਯਾਨੀ ਜ਼ੀਰੋ ਕਾਰਬਨ ਨਿਕਾਸੀ ਅਤੇ ਸਵੱਛ ਊਰਜਾ ਨੂੰ ਅਪਣਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ ਹੈ। ਨਾਲ ਹੀ ਦੋਵਾਂ ਦੇਸ਼ਾਂ ਨੇ ਅਰਬਾਂ ਡਾਲਰ ਦੇ ਪਹਿਲੇ ਨਿਵੇਸ਼ ਫੰਡ ਦਾ ਵੀ ਐਲਾਨ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਮੁਲਾਕਾਤ ਕਰਨ ਤੋਂ ਬਾਅਦ ਜਾਰੀ ਕੀਤੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ, “ਭਾਰਤ ਅਤੇ ਅਮਰੀਕਾ ਨੇ ਇੱਕ ਵਿਲੱਖਣ ਨਿਵੇਸ਼ ਪਲੇਟਫਾਰਮ ਬਣਾਉਣ ਦਾ ਸੰਕਲਪ ਲਿਆ ਹੈ, ਜੋ ਭਾਰਤ ਵਿੱਚ ਨਵੀਂ ਨਵਿਆਉਣਯੋਗ ਊਰਜਾ, ਬੈਟਰੀ ਸਟੋਰੇਜ ਅਤੇ ਵਾਤਾਵਰਣ ਪੱਖੀ ਨਵੀਂ ਤਕਨਾਲੋਜੀ ਪ੍ਰਾਜੈਕਟਾਂ ਨੂੰ ਗਤੀ ਦੇਣ ਲਈ ਸਸਤੀ ਪੂੰਜੀ ਪ੍ਰਦਾਨ ਕਰਵਾਏਗਾ ਅਤੇ ਵਿਦੇਸ਼ਾਂ ਤੋਂ ਨਿੱਜੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦਾ ਕੰਮ ਕਰੇਗਾ।

ਦੋਵੇਂ ਦੇਸ਼ ਅਜਿਹਾ ਅਰਬਾਂ ਡਾਲਰਾਂ ਦਾ ਨਿਵੇਸ਼ ਮੰਚ ਤਿਆਰ ਕਰਨ ਦੀ ਕੌਸ਼ਿਸ਼ ਕਰ ਰਹੇ ਹਨ, ਜਿਸ ਦਾ ਮਕਸਦ ਵਚਨਬੱਧਤਾ ਨੂੰ ਤੇਜ਼ੀ ਨਾਲ ਲਾਗੂ ਕਰਨ ਅਤੇ ਜੋਖ਼ਮ ਖ਼ਤਮ ਕਰਨਾ ਹੈ।’ ਮੁਲਾਕਾਤ ਦੌਰਾਨ ਦੋਵੇਂ ਦੇਸ਼ਾਂ ਨੇ ਹਰੀ ਊਰਜਾ ਦੇ ਖੇਤਰ ਵਿੱਚ ਨਵੇਂ ਈਂਧਨ ਅਤੇ ਤਕਨਾਲੋਜੀਆਂ ਲਈ ਹੱਥ ਮਿਲਾ ਲਿਆ ਹੈ। ਉਹ ਭਾਰਤ ਦੇ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਅਤੇ ਅਮਰੀਕਾ ਦੇ ਹਾਈਡ੍ਰੋਜਨ ਐਨਰਜੀ ਅਰਥਸ਼ੌਟ ਦੇ ਤਹਿਤ ਵਾਤਾਵਰਣ ਦੇ ਅਨੁਕੂਲ ਹਾਈਡ੍ਰੋਜਨ ਨੂੰ ਕਿਫਾਇਤੀ ਬਣਾਉਣ ਲਈ ਮਿਲ ਕੇ ਕੰਮ ਕਰਨਗੇ। ਅਮਰੀਕਾ ਨੇ ਖਣਿਜ ਸੁਰੱਖਿਆ ਭਾਈਵਾਲੀ ਵਿੱਚ ਭਾਰਤ ਦੇ ਦਾਖ਼ਲ ਹੋਣ ਦਾ ਸਵਾਗਤ ਕੀਤਾ ਹੈ। ਸਾਂਝੇਦਾਰੀ ਦਾ ਉਦੇਸ਼ ਊਰਜਾ ਦੇ ਨਾਜ਼ੁਕ ਖਣਿਜਾਂ ਲਈ ਵਿਭਿੰਨ ਅਤੇ ਟਿਕਾਊ ਸਪਲਾਈ ਲੜੀ ਦੇ ਵਿਕਾਸ ਨੂੰ ਤੇਜ਼ ਕਰਨਾ ਹੈ।


author

rajwinder kaur

Content Editor

Related News