ਏਸ਼ੀਆਈ ਦੇਸ਼ਾਂ ''ਚ ਸਭ ਤੋਂ ਜ਼ਿਆਦਾ YOUTUBE ਯੂਜ਼ਰਸ ਦੀ ਗਿਣਤੀ ''ਚ ਭਾਰਤ ਸ਼ਾਮਲ

04/24/2019 10:37:52 PM

ਨਵੀਂ ਦਿੱਲੀ—ਏਸ਼ੀਆ ਦੁਨੀਆਭਰ 'ਚ ਸਮਾਰਟਫੋਨ ਦਾ ਸਭ ਤੋਂ ਵੱਡਾ ਬਾਜ਼ਾਰ ਹੈ। ਇਸ ਲਈ ਵੀਡੀਓ ਪਲੇਟਫਾਰਮ ਯੂਟਿਊਬ ਦੇ ਪੰਜ ਸਭ ਤੋਂ ਪਸੰਦੀਦਾ ਏਸ਼ੀਆ 'ਚ ਪਾਏ ਗਏ ਹਨ। ਜਿਨ੍ਹਾਂ 'ਚ ਯੂਟਿਊਬ ਦੀ ਕਮਾਈ ਦੀ ਰਫਤਾਰ ਬੇਹੱਦ ਤੇਜ਼ ਹੈ। ਇਹ ਪੰਜ ਦੇਸ਼ ਦੁਨੀਆਭਰ 'ਚ ਉਪਭੋਗਤਾਵਾਂ ਦੀ ਗਿਣਤੀ ਅਤੇ ਸੇਵਾਵਾਂ ਦੇ ਇਸਤੇਮਾਲ ਦੋਵਾਂ ਹੀ ਮਾਮਲਿਆਂ 'ਚ ਸਭ ਤੋਂ ਅੱਗੇ ਹੈ। ਯੂਟਿਊਬ 'ਚ ਏਸ਼ੀਆ ਪ੍ਰਸ਼ਾਂਤ ਦੇ ਖੇਤਰੀ ਨਿਰਦੇਸ਼ਕ ਵਿਦਿਆਸਾਗਰ ਨੇ ਕਿਹਾ ਕਿ ਯੂਟਿਊਬ 'ਤੇ ਵੀਡੀਓ ਦੇਖਣ 'ਚ ਸਮਾਂ ਖਰਚ ਕਰਨ ਦੇ ਵਾਲੇ ਪੰਜ ਸਭ ਤੋਂ ਵੱਡੇ ਬਾਜ਼ਾਰ ਏਸ਼ੀਆ 'ਚ ਹੈ। ਇਨ੍ਹਾਂ ਦੇਸ਼ਾਂ 'ਚ ਭਾਰਤ, ਇੰਡੋਨੇਸ਼ੀਆ, ਜਾਪਾਨ, ਥਾਈਲੈਂਡ ਅਤੇ ਵਿਅਤਨਾਮ ਸ਼ਾਮਲ ਹੈ।

ਅਜੇ ਵਿਦਿਆਸਾਗਰ ਦਾ ਕਹਿਣਾ ਹੈ ਕਿ ਪੰਜ ਦੇਸ਼ਾਂ 'ਚ ਸਾਲ ਦਰ ਸਾਲ ਆਧਾਰ 'ਤੇ ਗ੍ਰੋਥ ਲੇਵਲ ਰੇਟ ਦਹਾਈ ਅੰਕੜੇ 'ਚ ਅਤੇ ਕੁਝ ਮਾਮਲਿਆਂ 'ਚ ਤਾਂ ਤਿਹਾਈ ਅੰਕੜਿਆਂ 'ਚ ਹੈ। ਮੋਬਾਇਲ 'ਤੇ ਯੂਟਿਊਬ ਦੇਖਣ ਵਾਲਿਆਂ ਦੀ ਗਿਣਤੀ 'ਚ ਕਾਫੀ ਵਾਧਾ ਹੋਇਆ ਹੈ। ਇਸ ਖੇਤਰ 'ਚ ਕੰਪਨੀ ਲਈ ਗੇਮ ਚੇਂਜਰ ਸਾਬਤ ਹੋਇਆ ਹੈ। ਦੱਸਣਯੋਗ ਹੈ ਕਿ ਹਾਈ ਸਪੀਡ ਇੰਟਰਨੈੱਟ ਦੇ ਆਉਣ ਨਾਲ ਯੂਟਿਊਬ ਦੇ ਵੀਡੀਓ ਕੰਟੈਂਟ ਤਕ ਉਪਭੋਗਾਤਾਵਾਂ ਦੀ ਪਹੁੰਚ ਤੁਲਨਾਤਮਕ ਰੂਪ ਨਾਲ ਬੇਹੱਦ ਆਸਾਨ ਹੋਈ ਹੈ। ਕਿਉਂਕਿ ਪਹਿਲਾਂ ਲੋਕ ਟੈਲੀਵੀਜ਼ 'ਤੇ ਹੀ ਨਿਰਭਰ ਸਨ। ਯੂਟਿਊਬ ਕੋਲ ਦੁਨੀਆਭਰ 'ਚ ਇਕ ਅਰਬ ਤੋਂ ਜ਼ਿਆਦਾ ਉਪਭੋਗਤਾਵ ਹਨ। ਵਿਦਿਆਸਾਗਰ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਭਾਰਤ 'ਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ ਹੈ। ਭਾਰਤ 'ਚ ਲਗਭਗ 85 ਫੀਸਦੀ ਉਪਭੋਗਤਾ ਯੂਟਿਊਬ ਨੂੰ ਮੋਬਾਇਲ 'ਤੇ ਦੇਖਦੇ ਹਨ। ਅਸੀਂ ਪਿਛਲੇ ਸਾਲ ਮੋਬਾਇਲ 'ਤੇ ਯੂਟਿਊਬ ਦੇਖਣ ਮਾਮਲੇ 'ਚ ਤਿਹਾਈ ਅੰਕੜਿਆਂ 'ਚ ਗ੍ਰੋਥ ਦੇਖੀ ਹੈ। ਦੱਖਣੀਪੂਰਬੀ ਏਸ਼ੀਆ ਦੇ ਦੇਸ਼ ਜਿਵੇਂ ਥਾਈਲੈਂਡ ਅਤੇ ਇੰਡੋਨੇਸ਼ੀਆ ਵੀ ਇਸ ਰਾਹ 'ਤੇ ਹੈ।


Karan Kumar

Content Editor

Related News