ਭਾਰਤ ਦੇ ਵਨਸਪਤੀ ਤੇਲ ਦਾ ਆਯਾਤ 28 ਫ਼ੀਸਦੀ ਘਟ ਕੇ ਰਹਿ ਗਿਆ 12 ਲੱਖ ਟਨ
Tuesday, Feb 13, 2024 - 10:16 AM (IST)
ਨਵੀਂ ਦਿੱਲੀ (ਭਾਸ਼ਾ)– ਦੇਸ਼ ਦੇ ਵਨਸਪਤੀ ਤੇਲ ਦੀ ਦਰਾਮਦ ਜਨਵਰੀ ’ਚ ਸਾਲਾਨਾ ਆਧਾਰ ’ਤੇ 28 ਫੀਸਦੀ ਘਟ ਕੇ 12 ਲੱਖ ਟਨ ਰਹਿ ਗਈ ਹੈ। ਉਦਯੋਗ ਸੰਸਥਾ ਐੱਸ. ਈ. ਏ. ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਦੱਸ ਦੇਈਏ ਕਿ ਜਨਵਰੀ 2023 ਵਿਚ ਵਨਸਪਤੀ ਤੇਲ ਦੀ ਦਰਾਮਦ 16.61 ਲੱਖ ਟਨ ਸੀ। ਭਾਰਤ ਦੁਨੀਆ ’ਚ ਵਨਸਪਤੀ ਤੇਲ ਦਾ ਪ੍ਰਮੁੱਖ ਖਰੀਦਦਾਰ ਹੈ।
ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ
ਚਾਲੂ ਤੇਲ ਸਾਲ ਦੀ ਪਹਿਲੀ ਤਿਮਾਹੀ (ਨਵੰਬਰ-ਜਨਵਰੀ) ਵਿਚ ਕੁੱਲ ਦਰਾਮਦ 23 ਫ਼ੀਸਦੀ ਘਟ ਕੇ 36.73 ਲੱਖ ਟਨ ਰਹਿ ਗਈ, ਜੋ ਇਸ ਤੋਂ ਪਿਛਲੇ ਸਾਲ ਦੀ ਇਸੇ ਤਿਮਾਹੀ ਵਿਚ 47.73 ਲੱਖ ਟਨ ਸੀ। ਸਾਲਵੈਂਟ ਐਕਸਟਰੈਕਟਰਸ ਐਸੋਸੀਏਸ਼ਨ ਆਫ ਇੰਡੀਆ (ਐੱਸ. ਈ. ਏ.) ਮੁਤਾਬਕ ਇਸ ਸਾਲ ਜਨਵਰੀ ’ਚ ਦਰਾਮਦ ਕੀਤੇ ਗਏ ਕੁੱਲ ਵਨਸਪਤੀ ਤੇਲਾਂ ’ਚ ਲਗਭਗ 7,82,983 ਟਨ ਪਾਮ ਆਇਲ ਅਤੇ 4,08,938 ਟਨ ਸਾਫਟ ਆਇਲ ਸਨ। 1 ਫਰਵਰੀ ਨੂੰ ਕੁੱਲ ਖਾਣ ਵਾਲੇ ਤੇਲਾਂ ਦਾ ਸਟਾਕ 26.49 ਲੱਖ ਟਨ ਸੀ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਤੋਂ 7.64 ਫ਼ੀਸਦੀ ਘੱਟ ਹੈ।
ਇਹ ਵੀ ਪੜ੍ਹੋ - 15 ਜਨਵਰੀ ਤੋਂ 15 ਜੁਲਾਈ ਦੇ ਸ਼ੁੱਭ ਮਹੂਰਤ 'ਚ ਹੋਣਗੇ 42 ਲੱਖ ਵਿਆਹ, 5.5 ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਅਨੁਮਾਨ
ਇਸ ਸਬੰਧ ਵਿਚ ਦਿੱਤੇ ਗਏ ਇਕ ਬਿਆਨ ’ਚ ਕਿਹਾ ਗਿਆ ਕਿ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਫਿਲਹਾਲ ਘੱਟ ਹਨ ਪਰ ਇਹ ਘੱਟ ਉਤਪਾਦਨ, ਗਲੋਬਲ ਆਰਥਿਕ ਮੁੱਦਿਆਂ ਅਤੇ ਸਪਲਾਈ ਪੱਖ ਦੀਆਂ ਰੁਕਾਵਟਾਂ ਕਾਰਨ ਇਸ ਸਾਲ ਵਧ ਸਕਦੀਆਂ ਹਨ। ਮਲੇਸ਼ੀਆ ਅਤੇ ਇੰਡੋਨੇਸ਼ੀਆ ਵਿਚ ਬਾਇਓ-ਡੀਜ਼ਲ ਤਿਆਰ ਕਰਨ ਲਈ ਪਾਮ ਤੇਲ ਦੇ ਵਧਦੇ ਇਸਤੇਮਾਲ ਕਾਰਨ ਇਨ੍ਹਾਂ ਦੀ ਉਪਲਬਧਤਾ ਘੱਟ ਹੋ ਗਈ ਹੈ। ਅਜਿਹੇ ’ਚ ਇਸ ਸਾਲ ਕੀਮਤਾਂ ’ਚ ਵਾਧਾ ਹੋ ਸਕਦਾ ਹੈ।
ਇਹ ਵੀ ਪੜ੍ਹੋ - ਸਨਕੀ ਪਤੀ ਨੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰੀ ਪਤਨੀ, ਬੋਰਵੈੱਲ 'ਚੋਂ ਕਈ ਟੁੱਕੜਿਆਂ ਵਿਚ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8