ਭਾਰਤ ਦੀ ਬਨਸਪਤੀ ਤੇਲ ਦਰਾਮਦ 18 ਫੀਸਦੀ ਵਧ ਕੇ 15.5 ਲੱਖ ਟਨ ’ਤੇ ਪੁੱਜੀ

Friday, Jul 12, 2024 - 03:28 PM (IST)

ਨਵੀਂ ਦਿੱਲੀ (ਭਾਸ਼ਾ) - ਕੱਚੇ ਪਾਮ ਤੇਲ ਅਤੇ ਕੱਚੇ ਸੂਰਜਮੁਖੀ ਤੇਲ ਦੀ ਜ਼ਿਆਦਾ ਦਰਾਮਦ ਕਾਰਨ ਖੁਰਾਕੀ ਅਤੇ ਨਾ ਖਾਣ ਵਾਲੇ ਤੇਲਾਂ ਸਮੇਤ ਬਨਸਪਤੀ ਤੇਲਾਂ ਦੀ ਦਰਾਮਦ ਜੂਨ ’ਚ 18 ਫੀਸਦੀ ਵਧ ਕੇ 15.5 ਲੱਖ ਟਨ ’ਤੇ ਪਹੁੰਚ ਗਈ। ਵਪਾਰ ਜਗਤ ਦੇ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ।

ਸਾਲਵੈਂਟ ਐਕਸਟ੍ਰੈਕਟਰਸ ਐਸੋਸੀਏਸ਼ਨ ਆਫ ਇੰਡੀਆ (ਐੱਸ. ਈ. ਏ.) ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਜੂਨ, 2024 ਦੌਰਾਨ ਬਨਸਪਤੀ ਤੇਲਾਂ ਦੀ ਦਰਾਮਦ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ 13,14,476 ਟਨ ਦੀ ਤੁਲਣਾ ’ਚ 15,50,659 ਟਨ ਰਹੀ। ਖੁਰਾਕੀ ਤੇਲਾਂ ਦੀ ਦਰਾਮਦ ਜੂਨ ’ਚ ਵਧ ਕੇ 15,27,481 ਟਨ ਹੋ ਗਈ, ਜੋ ਪਿਛਲੇ ਸਾਲ ਇਸ ਮਹੀਨੇ ’ਚ 13,11,576 ਟਨ ਸੀ। ਹਾਲਾਂਕਿ, ਸਮੀਖਿਆ ਅਧੀਨ ਮਿਆਦ ’ਚ ਗੈਰ-ਖੁਰਾਕੀ ਤੇਲਾਂ ਦੀ ਦਰਾਮਦ 2,300 ਟਨ ਤੋਂ ਵਧ ਕੇ 23,178 ਟਨ ਹੋ ਗਈ। ਅਕਤੂਬਰ ’ਚ ਖਤਮ ਹੋਣ ਵਾਲੇ ਤੇਲ ਸਾਲ 2023-24 ਦੇ ਪਹਿਲੇ 8 ਮਹੀਨਿਆਂ ਦੌਰਾਨ ਬਨਸਪਤੀ ਤੇਲਾਂ ਦੀ ਦਰਾਮਦ ਪਿਛਲੇ ਸਾਲ ਦੀ ਇਸੇ ਮਿਆਦ ਦੇ 1,04,83,120 ਟਨ ਦੀ ਤੁਲਣਾ ’ਚ 2 ਫੀਸਦੀ ਘੱਟ ਕੇ 1,02,29,106 ਟਨ ਰਹਿ ਗਈ।

ਐੱਸ. ਈ. ਏ. ਦੇ ਅੰਕੜਿਆਂ ਤੋਂ ਪਤਾ ਚਲਿਆ ਹੈ ਕਿ ਤੇਲ ਸਾਲ 2023-24 ਦੀ ਨਵੰਬਰ 2023-ਜੂਨ 2024 ਮਿਆਦ ਦੌਰਾਨ ਰਿਫਾਇੰਡ ਤੇਲ ਦੀ ਦਰਾਮਦ ਪਿਛਲੇ ਸਾਲ ਦੀ ਇਸੇ ਮਿਆਦ ਦੇ 14,03,581 ਟਨ ਤੋਂ 2 ਫੀਸਦੀ ਘੱਟ ਕੇ 13,81,818 ਟਨ ਰਹਿ ਗਈ । ਕੱਚੇ ਖੁਰਾਕੀ ਤੇਲਾਂ ਦੀ ਦਰਾਮਦ ਵੀ 89,63,296 ਟਨ ਦੀ ਤੁਲਣਾ ’ਚ 3 ਫੀਸਦੀ ਘੱਟ ਕੇ 87,13,347 ਟਨ ਰਹਿ ਗਈ।


Harinder Kaur

Content Editor

Related News